ਸੁੱਖ-ਦੁੱਖ ਤੋਂ ਉੱਪਰ ਉੱਠਣ ਦਾ ਇਕਮਾਤਰ ਉਪਾਅ ਹੈ ਖ਼ੁਦ ਨੂੰ ਜਾਣਨਾ। ਜਦੋਂ ਧਿਆਨ ਕਿਸੇ ਸੁਖਦ ਯਾਦ ਦੀ ਕਲਪਨਾ 'ਤੇ ਕੇਂਦਰਿਤ ਹੋ ਜਾਂਦਾ ਹੈ ਤਾਂ ਇਸ ਬਦਲੀ ਮਾਨਸਿਕ ਅਵਸਥਾ ਵਿਚ ਜੋ ਸੁੱਖ ਜਾਂ ਆਨੰਦ ਦਾ ਅਹਿਸਾਸ ਹੁੰਦਾ ਹੈ, ਉਹ ਸਿਹਤਵਰਧਕ ਹੁੰਦਾ ਹੈ। ਉਹ ਸਾਡੇ ਤਣਾਅ ਦੇ ਪੱਧਰ ਨੂੰ ਘੱਟ ਕਰਨ ਵਿਚ ਸਹਾਇਕ ਹੁੰਦੀ ਹੈ। ਇਸ ਤਰ੍ਹਾਂ ਦੀ ਹਾਲਤ ਸਾਡੇ ਸਰੀਰ ਵਿਚ ਲਾਭਕਾਰੀ ਰਸਾਇਣ ਬਣਨਾ ਸ਼ੁਰੂ ਹੋ ਜਾਂਦਾ ਹੈ, ਜੋ ਸਾਡੀ ਉੱਤਮ ਸਿਹਤ ਅਤੇ ਰੋਗ-ਮੁਕਤੀ ਲਈ ਜ਼ਰੂਰੀ ਹੈ।
ਧਿਆਨ ਨੂੰ ਬੀਤੇ ਦੀਆਂ ਸੁਖਦ ਘਟਨਾਵਾਂ ਤੋਂ ਇਲਾਵਾ ਕਿਸੇ ਸੁਖਦ ਕਲਪਨਾ 'ਤੇ ਵੀ ਲਗਾਇਆ ਜਾ ਸਕਦਾ ਹੈ। ਇਹ ਧਿਆਨ ਦਾ ਸਰਬੋਤਮ ਬਦਲ ਹੈ, ਜੋ ਨਾ ਸਿਰਫ਼ ਵਰਤਮਾਨ ਸਮੱਸਿਆ ਤੋਂ ਮੁਕਤੀ ਦਿਵਾਉਂਦਾ ਹੈ, ਸਗੋਂ ਸਾਡੀ ਕਲਪਨਾ ਨੂੰ ਅਸਲੀਅਤ ਵਿਚ ਬਦਲ ਕੇ ਮਨਚਾਹੀਆਂ ਸਥਿਤੀਆਂ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦਾ ਹੈ।
ਜੇਕਰ ਅਸੀਂ ਆਪਣੇ ਮਨ ਨੂੰ ਪ੍ਰਤੀਕੂਲ ਮਾਹੌਲ ਤੋਂ ਹਟਾ ਕੇ ਹੋਰ ਪਾਸੇ ਲਾ ਲੈਂਦੇ ਹਾਂ ਤਾਂ ਉਸ ਨਾਲ ਦੁੱਖਾਂ ਤੋਂ ਬਚਣ ਵਿਚ ਸਹਾਇਤਾ ਮਿਲਦੀ ਹੈ। ਇਸ ਤਰ੍ਹਾਂ ਧਿਆਨ ਦਾ ਬਦਲਣਾ ਸਮੱਸਿਆਵਾਂ ਅਤੇ ਚਿੰਤਾਵਾਂ 'ਚੋਂ ਨਿਕਲਣ ਦਾ ਚੰਗਾ ਰਸਤਾ ਹੈ। ਇਸ ਵਿਚ ਧਿਆਨ ਨੂੰ ਅਣਚਾਹੀ ਸਥਿਤੀ ਤੋਂ ਹਟਾ ਕੇ ਵੱਖਰਾ ਲਗਾਇਆ ਜਾਂਦਾ ਹੈ।
ਧਿਆਨ ਨੂੰ ਵੱਖਰਾ ਕਿਥੇ ਲਗਾਇਆ ਜਾਵੇ, ਇਹ ਵੀ ਘੱਟ ਮਹੱਤਵਪੂਰਨ ਨਹੀਂ ਹੈ। ਜੇਕਰ ਧਿਆਨ ਕਿਸੇ ਦੂਜੀ ਵੱਡੀ ਸਮੱਸਿਆ ਜਾਂ ਚਿੰਤਾ 'ਤੇ ਜਾ ਟਿਕਿਆ ਤਾਂ ਇਸ ਤਰ੍ਹਾਂ ਧਿਆਨ ਬਦਲਣ ਦਾ ਕੀ ਲਾਭ? ਧਿਆਨ ਨੂੰ ਕਿਸੇ ਸੁਖਦ ਯਾਦ ਜਾਂ ਕਲਪਨਾ ਵਿਚ ਲਗਾਉਣਾ ਹੀ ਠੀਕ ਹੈ। ਸੁੱਖ ਦੀ ਕਲਪਨਾ ਸੁਖੀ ਜੀਵਨ ਅਤੇ ਦੁੱਖ ਦੀ ਕਲਪਨਾ ਦੁਖੀ ਜੀਵਨ ਦਾ ਅਨੁਭਵ ਹੁੰਦੀ ਹੈ। ਹੌਲੀ-ਹੌਲੀ ਇਹੀ ਕਲਪਨਾ ਲੋਕ ਅਸਲੀਅਤਾ ਵਿਚ ਬਦਲ ਕੇ ਸਾਡਾ ਸਥਾਈ ਸੁੱਖ ਜਾਂ ਦੁੱਖ ਬਣ ਜਾਂਦਾ ਹੈ।
ਜਿਵੇਂ ਦੀ ਕਲਪਨਾ, ਤਿਵੇਂ ਦਾ ਜੀਵਨ
ਅਜੀਤ ਡੈਸਕ
27-02-2026