ਧੜਾਧੜ ਖੁੱਲ੍ਹੇ ਆਈਲੈਟਸ ਸੈਂਟਰ, ਹਵਾਈ ਅਡਿਆਂ 'ਤੇ ਵਿਦੇਸ਼ ਜਾਣ ਦੀ ਭੀੜ, ਸੱਥਾਂ, ਘਰਾਂ ਅਤੇ ਮੁਹਲਿਆਂ ਵਿਚ ਪਸਰੀ ਸੁੰਨਸਾਨ ਨੇ ਸਮਾਜ ਵਿਚ ਇਕ ਖਲਾਅ ਪੈਦਾ ਕਰ ਦਿਤਾ ਹੈ ਅਤੇ ਇਸ ਖਲਾਅ ਨੂੰ ਪੂਰਾ ਕਰਨ ਲਈ ਦੂਜੇ ਪ੍ਰਾਂਤਾਂ ਤੋਂ ਪਰਵਾਸੀ ਆ ਗਏ ਹਨ। ਖੇਤਾਂ ਦੀਆਂ ਮੋਟਰਾਂ ਅਤੇ ਸੁੰਨੀਆਂ ਹਵੇਲੀਆਂ ਵਿਚ ਉਨ੍ਹਾਂ ਨੇ ਪੈਰ ਜਮਾ ਲਏ ਹਨ। ਉਨ੍ਹਾਂ ਦੀ ਭਾਸ਼ਾ, ਰਸਮਾਂ ਅਤੇ ਸਭਿਆਚਾਰ ਪੰਜਾਬ ਨਾਲ ਮੇਲ ਨਹੀਂ ਖਾਂਦਾ। ਇਕ ਚਿੰਤਕ ਗੰਭੀਰ ਹੋ ਕੇ ਸੋਚ ਰਿਹਾ ਸੀ, 'ਜਿਵੇਂ ਵਿਦੇਸ਼ਾਂ ਵਿਚ ਟਿਕਾਣਾ ਬਣਾਉਣ ਲਈ ਅਤੇ ਉਥੋਂ ਦੀ ਭਾਸ਼ਾ ਵਿਚ ਨਿਪੁੰਨਤਾ ਲਈ ਇਧਰ ਆਈਲੈਟਸ ਸੈਂਟਰ ਅਤੇ ਉਧਰਲੀ ਭਾਸ਼ਾ ਸਿੱਖਣ ਲਈ ਸੈਂਟਰ ਖੁਲ੍ਹੇ ਹੋਏ ਨੇ, ਸਮਾਂ ਆਵੇਗਾ ਜਦੋਂ ਪ੍ਰਵਾਸੀਆਂ ਨੂੰ ਇਥੋਂ ਦੀ ਭਾਸ਼ਾ, ਰਸਮਾਂ ਅਤੇ ਸਭਿਆਚਾਰ ਦੀ ਟ੍ਰੇਨਿੰਗ ਦੇਣ ਲਈ ਵੀ ਕੋਚਿੰਗ ਸੈਂਟਰ ਖੁਲ੍ਹ ਜਾਣਗੇ ਤੇ ਭੀੜ ਉਥੇ ਵੀ ਆਈਲੈਟਸ ਸੈਂਟਰਾਂ ਵਾਂਗ ਹੀ ਹੋਵਗੀ।'
-ਕ੍ਰਿਸ਼ਨਪੁਰਾ ਬਸਤੀ, ਬਾਹਰ ਨਾਭਾ ਗੇਟ, ਸੰਗਰੂਰ।
ਸੰਪਰਕ : 94171-48866