24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੇਟ ਦੀਆਂ ਬਿਮਾਰੀਆਂ-ਅੰਤੜੀਆਂ 'ਚ ਰੁਕਾਵਟ ਕਿਉਂ ਹੁੰਦੀ ਹੈ?

Ad Position 21
No active advertisement
ਅਜੀਤ ਡੈਸਕ 15-05-2026

ਅੰਤੜੀ ਵਿਚ ਰੁਕਾਵਟ ਕਿਉਂ ਹੁੰਦੀ ਹੈ? ਇਸ ਦਾ ਕੀ ਨੁਕਸਾਨ ਹੈ? ਇਹ ਕਿਸ ਤਰ੍ਹਾਂ ਠੀਕ ਹੁੰਦੀ ਹੈ? ਸਾਨੂੰ ਕੀ ਕਰਨਾ ਚਾਹੀਦਾ ਹੈ?
ਆਮ ਜ਼ਿੰਦਗੀ ਵਿਚ ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਹ ਮੂੰਹ ਵਿਚ ਚਬਾ ਕੇ, ਗਲੇ ਦੇ ਰਸਤੇ ਵਿਚੋਂ ਪੇਟ ਵਿਚ ਆਉਂਦਾ ਹੈ। ਪੇਟ ਵਿਚ ਕਈ ਤਰ੍ਹਾਂ ਦੇ ਤਰਲ ਪਦਾਰਥ ਭੋਜਨ ਨੂੰ ਹਜ਼ਮ ਕਰਦੇ ਹਨ ਤੇ ਪਤਲਾ ਹੋਇਆ ਭੋਜਨ ਅੰਤੜੀ ਦੇ ਰਸਤੇ ਹਜ਼ਮ ਹੋ ਕੇ ਗੁਜ਼ਰਦਾ ਹੈ ਤੇ ਫਿਰ ਪਖਾਨੇ ਵਿਚੋਂ ਬਾਹਰ ਹੋ ਜਾਂਦਾ ਹੈ।
ਅੰਤੜੀ ਵਿਚ ਭੋਜਨ ਲੰਘਣ ਸਮੇਂ ਕਈ ਵਾਰੀ ਉਸ ਨੂੰ ਰੁਕਾਵਟ ਜਾਂ ਔਕੜ ਨਾਲ ਅੰਤੜੀ ਵਿਚੋਂ ਲੰਘਣਾ ਪੈਂਦਾ ਹੈ ਜਾਂ ਫਿਰ ਇਕਦਮ ਅੰਤੜੀ ਦਾ ਗੁੱਛਾ ਬਣ ਜਾਂਦਾ ਹੈ ਤੇ ਭੋਜਨ ਦਾ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ ਤਾਂ ਉਸ ਨੂੰ 'ਅੰਤੜੀ ਵਿਚ ਰੁਕਾਵਟ' ਕਿਹਾ ਜਾਂਦਾ ਹੈ।
ਰੁਕਾਵਟ ਕਈ ਵਾਰੀ ਪੂਰੀ ਤਰ੍ਹਾਂ ਹੋ ਜਾਂਦੀ ਹੈ ਪਰ ਕਈ ਵਾਰੀ ਥੋੜ੍ਹੀ ਹੁੰਦੀ ਹੈ। ਕਿਸੇ ਵੇਲੇ ਤਾਂ ਇਕਦਮ ਹੋ ਜਾਂਦੀ ਹੈ, ਪਰ ਕਈ ਬਿਮਾਰੀਆਂ ਵਿਚ ਹੌਲੀ-ਹੌਲੀ ਅੰਤੜੀ ਵਿਚ ਰੁਕਾਵਟ ਆਉਂਦੀ ਹੈ। ਇਸ ਦਾ ਸਿੱਧਾ ਅਸਰ ਸਾਡੇ ਪੇਟ 'ਤੇ ਪੈਂਦਾ ਹੈ। ਜੇਕਰ ਇਕਦਮ ਅੰਤੜੀ ਮੁੜ ਜਾਵੇ ਅਤੇ ਗੁੱਛੇ ਦੇ ਰੂਪ ਵਿਚ ਹੋ ਜਾਵੇ ਤਾਂ ਇਸ ਹਾਲਤ ਵਿਚ ਖੂਨ ਦੀ ਸਪਲਾਈ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਅੰਤੜੀ ਇਕਦਮ ਨੀਲੀ ਪੈ ਜਾਂਦੀ ਹੈ।
ਅੰਤੜੀ ਵਿਚ ਰੁਕਾਵਟ ਦੇ ਮੁੱਖ ਕਾਰਨ ਹਨ : ਅੰਤੜੀ ਦੇ ਆਸ-ਪਾਸ ਕੋਈ ਰਸੌਲੀ ਜਾਂ ਗੰਢ ਪੇਟ ਵਿਚ ਇਕੱਠੀ ਹੋ ਜਾਂਦੀ ਹੈ ਜੋ ਕਿ ਆਪਣਾ ਭਾਰ ਤੇ ਆਕਾਰ ਅੰਤੜੀ ਉੱਤੇ ਪਾਉਂਦੀ ਹੈ, ਜਿਸ ਕਰਕੇ ਅੰਤੜੀ ਵਿਚ ਰੁਕਾਵਟ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵੱਡੀ ਉਮਰ ਦੇ ਲੋਕਾਂ ਵਿਚ ਹੁੰਦੀ ਹੈ ਤੇ ਜਦੋਂ ਰਸੌਲੀ ਜਾਂ ਗੰਢ ਨੂੰ ਕੱਢ ਦਿੱਤਾ ਜਾਂਦਾ ਹੈ ਤੇ ਜਦੋਂ ਰਸੌਲੀ ਅੰਤੜੀ ਵਿਚ ਰੁਕਾਵਟ ਆਪਣੇ-ਆਪ ਹੱਟ ਜਾਂਦੀ ਹੈ, ਕਿਉਂਕਿ ਅੰਤੜੀ ਉੱਤੇ ਪ੍ਰੈਸ਼ਰ ਖ਼ਤਮ ਹੋ ਜਾਂਦਾ ਹੈ।
* ਜਦੋਂ ਵੀ ਕਿਸੇ ਮਰੀਜ਼ ਦੇ ਪੇਟ ਦਾ ਆਪ੍ਰੇਸ਼ਨ ਹੁੰਦਾ ਹੈ ਤੇ ਅੰਤੜੀਆਂ ਦੇ ਫੋਲਣ 'ਤੇ ਸੁੰਗੜਨ ਦੀ ਸ਼ਕਤੀ ਘੱਟ ਜਾਂਦੀ ਹੈ। ਬਲੱਡ ਪ੍ਰੈੱਸ਼ਰ ਘੱਟ ਹੋਣ ਕਰਕੇ ਮਰੀਜ਼ਾਂ ਜਾਂ ਨੀਮ-ਬੇਹੋਸ਼ੀ ਦੀ ਹਾਲਤ ਵਿਚ ਚਲਾ ਜਾਂਦਾ ਹੈ ਤਾਂ ਅੰਤੜੀ ਵਿਚ ਰੁਕਾਵਟ ਹੋ ਜਾਂਦੀ ਹੈ। ਇਹ ਕਈ ਵਾਰ ਪੇਟ ਦੇ ਫੁੱਲਣ ਨਾਲ ਵੀ ਹੋ ਜਾਂਦੀ ਹੈ ਤੇ ਅੰਤੜੀਆਂ ਦੀ ਬੇਹੱਦ ਕਮਜ਼ੋਰੀ ਕਰਕੇ ਅੰਤੜੀ ਸੁੱਕ ਜਾਂਦੀ ਹੈ।
ਅਲਾਮਤਾਂ : ਉਲਟੀ ਤੇ ਪੇਟ ਦਰਦ: ਤੇਜ਼ ਪੇਟ ਦਰਦ ਹੁੰਦਾ ਹੈ ਤੇ ਸਿੱਧਾ ਰੁਕਾਵਟ ਵਾਲੀ ਥਾਂ 'ਤੇ ਦਰਦ ਸ਼ੁਰੂ ਹੁੰਦਾ ਹੈ ਤੇ ਤੇਜ਼ ਦਰਦ ਨਾਲ ਉਲਟੀ ਵੀ ਸ਼ੁਰੂ ਹੋ ਜਾਂਦੀ ਹੈ। ਹਲਕੀ ਜਿਹੀ ਉਲਟੀ ਤੋਂ ਬਾਅਦ ਮਰੀਜ਼ ਦੇ ਮੂੰਹ ਦੇ ਇਕ ਪਾਸੇ 'ਚੋਂ ਥੋੜ੍ਹਾ-ਥੋੜ੍ਹਾ ਪਾਣੀ ਵਗਦਾ ਰਹਿੰਦਾ ਹੈ ਤੇ ਮਰੀਜ਼ ਇਕਦਮ ਨਿਢਾਲ ਹੋ ਜਾਂਦਾ ਹੈ। ਕਈ ਵਾਰੀ ਉਲਟੀ ਰੁਕ-ਰੁਕ ਕੇ ਆਉਂਦੀ ਹੈ ਤੇ ਤੇਜ਼ (ਗੋਲਾਧਾਰ) ਬਣ ਕੇ ਉਲਟੀ ਨਿਕਲਦੀ ਹੈ।
ਪੇਟ ਦਾ ਫੁੱਲ ਜਾਣਾ : ਪੇਟ ਫੁੱਲ ਜਾਂਦਾ ਹੈ ਤੇ ਅਫ਼ਾਰਾ ਹੋ ਜਾਂਦਾ ਹੈ। ਕਈ ਮਰੀਜ਼ਾਂ ਦੇ ਪੇਟ ਉੱਤੇ ਅੰਤੜੀ ਸਾਫ਼ ਨਜ਼ਰ ਆਉਂਦੀ ਹੈ, ਜਿਨ੍ਹਾਂ ਦੀ ਚਮੜੀ ਪਤਲੀ ਹੁੰਦੀ ਹੈ ਤੇ ਸਰੀਰ ਬਹੁਤ ਪਤਲਾ ਹੁੰਦਾ ਹੈ। ਪੇਟ ਵਿਚ ਪਖਾਨਾ ਬਿਲਕੁਲ ਨਹੀਂ ਹੁੰਦਾ। ਪੇਟ ਦੇ ਵਿਚੋਂ ਹਵਾ ਵੀ ਨਹੀਂ ਚਲਦੀ। ਪੇਟ ਇਕਦਮ ਛਲ ਹੋ ਜਾਂਦਾ ਹੈ ਤੇ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਰੁਕਾਵਟ ਦਾ ਪਤਾ ਲੱਗ ਜਾਂਦਾ ਹੈ। ਹਰਨੀਆਂ ਵਾਲੀ ਜਗ੍ਹਾ 'ਤੇ ਪਤਲਾ ਮਾਸ ਸਾਫ਼ ਨਜ਼ਰ ਆਉਂਦਾ ਹੈ। ਪੇਟ ਜਾਂ ਪਖਾਨੇ ਦੇ ਰਸਤੇ ਤੋਂ ਚੈੱਕ ਕਰ ਕੇ ਇਸ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ।
ਇਲਾਜ : ਜੇਕਰ ਮਰੀਜ਼ ਜਲਦੀ ਹੀ ਡਾਕਟਰ ਕੋਲ ਪਹੁੰਚ ਜਾਵੇ ਤਾਂ ਕਈ ਤਰ੍ਹਾਂ ਦੇ ਗੁਲੂਕੋਜ਼ ਤੇ ਇੰਜੈਕਸ਼ਨ ਵਗੈਰਾ ਦੇ ਕੇ ਇਸ ਦਾ ਇਲਾਜ ਜਲਦੀ ਹੋ ਜਾਂਦਾ ਹੈ। ਕਈ ਵਾਰੀ ਤਾਂ ਰੁਕਾਵਟ ਵਾਰ-ਵਾਰ ਹੋ ਜਾਂਦੀ ਹੈ ਤੇ ਮਰੀਜ਼ ਦੀ ਪੂਰੀ ਨਿਗਰਾਨੀ ਰੱਖਣੀ ਪੈਂਦੀ ਹੈ ਤੇ ਉਸ ਨੂੰ ਠੀਕ ਹੋਣ ਤੱਕ ਹਸਪਤਾਲ ਰੱਖਿਆ ਜਾਂਦਾ ਹੈ। ਜੇਕਰ ਅੰਤੜੀ ਇਕਦਮ ਗੁੱਛੇ ਦਾ ਰੂਪ ਧਾਰਨ ਕਰ ਲਵੇ ਤਾਂ ਮਰੀਜ਼ ਦੀ ਹਾਲਤ ਬਹੁਤ ਖ਼ਰਾਬ ਹੋਵੇ ਤਾਂ ਉਸ ਵੇਲੇ ਹੀ ਆਪ੍ਰੇਸ਼ਨ ਕਰ ਕੇ ਇਸ ਦਾ ਹੱਲ ਜਲਦੀ ਨਿਕਲ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਫਲ ਖਾਣ ਦਾ ਪੂਰਾ ਫ਼ਾਇਦਾ ਲੈਣ ਲਈ ਜਾਣੋ ਇਹ ਨੁਕਤੇ ਅਗਲੀ ਖ਼ਬਰ ਗਰਮੀ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਇੰਝ ਬਚੋ
Ad Position 24