ਜਿਵੇਂ-ਜਿਵੇਂ ਮਨੁੱਖ ਬੁੱਧੀਮਾਨ ਹੁੰਦਾ ਗਿਆ ਅਤੇ ਨਵੀਆਂ-ਨਵੀਆਂ ਧਾਤੂਆਂ ਲੱਭਦਾ ਚਲਾ ਗਿਆ ਅਤੇ ਉਨ੍ਹਾਂ ਤੋਂ ਬਣਾਉਂਦਾ ਗਿਆ ਸੁੰਦਰ-ਸੁੰਦਰ ਭਾਂਡੇ। ਗ਼ਰੀਬਾਂ ਦੇ ਹੱਥ ਵਿਚ ਦਿਖਾਈ ਦਿੱਤੇ ਸਸਤੀਆਂ ਧਾਤੂਆਂ ਦੇ ਭਾਂਡੇ ਅਤੇ ਅਮੀਰਾਂ ਨੇ ਵਰਤੋਂ ਵਿਚ ਦਿਖਾਈ ਦਿੰਦੇ ਹਨ ਮਹਿੰਗੀਆਂ ਧਾਤੂਆਂ ਦੇ ਭਾਂਡੇ।
ਫਿਰ ਮਿੱਟੀ, ਲੋਹੇ ਅਤੇ ਕਾਂਸੀ ਦੇ ਭਾਂਡਿਆਂ ਤੋਂ ਬਾਅਦ ਆਇਆ ਅਲਮੀਨੀਅਮ ਜੋ ਹੈ ਸੁੰਦਰ, ਸਸਤਾ ਅਤੇ ਟਿਕਾਊ।
ਇਸ ਨੇ ਆਉਂਦਿਆਂ ਹੀ ਧੂਮ ਮਚਾ ਦਿੱਤੀ। ਵਜ਼ਨ ਵਿਚ ਹਲਕਾ, ਊਰਜਾ ਦਾ ਬਿਹਤਰੀਨ ਚਾਲਕ ਅਤੇ ਇਸ ਨੇ ਆਉਂਦਿਆਂ ਹੀ ਰਸੋਈ ਵਿਚ ਆਪਣੀ ਥਾਂ ਪੱਕੀ ਕਰ ਲਈ। ਫਿਰ ਆਇਆ ਆਧੁਨਿਕ ਮਨੁੱਖ।
ਆਧੁਨਿਕ ਮਨੁੱਖ ਨੇ ਲੋਹੇ ਵਿਚ ਕਾਰਬਨ, ਨਿਕਿਲ ਅਤੇ ਕ੍ਰੋਮੀਅਮ ਮਿਲਾ ਕੇ ਬਣਾਇਆ ਸਟੀਲ ਪਰ ਰਸੋਈ ਵਿਚ ਪੈਰ ਪਸਾਰੀ ਬੈਠੇ ਅਲਮੀਨੀਅਮ ਦੇ ਭਾਂਡਿਆਂ ਨੂੰ ਰਸੋਈ ਵਿਚੋਂ ਕੱਢੀਏ ਕਿਸ ਤਰ੍ਹਾਂ?
ਕੁਝ ਤਾਂ ਕਰਨਾ ਹੀ ਪਵੇਗਾ। ਤੇ ਕਰੋ ਅਲਮੀਨੀਅਮ ਦੇ ਭਾਂਡਿਆਂ ਦੀ ਬੁਰਾਈ ਸ਼ੁਰੂ। ਮਨੁੱਖ ਨੂੰ ਡਰਾਓ। ਉਸ ਨੂੰ ਜਾਨ ਦਾ ਖ਼ਤਰਾ ਦੱਸੋ। ਅਲਮੀਨੀਅਮ ਦੇ ਭਾਂਡਿਆਂ ਦੀ ਏਨੀ ਬੁਰਾਈ ਕਰੋ ਕਿ ਆਧੁਨਿਕ ਮਨੁੱਖ ਡਰ ਕੇ ਅਲਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਕਰਨਾ ਬੰਦ ਕਰ ਦੇਵੇ। ਘੱਟ ਕੀ ਕਰ ਦਿਓ ਬੰਦ ਹੀ ਕਰ ਦਿਓ ਅਤੇ ਇਹ ਚਾਲ ਸਫਲ ਰਹੀ। ਮਨੁੱਖ ਡਰ ਗਿਆ। ਚਮਕਦੇ ਸਟੀਲ ਦੇ ਭਾਂਡਿਆਂ ਵਿਚ ਆ ਗਿਆ। ਉਸ ਨੂੰ ਲੱਗਿਆ ਕਿ ਬਸ ਸਟੀਲ ਦੇ ਭਾਂਡਿਆਂ ਵਿਚ ਨਾ ਖਾਧਾ ਤਾਂ ਸਭ ਬੇਕਾਰ। ਅਲਮੀਨੀਅਮ ਦੀ ਬੁਰਾਈ ਵਿਚ ਕੀ ਕਿਹਾ ਗਿਆ?
ਕਿਹਾ ਗਿਆ ਕਿ ਅਲਮੀਨੀਅਮ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਖਾਣੇ ਦੇ ਅੰਦਰ ਅਲਮੀਨੀਅਮ ਦਾ ਅੰਸ਼ ਆ ਜਾਂਦਾ ਹੈ, ਜੋ ਖਾਣੇ ਦੇ ਨਾਲ ਹਾਜ਼ਮੇ ਤੰਤਰ ਵਿਚੋਂ ਹੁੰਦਾ ਹੋਇਆ ਦਿਮਾਗ਼ ਵਿਚ ਪਹੁੰਚ ਜਾਂਦਾ ਹੈ ਅਤੇ ਦਿਮਾਗ਼ ਦੇ ਕੰਮ 'ਚ ਰੁਕਾਵਟ ਪੈਦਾ ਕਰ ਦਿੰਦਾ ਹੈ। ਡਿਮੈਂਸ਼ੀਆ ਨਾਮੀ ਬਿਮਾਰੀ ਹੋ ਜਾਂਦੀ ਹੈ।
ਖ਼ੂਬ ਪ੍ਰਚਾਰ ਕੀਤਾ ਗਿਆ ਇਸੇ ਤਰ੍ਹਾਂ ਦਾ। ਲੋਕ ਵੀ ਬਹੁਤ ਡਰੇ। ਫਿਰ ਇਸ ਜ਼ਹਿਰ 'ਤੇ ਵਿਸਤਿਰਤ ਖੋਜ ਹੋਈ ਅਤੇ ਵਿਗਿਆਨੀਆਂ ਨੇ ਇਹ ਪਾਇਆ ਕਿ ਅਲਮੀਨੀਅਮ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਦੇ ਨਤੀਜੇ ਵਜੋਂ ਇਕ ਦਿਨ ਵਿਚ ਮਾਤਰਾ 10 ਮਿਲੀ ਗਰਾਮ ਅਲਮੀਨੀਅਮ ਸਾਡੇ ਸਰੀਰ ਵਿਚ ਜਾਂਦਾ ਹੈ ਜਦ ਕਿ ਵਿਗਿਆਨਕ ਖੋਜੀ ਇਹ ਦੱਸਦੇ ਹਨ ਕਿ ਇਕ ਦਿਨ ਵਿਚ 100 ਮਿਲੀਗ੍ਰਾਮ ਤੱਕ ਵੀ ਮਨੁੱਖ ਸਰੀਰ ਵਿਚ ਜਾਵੇ ਤਾਂ ਕੋਈ ਸਮੱਸਿਆ ਨਹੀਂ।
ਹੁਣ ਗੱਲ ਕਰਦੇ ਹਾਂ ਸਟੀਲ ਦੀ, ਜੋ ਬਣਾਇਆ ਗਿਆ ਸੀ ਲੋਹੇ ਵਿਚ ਕਾਰਬਨ, ਨਿਕਿਲ ਅਤੇ ਕ੍ਰੋਮੀਅਮ ਪਾ ਕੇ। ਇਹ ਨਿਕਿਲ ਅਤੇ ਕ੍ਰੋਮੀਅਮ ਦੋਵੇਂ ਤੱਤ ਹੀ ਟਾਕਸਿਕ ਹਨ। ਜਿਵੇਂ ਅਲਮੀਨੀਅਮ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਸਰੀਰ ਵਿਚ ਅਲਮੀਨੀਅਮ ਚਲਾ ਜਾਂਦਾ ਸੀ, ਉਸੇ ਤਰ੍ਹਾਂ ਸਟੀਲ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਕ੍ਰੋਮੀਅਮ ਸਰੀਰ ਅੰਦਰ ਜਾਂਦਾ ਹੈ।
ਸਟੀਲ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਇਕ ਦਿਨ ਵਿਚ 45 ਮਾਈਕ੍ਰੋ ਗ੍ਰਾਮ ਤੱਕ ਕ੍ਰੋਮੀਅਮ ਅੰਦਰ ਜਾਂਦਾ ਹੈ। ਕ੍ਰੋਮੀਅਮ ਦੀ ਸੁਰੱਖਿਅਤ ਹੱਦ ਕੀ ਹੈ?
ਕ੍ਰੋਮੀਅਮ ਦੀ ਸੁਰੱਖਿਅਤ ਹੱਦ ਹੈ 200 ਮਾਈਕ੍ਰੋਗ੍ਰਾਮ ਤੱਕ। ਇਸ ਦਾ ਮਤਲਬ ਇਹ ਹੋਇਆ ਕਿ ਅਲਮੀਨੀਅਮ ਸੁਰੱਖਿਅਤ ਹੱਦ ਦਾ 10 ਫ਼ੀਸਦੀ ਅੰਦਰ ਜਾਂਦਾ ਸੀ ਤੇ ਕ੍ਰੋਮੀਅਮ ਸੁਰੱਖਿਤ ਹੱਦ ਦਾ 25 ਫ਼ੀਸਦੀ ਅੰਦਰ ਜਾਂਦਾ ਹੈ।
ਅਲਮੀਨੀਅਮ ਦਾ ਅੰਤਰਗ੍ਰਹਿ ਵੀ ਸੁਰੱਖਿਅਤ ਹੱਦ ਵਿਚ ਹੀ ਸੀ ਅਤੇ ਕ੍ਰੋਮੀਅਮ ਦਾ ਵੀ ਸੁਰੱਖਿਅਤ ਹੱਦ ਵਿਚ ਹੀ ਹੈ ਤੇ ਫਿਰ ਹੰਗਾਮਾ ਹੈ ਕਿਉਂ? ਅਲਜਾਈਮਰ ਐਸੋਸੀਏਸ਼ਨ ਨੇ ਅਲਮੀਨੀਅਮ 'ਤੇ ਕਾਫ਼ੀ ਖੋਜ ਕਰਾਈ ਪਰ ਕੋਈ ਵੀ ਇਹ ਸਾਬਤ ਨਾ ਕਰ ਸਕਿਆ ਕਿ ਅਲਮੀਨੀਅਮ ਦੇ ਭਾਂਡਿਆਂ ਵਿਚ ਪੱਕਿਆ ਖਾਣਾ ਖਾਣ ਨਾਲ ਅਲਜਾਈਮਰ ਜਾਂ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਦਾ ਕੋਈ ਖ਼ਤਰਾ ਹੈ।
ਇਹ ਗੱਲ ਵੱਖਰੀ ਹੈ ਕਿ ਮਿੱਟੀ ਦੇ ਭਾਂਡਿਆਂ ਵਿਚ ਪੱਕੇ ਖਾਣੇ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਤੇ ਝੂਠ-ਮੂਠ ਦੀ ਬਿਮਾਰੀ ਤੋਂ ਡਰ ਕੇ ਨਹੀਂ, ਸਗੋਂ ਸੁਆਦੀ ਖਾਣਾ ਖਾਣ ਲਈ ਵਾਪਸ ਆਓ ਮਿੱਟੀ ਦੇ ਭਾਂਡਿਆਂ ਵੱਲ।
ਇਕ ਗੱਲ ਹੋਰ ਦੱਸ ਦਿੰਦਾ ਹਾਂ... ਚਾਹ ਦੀਆਂ ਪੱਤੀਆਂ ਵਿਚ ਅਲਮੀਨੀਅਮ ਬਹੁਤ ਹੁੰਦਾ ਹੈ। ਬਚ ਕੇ ਰਹੋ ਅਤੇ ਚਾਹ ਪੀਣ ਤੋਂ ਬਾਅਦ ਹੋਈ ਐਸਿਡੀਟੀ ਨੂੰ ਠੀਕ ਕਰਨ ਲਈ ਇਹ ਜੋ ਐਟਾਸਿਡ ਖਾਂਦੇ ਹਾਂ, ਇਸ ਵਿਚ ਵੀ ਅਲਮੀਨੀਅਮ ਹੁੰਦਾ ਹੈ ਭਾਰੀ ਮਾਤਰਾ ਵਿਚ ਅਤੇ ਉਹ ਜੋ ਪਰਫਿਊਮ ਲਗਾਉਂਦੇ ਹਾਂ ਨਾ ਉਸ ਵਿਚ ਵੀ ਅਲਮੀਨੀਅਮ ਹੁੰਦਾ ਹੈ। 'ਸੋਚੋ ਜਨਾਬ ਕੀ ਕੀ ਛੱਡੋਗੇ?'
ਕਿਸ ਭਾਂਡੇ ਵਿਚ ਖਾਣਾ ਬਣਾਈਏ
ਅਜੀਤ ਡੈਸਕ
27-02-2026