19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 19-09-2026

 

ਸਵਾਲ : 821. 'ਸ਼ਰਦਾਈ' ਕੀ ਸ਼ੈਅ ਹੁੰਦੀ ਹੈ?
822. 'ਸ਼ਕਰਕੰਦੀ' ਕੀ ਕਿਸੇ ਰੁੱਖ ਦਾ ਫਲ ਹੈ?
823. 'ਜੜ੍ਹੀਆਂ ਬੂਟੀਆਂ' ਦੀ ਕੀ ਮਹੱਤਤਾ ਹੈ?
824. ਸਿਰਕੀਵਾਸ ਕਿਨ੍ਹਾਂ ਨੂੰ  ਆਖਿਆ ਜਾਂਦਾ ਹੈ?
825. ਸਿਕਲੀਗਰ ਕਿਹੜੀ ਜਾਤ ਬਹਾਦਰੀ ਹੁੰਦੀ ਹੈ?
826. 'ਅੱਲਾ ਹੂ ਅਕਬਰ' ਦੇ ਕੀ ਅਰਥ ਹਨ?
827. 'ਬੁੱਧਮ ਸ਼ਰਨਮ ਗੱਛਮ' ਕਿਸ ਧਰਮ ਦੀ ਪ੍ਰਾਰਥਨਾ ਹੈ?
828. 'ਸ਼ਿਵ ਸ਼ਕਤੀ' ਤੋਂ ਕੀ ਭਾਵ ਹੈ?
829. 'ਅਕਾਲ ਫਤਹਿ' ਦੇ ਕੀ ਅਰਥ ਹਨ?
830. 'ਸੋਹੰ' ਸ਼ਬਦ ਕਿਹੜੇ ਮਹਾਂਪੁਰਸ਼ ਨਾਲ ਸੰਬੰਧਿਤ ਹੈ?
ਜਵਾਬ : 821. ਮਗਜ਼ ਤੇ ਖਸਖਸ ਰਗੜ ਕੇ ਬਣਾਇਆ ਗਰਮੀਆਂ 'ਚ ਪੀਣ ਵਾਲਾ ਠੰਢਾ ਪਦਾਰਥ |
822. ਛੋਟੀ ਵੇਲ ਦੀਆਂ ਜੜ੍ਹਾਂ |
823. ਬਿਮਾਰੀਆਂ ਦੇ ਇਲਾਜ ਵਾਸਤੇ |
824. ਘੁਮੱਕੜ ਆਰਜੀ ਝੁੱਗੀਆਂ 'ਚ ਰਹਿਣ ਵਾਲਾ ਕਬੀਲਾ |
825. ਲੋਹਾਰਾਂ ਦੀ ਘੁਮੱਕੜ ਬਰਾਦਰੀ |
826. ਰੱਬ ਸਭ ਤੋਂ ਵੱਡਾ ਹੈ |
827. ਬੁੱਧ ਧਰਮ ਦੀ |
828. ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੀ ਸ਼ਕਤੀ (ਮਰਦ+ਔਰਤ)
829. ਪ੍ਰਭੂ ਪਰਮਾਤਮਾ ਦੀ ਜਿੱਤ |
830. ਸ੍ਰੀ ਰਵਿਦਾਸ ਜੀ ਨਾਲ |
-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਬੁਝਾਰਤਾਂ ਅਗਲੀ ਖ਼ਬਰ ਪਹਿਲੀ ਮਹਾਨ ਮਹਿਲਾ ਵਿਗਿਆਨੀ ਡਾਕਟਰ ਈ.ਕੇ. ਜਾਨਕੀ ਅੰਮਲ
Ad Position 24