24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗਰਮੀ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਇੰਝ ਬਚੋ

Ad Position 21
No active advertisement
ਅਜੀਤ ਡੈਸਕ 15-05-2026

ਅਚਾਨਕ ਗਰਮ ਮੌਸਮ ਵਿਚ ਜਾਣ 'ਤੇ ਚਮੜੀ ਦੀਆਂ ਖੂਨ ਨਾੜੀਆਂ ਫੈਲ ਜਾਂਦੀਆਂ ਹਨ ਤਾਂ ਕਿ ਸਰੀਰ ਦੀ ਗਰਮੀ ਸੌਖਿਆਂ ਹੀ ਬਾਹਰ ਨਿਕਲ ਸਕੇ। ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਵਾਸ਼ਪੀਕਰਨ ਨਾਲ ਸਰੀਰ ਦੀ ਗਰਮੀ ਤੇਜ਼ੀ ਨਾਲ ਨਿਕਲਦੀ ਹੈ। ਸਾਹ ਤੇਜ਼ੀ ਨਾਲ ਚੱਲਣ ਲਗਦਾ ਹੈ। ਭੁੱਖ ਘੱਟ ਲੱਗਣ ਲਗ ਜਾਂਦੀ ਹੈ। ਨਬਜ਼ ਤੇਜ਼ੀ ਨਾਲ ਚੱਲਣ ਲਗਦੀ ਹੈ। ਪਿਆਸ ਲਗਦੀ ਹੈ।
ਜੇਕਰ ਜ਼ਰੂਰਤ ਅਨੁਸਾਰ ਪਾਣੀ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਸਥਿਤੀ ਗੰਭੀਰ ਹੋ ਜਾਂਦੀ ਹੈ। ਲਗਾਤਾਰ ਗਰਮ ਮੌਸਮ ਵਿਚ ਰਹਿਣ 'ਤੇ ਸਰੀਰ ਕੁਝ ਹੱਦ ਤੱਕ ਇਸ ਦਾ ਆਦੀ ਹੋ ਜਾਂਦਾ ਹੈ। ਪਸੀਨਾ ਨਿਕਲਣ ਦੀ ਤਾਕਤ ਘੱਟ ਹੋ ਜਾਂਦੀ ਹੈ। ਪਸੀਨੇ ਵਿਚ ਨਮਕ ਦੀ ਮਾਤਰਾ ਘੱਟ ਹੋ ਜਾਂਦੀ ਹੈ। ਵਿਅਕਤੀ ਗਰਮੀ ਨੂੰ ਬਿਹਤਰ ਢੰਗ ਨਾਲ ਸਹਿਣ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਗਰਮੀ ਕਾਰਨ ਨਿਢਾਲ ਹੋਣਾ : ਗਰਮੀ ਦੇ ਮੌਸਮ ਦੀ ਇਹ ਆਮ ਸਮੱਸਿਆ ਹੈ। ਜ਼ਿਆਦਾ ਵਿਚ ਪਸੀਨਾ ਆਉਣ ਨਾਲ ਸਰੀਰ ਵਿਚ ਪਾਣੀ, ਖਣਿਜ ਲੂਣਾਂ ਦੀ ਕਮੀ ਹੋ ਸਕਦੀ ਹੈ। ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈੱਸ਼ਰ ਘੱਟ ਹੋ ਜਾਂਦਾ ਹੈ। ਪਿਸ਼ਾਬ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਬੁੱਲ੍ਹ ਤੇ ਮੂੰਹ ਸੁੱਕਦਾ ਹੈ। ਸਰੀਰ ਬੇਜਾਨ ਜਿਹਾ ਮਹਿਸੂਸ ਕਰਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਦੇ ਹੋਣ 'ਤੇ ਠੰਢੀ, ਹਵਾਦਾਰ ਥਾਂ 'ਤੇ ਆਰਾਮ ਕਰੋ। ਠੰਢੇ ਪਾਣੀ ਨਾਲ ਇਸ਼ਨਾਨ ਕਰੋ। ਭਰਪੂਰ ਮਾਤਰਾ ਵਿਚ ਪਾਣੀ, ਓ.ਆਰ.ਐੱਸ. ਦਾ ਘੋਲ ਜਾਂ ਹੋਰ ਠੰਢੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ। ਜਲਜੀਰੇ ਦੀ ਵਰਤੋਂ ਕਰ ਸਕਦੇ ਹੋ। ਗੁਲੂਕੋਜ਼ ਪਾਣੀ ਵਿਚ ਘੋਲ ਕੇ ਪੀਓ।
ਗਰਮੀ ਕਾਰਨ ਮਾਸਪੇਸ਼ੀਆਂ ਵਿਚ ਅਕੜਨ : ਗਰਮੀ ਦੇ ਮੌਸਮ ਵਿਚ ਪਸੀਨੇ ਦੇ ਨਾਲ ਸੋਡੀਅਮ ਕਲੋਰਾਈਡ (ਨਮਕ) ਦੇ ਨਿਕਲਣ ਨਾਲ ਇਸ ਦੀ ਕਮੀ ਕਾਰਨ ਵਿਸ਼ੇਸ਼ ਤੌਰ 'ਤੇ ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਅਕੜਨ, ਦਰਦ, ਖਿਚਾਅ ਪੈਦਾ ਹੁੰਦਾ ਹੈ, ਜਿਸ ਨਾਲ ਮਰੀਜ਼ ਬੇਚੈਨ ਰਹਿੰਦਾ ਹੈ। ਰਾਤ ਨੂੰ ਨੀਂਦ ਵਿਚ ਰੁਕਾਵਟ ਪੈਂਦੀ ਹੈ। ਅਖੀਰ ਇਨ੍ਹਾਂ ਮਰੀਜ਼ਾਂ ਨੂੰ ਆਪਣੇ ਭੋਜਨ ਵਿਚ ਨਮਕ ਦੀ ਮਾਤਰਾ ਜ਼ਿਆਦਾ ਵਧਾ ਦੇਣੀ ਚਾਹੀਦੀ ਹੈ। ਨਮਕ ਤੇ ਚੀਨੀ ਦਾ ਸ਼ਰਬਤ ਪੀਓ। ਇਸ ਮੌਸਮ ਵਿਚ ਜ਼ਿਆਦਾ ਮਿਹਨਤ, ਭਾਰੀ ਕਸਰਤ ਨਾ ਕਰੋ।
ਗਰਮੀ ਕਾਰਨ ਬੁਖਾਰ : ਕਦੀ-ਕਦੀ ਇਸ ਮੌਸਮ ਵਿਚ ਸਰੀਰ 'ਚੋਂ ਨਿਕਲਣ ਵਾਲੇ ਅਤੇ ਵਾਤਾਵਰਨ ਦੇ ਜਜ਼ਬ ਹੋਣ ਵਾਲੀ ਗਰਮੀ ਕਾਰਨ ਬੁਖਾਰ ਆ ਜਾਂਦਾ ਹੈ, ਅਖੀਰ ਮਰੀਜ਼ਾਂ ਨੂੰ ਠੰਢੀ ਥਾਂ 'ਤੇ ਲੰਮੇ ਪਾਓ। ਠੰਢੇ ਪਾਣੀ ਨਾਲ ਇਸ਼ਨਾਨ ਕਰਾਓ। ਸਰੀਰ ਨੂੰ ਠੰਢੇ ਪਾਣੀ ਵਿਚ ਭਿਉਂ ਕੇ ਤੌਲੀਏ ਨਾਲ ਜਾਂ ਕਿਸੇ ਕੱਪੜੇ ਵਿਚ ਬਰਫ਼ ਰੱਖ ਕੇ ਉਸ ਨਾਲ ਪੂੰਝੋ। ਭਰਪੂਰ ਮਾਤਰਾ ਵਿਚ ਓ.ਆਰ.ਐੱਸ. ਦਾ ਘੋਲ ਪਿਲਾਓ।
ਲੂ ਲੱਗਣਾ : ਲੂ ਲੱਗਣ 'ਤੇ ਸਰੀਰ ਦਾ ਤਾਪਮਾਨ ਜ਼ਿਆਦਾ ਕੰਟਰੋਲ ਕਰਨ ਵਾਲੀ ਪ੍ਰਣਾਲੀ ਬੇਜਾਨ ਹੇ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਜ਼ਿਆਦਾ ਵਧ ਜਾਂਦਾ ਹੈ। ਤੇਜ਼ ਬੁਖਾਰ ਹੋਣ ਦੇ ਬਾਵਜੂਦ ਪਸੀਨਾ ਨਹੀਂ ਆਉਂਦਾ। ਚਮੜੀ ਗਰਮ, ਲਾਲ ਤੇ ਸੁੱਕੀ ਹੋ ਜਾਂਦੀ ਹੈ। ਲੂ ਲੱਗਣਾ ਜ਼ਿਆਦਾ ਗੰਭੀਰ ਸਥਿਤੀ ਹੁੰਦੀ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਲੂ ਲੱਗਣ ਨਾਲ ਸ਼ੁਰੂ ਵਿਚ ਚੱਕਰ ਆਉਣਾ, ਸਿਰ ਦਰਦ ਹੋਣਾ, ਉਲਟੀ ਆਉਣਾ ਆਦਿ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਦਿਲ ਦੀ ਧੜਕਣ ਜ਼ਿਆਦਾ ਹੋ ਸਕਦੀ ਹੈ। ਪਿਸ਼ਾਬ ਦੀ ਮਾਤਰਾ ਘੱਟ ਹੋ ਸਕਦੀ ਹੈ। ਅਰਧਚੇਤਨਾ ਹੋ ਸਕਦੀ ਹੈ। ਦਿਲ ਦਾ ਦੌਰਾ ਪੈ ਸਕਦਾ ਹੈ।
ਹੀਟ ਸਟ੍ਰੋਕ ਹੋਣ ਦੀ ਸੰਭਾਵਨਾ ਬੱਚਿਆਂ, ਬਜ਼ੁਰਗਾਂ, ਬਿਮਾਰਾਂ, ਸ਼ਰਾਬੀਆਂ, ਨਸ਼ੇੜੀਆਂ, ਗਰਮ ਮੌਸਮ ਦੇ ਆਦੀ ਨਾ ਹੋਣ ਵਾਲੇ ਵਿਅਕਤੀਆਂ ਵਿਚ ਜ਼ਿਆਦਾ ਰਹਿੰਦੀ ਹੈ। ਜੇਕਰ ਧੁੱਪ ਵਿਚ ਮਿਹਨਤ, ਕਸਰਤ ਕੀਤੀ ਜਾਂਦੀ ਹੈ, ਖੇਡਦੇ ਹਨ ਤਾਂ ਵੀ ਲੂ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਲੂ ਲੱਗਣ 'ਤੇ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਦੀ ਤਾਕਤ ਖ਼ਤਮ ਹੋ ਜਾਂਦੀ ਹੈ, ਅਖੀਰ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਓ।
ਗਰਮੀ ਦੇ ਮੌਸਮ ਵਿਚ ਫੋੜੇ, ਸੰਕ੍ਰਾਮਕ ਰੋਗ, ਹੈਜ਼ਾ, ਦਸਤ, ਪੇਚਿਸ਼, ਡੇਂਗੂ, ਟਾਈਫਾਈਡ, ਹੈਪੇਟਾਈਟਿਸ, ਪੀਲੀਆ ਆਦਿ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਹ ਰੋਗ ਸੰਕ੍ਰਮਿਤ ਭੋਜਨ, ਪੀਣ ਵਾਲੇ ਪਦਾਰਥ, ਮੱਛਰ, ਮੱਖੀਆਂ ਕਾਰਨ ਜਾਂ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਜਾਂ ਸਫ਼ਾਈ ਦੀ ਪਾਲਣਾ ਨਾ ਕਰਨ ਕਾਰਨ ਹੁੰਦਾ ਹੈ। ਅਖੀਰ ਗਰਮੀ ਦੇ ਮੌਸਮ ਵਿਚ ਵਿਸ਼ੇਸ਼ ਰੂਪ ਵਿਚ ਚੌਕਸ ਰਹੋ। ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਸਾਫ਼-ਸਫ਼ਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋ।

-0-

Ad Position 22
No active advertisement
ਪਿਛਲੀ ਖ਼ਬਰ ਪੇਟ ਦੀਆਂ ਬਿਮਾਰੀਆਂ-ਅੰਤੜੀਆਂ 'ਚ ਰੁਕਾਵਟ ਕਿਉਂ ਹੁੰਦੀ ਹੈ? ਅਗਲੀ ਖ਼ਬਰ AAP MLA Kuldeep Singh Dhaliwal ਦਾ ਚੜਿ੍ਹਆ ਪਾਰਾ |ਕਦੇ ਕਹਿੰਦੇ ਸੋਨਾ ਨਾ ਖ਼ਰੀਦੋ, ਕਦੇ ਕਹਿੰਦੇ ਗੱਡੀਆਂ ਨਾ ਵਰਤੋਂ
Ad Position 24