ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਲੰਬੀ ਉਮਰ ਦਾ ਰਹੱਸ ਹੈ ਜਪਾਨ ਦਾ 'ਆਈਲੈਂਡ ਆਫ਼ ਇਮੋਰਟਲ' ਨਾਂਅ ਦਾ ਪ੍ਰਸਿੱਧ ਜਜ਼ੀਰਾ

Ad Position 21
No active advertisement
ਅਜੀਤ ਡੈਸਕ 07-06-2026

ਜਪਾਨ ਦੇਸ਼ ਵਿਚ ਇਕ ਜਜ਼ੀਰਾ ਹੈ, ਜਿਸ ਨੂੰ 'ਓਕੀਨਾਵਾ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਜਜ਼ੀਰੇ ਦੇ ਬਾਹਰ ਲਿਖਿਆਂ ਹੋਇਆ ਹੈ ਕਿ ਇਸ ਜਜ਼ੀਰੇ ਵਿਚ 100 ਸਾਲ ਤੋਂ ਛੋਟੀ ਉਮਰ ਦੇ ਲੋਕਾਂ ਦਾ ਦਾਖ਼ਲਾ ਮਨ੍ਹਾਂ ਹੈ। ਉਸ ਜਜ਼ੀਰੇ ਵਿਚ ਸਾਰੇ 100 ਸਾਲ ਦੀ ਉਮਰ ਤੋਂ ਉੱਪਰ ਦੇ ਲੋਕ ਵੱਸਦੇ ਹਨ। ਇਸ ਜਜ਼ੀਰੇ ਨੂੰ 'ਆਈਲੈਂਡ ਆਫ਼ ਇਮੋਰਟਲ' ਵੀ ਕਿਹਾ ਜਾਂਦਾ ਹੈ। ਇਸ ਜੰਜ਼ੀਰੇ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੇ ਰਹਿਦੇ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਸੇਵਾ ਕਰਨ ਲਈ ਕੋਈ ਮੁਲਾਜ਼ਮ ਨਹੀਂ ਰੱਖਿਆ ਹੈ। ਇਹ ਸਾਰੇ ਲੋਕ ਆਪਣਾ ਸਾਰਾ ਕੰਮ ਆਪ ਹੀ ਕਰਦੇ ਹਨ। ਇਨ੍ਹਾਂ ਬਜ਼ੁਰਗਾਂ ਦਾ ਇਹ ਮੰਨਣਾ ਹੈ ਕਿ ਹਰ ਉਮਰ ਵਿਚ ਹਰਕਤ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਕਦੀਂ ਵੀ ਛੋਟੀਆਂ-ਛੋਟੀਆਂ ਗੱਲਾਂ ਤੋਂ ਪ੍ਰੇਸ਼ਾਨ ਨਹੀਂ ਹੁੰਦੇ। ਉਨ੍ਹਾਂ ਦਾ ਵਿਚਾਰ ਹੈ ਕਿ ਦੂਸਰੇ ਦੇ ਮੂੰਹ ਵਿਚੋਂ ਨਿਕਲੀ ਗੱਲ ਦਾ ਬੁਰਾ ਕਿਉਂ ਮਨਾਇਆ ਜਾਏ? ਜੇਕਰ ਕੋਈ ਬੁਰੇ ਸ਼ਬਦ ਬੋਲਦਾ ਹੈ ਤਾਂ ਉਸ ਨੂੰ ਖੁਦ ਨੂੰ ਇਸ ਦੀ ਨਮੋਸ਼ੀ ਹੋਣੀ ਚਾਹੀਦੀ ਹੈ। ਉਹ ਲੋਕ ਮਹਾਤਮਾ ਬੁੱਧ ਦੀ ਜ਼ਿੰਦਗੀ ਦੀ ਇਕ ਘਟਨਾ ਬਿਆਨ ਕਰਦੇ ਹਨ। ਇਕ ਵਾਰ ਮਹਾਤਮਾ ਬੁੱਧ ਨੂੰ ਕੋਈ ਮਨੁੱਖ ਮਿਲਣ ਗਿਆ ਤਾਂ ਉਨ੍ਹਾਂ ਨੇ ਮਹਾਤਮਾ ਬੁੱਧ ਨੂੰ ਬਹੁਤ ਗਾਲ੍ਹਾਂ ਕੱਢੀਆਂ। ਮਹਾਤਮਾ ਬੁੱਧ ਚੁੱਪ-ਚਾਪ ਉਸ ਦੀਆਂ ਗਾਲ੍ਹਾਂ ਸੁਣਦੇ ਰਹੇ ਜਦੋਂ ਉਹ ਮਨੁੱਖ ਗਾਲ੍ਹਾਂ ਕੱਢ ਕੇ ਸ਼ਾਂਤ ਹੋ ਗਿਆ ਤਾਂ ਮਹਾਤਮਾ ਬੁੱਧ ਨੇ ਬੜੇ ਪਿਆਰ ਨਾਲ ਉਸ ਆਦਮੀ ਨੂੰ ਕਿਹਾ ਕਿ ਜੇਕਰ ਮੈਂ ਤੁਹਾਨੂੰ ਕੋਈ ਚੀਜ਼ ਦੇਣੀ ਚਾਹਾਂ ਤਾਂ ਤੁਸੀਂ ਉਹ ਚੀਜ਼ ਲੈਣ ਤੋਂ ਇਨਕਾਰ ਕਰ ਦਿਓ ਤਾਂ ਉਹ ਚੀਜ਼ ਕਿਸ ਦੀ ਹੋਈ? ਉਸ ਆਦਮੀ ਨੇ ਜਵਾਬ ਦਿੱਤਾ ਕਿ ਜੇਕਰ ਤੁਸੀਂ ਕਿਸੇ ਦੀ ਚੀਜ਼ ਸਵੀਕਾਰ ਨਹੀਂ ਕਰਦੇ ਤਾਂ ਉਹ ਚੀਜ਼ ਫਿਰ ਉਸੇ ਦੀ ਹੀ ਹੋਈ, ਜਿਸ ਨੇ ਤੁਹਾਨੂੰ ਦੇਣ ਦੀ ਖੇਚਲ਼ ਕੀਤੀ ਸੀ। ਫਿਰ ਮਹਾਤਮਾ ਬੁੱਧ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਕਿਹਾ ਕਿ ਜਿੰਨੀਆਂ ਵੀ ਗਾਲ੍ਹਾਂ ਤੁਸੀਂ ਮੈਨੂੰ ਕੱਢੀਆਂ ਹਨ, ਉਹ ਮੈਂ ਸਵੀਕਾਰ ਹੀ ਨਹੀਂ ਕੀਤੀਆਂ ਤਾਂ ਫਿਰ ਉਹ ਗਾਲ੍ਹਾਂ ਕਿਸ ਨੂੰ ਗਈਆਂ। ਉਹ ਮਨੁੱਖ ਸ਼ਰਮਿੰਦਾ ਹੋ ਕੇ ਮਹਾਤਮਾ ਬੁੱਧ ਦੇ ਪੈਰੀਂ ਪੈ ਗਿਆ।
ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਆਪ ਨਹੀਂ ਜੀਅ ਰਹੇ, ਅਸੀਂ ਦੂਸਰਿਆਂ ਵੱਲ ਦੇਖ ਕੇ ਜ਼ਿੰਦਗੀ ਜੀਅ ਰਹੇ ਹਾਂ। ਜੇਕਰ ਆਂਢੀਆਂ-ਗੁਆਂਢੀਆਂ ਜਾਂ ਸ਼ਰੀਕਾਂ ਨਾਲ ਸਾਡਾ ਕੋਈ ਤਕਰਾਰ ਹੋ ਜਾਂਦਾ ਹੈ ਤਾਂ ਅਸੀਂ ਕਈ ਮਹੀਨਿਆਂ ਤੱਕ ਉਨ੍ਹਾਂ ਵਲੋਂ ਦਿੱਤੇ ਗਏ ਮਿਹਣੇ ਭੁੱਲਦੇ ਨਹੀਂ। ਜੋ ਸਾਡੀ ਮਾਨਸਿਕ ਸਿਹਤ ਦਾ ਸੰਤੁਲਨ ਵਿਗਾੜ ਦਿੰਦੇ ਹਨ, ਜਿਸ ਨਾਲ ਸਾਡੀ ਉਮਰ ਵੀ ਘਟਦੀ ਹੈ। ਅਸੀਂ ਜ਼ਿੰਦਗੀ ਦੀ ਪਰਿਭਾਸ਼ਾ ਭੁੱਲ ਚੁੱਕੇ ਹਾਂ, ਮਾਨਸਿਕ ਸਿਹਤ ਅਤੇ ਸਰੀਰਕ ਸਿਹਤ ਨੂੰ ਵੀ ਭੁੱਲ ਚੁੱਕੇ ਹਾਂ, ਜਿਸ ਕਾਰਨ ਭਾਰਤ ਵਿਚ ਔਸਤਨ ਉਮਰ 60 ਤੋਂ 70 ਸਾਲ ਤੱਕ ਰਹਿ ਗਈ ਹੈ। ਅੱਜ ਪੂਰੇ ਵਿਸ਼ਵ ਵਿਚ 45 ਕਰੋੜ ਤੇ ਸਭ ਤੋਂ ਵੱਧ 36 ਫ਼ੀਸਦੀ ਤਣਾਅ ਤੋਂ ਪੀੜਤ ਰੋਗੀ ਭਾਰਤ ਵਿਚ ਹਨ। ਜਪਾਨ ਵਰਗਾ ਇਕ ਛੋਟਾ ਜਿਹਾ ਦੇਸ਼ ਜਿਹੜਾ ਦੂਸਰੇ ਵਿਸ਼ਵ ਯੁੱਧ ਵਿਚ ਬਰਬਾਦ ਹੋ ਗਿਆ ਸੀ, ਦੀ ਔਸਤਨ ਉਮਰ 80 ਤੋਂ 100 ਸਾਲ ਤੱਕ ਹੈ। ਜਪਾਨ ਦਾ ਇਹ ਜਜ਼ੀਰਾ ਅੱਜ ਦੁਨੀਆ ਲਈ ਇਕ ਉਦਾਹਰਨ ਬਣਿਆ ਹੋਇਆ ਹੈ।

-ਪਿੰਡ ਤੇ ਡਾਕ. ਕੋਟਲੀ ਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94636-52300

Ad Position 22
No active advertisement
ਪਿਛਲੀ ਖ਼ਬਰ ਹਰੇ ਹਕੀਮ ਅਗਲੀ ਖ਼ਬਰ ਹੋਏਗਾ ਤਾਕਤ, ਤਰਕੀਬ ਤੇ ਹੁਨਰ ਦਾ ਭੇੜ
Ad Position 24
No active advertisement