19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਹਿਲੀ ਮਹਾਨ ਮਹਿਲਾ ਵਿਗਿਆਨੀ ਡਾਕਟਰ ਈ.ਕੇ. ਜਾਨਕੀ ਅੰਮਲ

ਪਹਿਲੀ ਮਹਾਨ ਮਹਿਲਾ ਵਿਗਿਆਨੀ ਡਾਕਟਰ ਈ.ਕੇ. ਜਾਨਕੀ ਅੰਮਲ

Ad Position 21
No active advertisement
ਅਜੀਤ ਡੈਸਕ 19-09-2026

ਜਦੋਂ ਸਾਡੇ ਦੇਸ਼ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ | ਉਨ੍ਹਾਂ ਨੂੰ ਵਿਗਿਆਨ ਦੇ ਖੇਤਰ ਵਿਚ ਭੇਜਣ ਬਾਰੇ ਤਾਂ ਸੋਚਿਆ ਵੀ ਨਹੀਂ ਜਾਂਦਾ ਸੀ, ਉਦੋਂ ਜਾਨਕੀ ਅੰਮਲ ਮਹਿਲਾ ਵਿਗਿਆਨੀ ਬਣਕੇ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੀ | 4 ਨਵੰਬਰ 1897 ਨੂੰ ਕੇਰਲ ਪ੍ਰਾਂਤ ਦੇ ਨਗਰ ਤਲੇਚਰੀ 'ਚ ਪਿਤਾ ਦੀਵਾਨ ਬਹਾਦੁਰ ਲੇੜਾਵਲਥ ਤੇ ਮਾਤਾ ਦੇਵੀ ਕਰੂਵਈ ਦੇ ਮੱਧਵਰਗੀ ਪਰਿਵਾਰਾਂ ਵਿਚ ਜਨਮੀ ਭਾਰਤੀ ਬਨਸਪਤੀ ਵਿਗਿਆਨੀ ਅਤੇ ਸਾਇੰਸਦਾਨ ਡਾਕਟਰ ਜਾਨਕੀ ਅੰਮਲ ਦੇ ਜੀਵਨ ਅਤੇ ਉਨ੍ਹਾਂ ਦੀਆਂ ਵੱਡੀਆਂ ਖੋਜਾਂ ਬਾਰੇ ਸਾਡੇ ਦੇਸ਼ ਦੇ ਬਹੁਤ ਘੱਟ ਲੋਕ ਜਾਣਦੇ ਹਨ | ਉਨ੍ਹਾਂ ਦੇ ਪਿਤਾ ਮਦਰਾਸ ਹੁਣ ਚੇਨਈ ਪ੍ਰੈਜ਼ੀਡੈਂਸੀ 'ਚ ਡਿਪਟੀ ਕੁਲੈਕਟਰ ਸਨ  | ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਤਲੇਚਰੀ ਤੋਂ, ਉੱਚ ਸਿੱਖਿਆ ਮਦਰਾਸ ਕੁਈਨ ਮੈਰੀਨ ਕਾਲਜ ਤੇ ਪ੍ਰੈਜ਼ੀਡੈਂਸੀ ਕਾਲਜ ਤੋਂ ਬਨਸਪਤੀ ਵਿਗਿਆਨ ਵਿਚ ਡਿਗਰੀਆਂ ਹਾਸਲ ਕੀਤੀਆਂ | ਅਮਰੀਕਾ ਦੀ ਮਿਸ਼ੀਗਨ ਯੂਨੀਵਰਸਟੀ ਤੋਂ ਪੀ.ਐਚ.ਡੀ ਅਤੇ ਡੀ.ਲਿਟ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ | ਉਨ੍ਹਾਂ ਦੀ ਮਾਇਟੋਜੈਨੇਟਿਕਸ ਅਤੇ ਫੋਟੋਜੋਗਰਫੀ 'ਚ ਵਿਸ਼ੇਸ਼ ਮੁਹਾਰਤ ਸੀ | ਉਨ੍ਹਾਂ ਦੀ ਕੋਇੰਟੂਰ ਦੇ ਸ਼ੂਗਰਕੇਨ ਬ੍ਰੀਡਿੰਗ ਸਟੇਸ਼ਨ ਵਿਚ ਗੰਨੇ ਵਿਚ ਮਿਠਾਸ ਪੈਦਾ ਕਰਨ, ਉਸਦੀ ਪੈਦਾਵਾਰ ਵਧਾਉਣ ਅਤੇ ਗੰਨੇ ਦੀਆਂ ਹਾਈ ਬ੍ਰੀਡਿੰਗ ਕਿਸਮਾਂ ਪੈਦਾ ਕਰਨ ਦੀ ਖੋਜ ਬਹੁਤ ਮਹਤੱਵਪੂਰਨ ਸੀ | ਇਸ ਖੋਜ ਨਾਲ ਭਾਰਤ ਗੰਨੇ ਤੇ ਚੀਨੀ ਦੀ ਪੈਦਾਵਾਰ ਵੱਧਣ ਨਾਲ ਆਤਮ ਨਿਰਭਰ ਹੋ ਗਿਆ | ਇਸ ਤੋਂ ਬਿਨਾਂ ਉਨ੍ਹਾਂ ਨੇ ਪੌਦਿਆਂ ਦੇ ਸੈੱਲਾਂ ਅਤੇ ਕ੍ਰੋਮੋਸੋਮਜ ਬਾਰੇ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ | ਉਨ੍ਹਾਂ ਨੇ ਪੌਦਿਆਂ ਦੀ ਜੈਵਿਕ ਵਿਭਿੰਨਤਾ ਨੂੰ ਬਚਾਉਣ 'ਚ ਮਹਤੱਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਨੇ ਕ੍ਰੋਮੋਸੋਮਜ ਐਟਲਸ ਆਫ ਕਲਚਰਡ ਪਲਾਂਟਸ ਦੀ ਰਚਨਾ ਕੀਤੀ | ਉਨ੍ਹਾਂ ਨੇ ਬੈਂਗਣਾਂ 'ਤੇ ਅਨੇਕ ਪ੍ਰਕਾਰ ਦੇ ਸਜਾਵਟੀ ਪੌਦਿਆਂ ਜਿਵੇਂ ਕਿ ਮੈਗਨੋਲੀਆ ਬਾਰੇ ਵੀ ਕੰਮ ਕੀਤਾ  | ਉਨ੍ਹਾਂ ਨੇ 1945 'ਚ ਸੀ. ਡੀ ਡਾਰਲਿੰਗ ਨਾਲ ਮਿਲਕੇ ਦੀ ਕ੍ਰੋਮੋਸੋਮਜ ਐਟਲਸ ਕਲਚਰਡ ਪਲਾਂਟਸ ਬਾਰੇ ਇਕ ਪੁਸਤਕ ਵੀ ਲਿਖੀ |

ਇੰਗਲੈਂਡ ਦੀ ਰਾਇਲ ਹਾਰਟੀਕਲਚਰ ਸੁਸਾਇਟੀ ਵਲੋਂ ਉਨ੍ਹਾਂ ਦੀ ਯਾਦ ਵਿਚ ਇਕ ਫੁੱਲ ਦਾ ਨਾਂਅ ਉਨ੍ਹਾਂ ਦੇ ਨਾਂਅ ਉੱਤੇ ਰੱਖਿਆ ਗਿਆ | ਉਹ 1935 ਵਿਚ ਭਾਰਤੀ ਵਿਗਿਆਨ ਅਕਾਦਮੀ ਦੀ ਫੈਲੋਸ਼ਿਪ ਲਈ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਸੀ | ਵਿਗਿਆਨ ਦੇ ਖੇਤਰ ਵਿਚ ਮਹਤੱਵਪੂਰਨ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ | ਉਨ੍ਹਾਂ ਦੇ ਨਾਂਅ 'ਤੇ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਵਣ ਮੰਗਰਸਲਯ ਵਲੋਂ ਵਿਗਿਆਨ ਦੇ ਖੇਤਰ 'ਚ ਮਹਤੱਵਪੂਰਨ ਭੂਮਿਕਾ ਨਿਭਾਉਣ ਵਾਲੇ ਵਿਗਿਆਨੀਆਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ  | 7 ਫਰਵਰੀ 1984 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ  |
-ਮੋਬਾਈਲ : 98726-27136

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਹੋਈ ਗੱਲ ਬਾਬਿਆਂ ਦੀ ਸੱਚੀ
Ad Position 24