24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਫਲ ਖਾਣ ਦਾ ਪੂਰਾ ਫ਼ਾਇਦਾ ਲੈਣ ਲਈ ਜਾਣੋ ਇਹ ਨੁਕਤੇ

Ad Position 21
No active advertisement
ਅਜੀਤ ਡੈਸਕ 15-05-2026

ਕੁਝ ਲੋਕ ਆਪਣੇ ਭੋਜਨ ਵਿਚ ਫਲਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ ਪਰ ਫਲਾਂ ਦੀ ਵਰਤੋਂ ਵੀ ਅੰਨ੍ਹੇਵਾਹ ਨਹੀਂ ਕਰਦੇ ਰਹਿਣਾ ਚਾਹੀਦਾ। ਕੁਝ ਫਲਾਂ ਨੂੰ ਦੂਜੇ ਫਲ ਦੇੇ ਨਾਲ ਲੈਣ ਨਾਲ ਉਨ੍ਹਾਂ ਦਾ ਲਾਭ ਘੱਟ ਹੋ ਜਾਂਦਾ ਹੈ। ਕੁਝ ਫਲਾਂ ਨੂੰ ਖਾਣੇ ਤੋਂ ਬਾਅਦ ਖਾਣਾ ਚਾਹੀਦਾ ਹੈ। ਕੁਝ ਫਲਾਂ ਨੂੰ ਸਵੇਰੇ ਖਾਣ ਨਾਲ ਉਨ੍ਹਾਂ ਦਾ ਲਾਭ ਮਿਲਦਾ ਹੈ। ਕੁਝ ਫਲਾਂ ਦੀ ਵਰਤੋਂ ਖਾਣੇ ਤੋਂ ਪਹਿਲਾਂ ਕਰਨੀ ਲਾਭਕਾਰੀ ਹੁੰਦੀ ਹੈ।
ਠੰਢੀ ਤਾਸੀਰ ਵਾਲੇ ਫਲ ਧੁੱਪ ਸਮੇਂ ਵਰਤੋਂ ਕਰਨ 'ਤੇ ਜ਼ਿਆਦਾ ਗੁਣਕਾਰੀ ਸਾਬਤ ਹੁੰਦੇ ਹਨ ਜਿਵੇਂ ਕੇਲਾ, ਸੰਤਰਾ, ਮੌਸੰਮੀ, ਅੰਗੂਰ, ਧੁੱਪ ਵਿਚ ਬੈਠ ਕੇ ਖਾਓ। ਉਸ ਤੋਂ ਬਾਅਦ ਥੋੜ੍ਹਾ ਜਿਹਾ ਸ਼ਹਿਦ ਵੀ ਲੈ ਸਕਦੇ ਹੋ। ਇਨ੍ਹਾਂ ਫਲਾਂ ਦਾ ਜੂਸ ਵੀ ਦਿਨ ਵਿਚ ਹੀ ਲਓ। ਸ਼ਾਮ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਸਰਦੀ ਲਗਣ ਦਾ ਕਾਰਨ ਬਣ ਸਕਦੀ ਹੈ।
ਕਬਜ਼ ਵਾਲੇ ਰੋਗੀਆਂ ਲਈ ਪਪੀਤਾ ਕਬਜ਼ਨਾਸ਼ੀ ਫਲ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਭੋਜਨ ਤੋਂ ਬਾਅਦ ਕਰਨੀ ਚਾਹੀਦੀ ਹੈ। ਕਬਜ਼ ਵਾਲੇ ਰੋਗੀਆਂ ਲਈ ਅਮਰੂਦ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਅਮਰੂਦ ਦੀ ਵਰਤੋਂ ਵੀ ਭੋਜਨ ਕਰਨ ਤੋਂ ਬਾਅਦ ਕਰਨੀ ਚਾਹੀਦੀ ਹੈ। ਜੇਕਰ ਭੋਜਨ ਕਰਨ ਤੋਂ ਪਹਿਲਾਂ ਇਸ ਦੀ ਵਰਤੋਂ ਕਰੋਗੇ ਤਾਂ ਇਹ ਕਬਜ਼ ਨੂੰ ਹੋਰ ਵਧਾਏਗਾ। ਗੁਰਦੇ ਦੀ ਪੱਥਰੀ ਵਾਲੇ ਰੋਗੀਆਂ ਨੂੰ ਅਮਰੂਦ ਬੀਜ ਕੱਢ ਕੇ ਖਾਣਾ ਚਾਹੀਦਾ ਹੈ।
ਜਾਮਣ ਦੇ ਮੌਸਮ ਵਿਚ ਜਾਮਣ ਖਾਲੀ ਪੇਟ ਨਹੀਂ ਖਾਣੀ ਚਾਹੀਦੀ। ਜਾਮਣ ਦੀ ਵਰਤੋਂ ਖਾਣਾ ਖਾਣ ਤੋਂ ਬਾਅਦ ਨਮਕ ਛਿੜਕ ਕੇ ਕਰੋ। ਨਮਕ ਲੱਗੇ ਜਾਮਣ ਹਾਜ਼ਮਾਕਾਰੀ ਹੁੰਦੇ ਹਨ। ਜਿਨ੍ਹਾਂ ਲੋਕਾਂ ਦਾ ਪੇਟ ਠੀਕ ਨਹੀਂ ਰਹਿੰਦਾ, ਉਨ੍ਹਾਂ ਨੂੰ ਅੰਗੂਰ ਖਾਲੀ ਪੇਟ ਨਹੀਂ ਖਾਣੇ ਚਾਹੀਦੇ। ਅੰਗੂਰ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੌਂਫ ਖਾਣੀ ਲਾਭਕਾਰੀ ਹੁੰਦੀ ਹੈ। ਅੰਬ ਦੀ ਵਰਤੋਂ ਵੀ ਖਾਲੀ ਪੇਟ ਨਾ ਕਰੋ। ਇਸ ਨਾਲ ਭੁੱਖ ਘੱਟ ਹੋ ਜਾਂਦੀ ਹੈ। ਅੰਬ ਵੀ ਭੋਜਨ ਤੋਂ ਬਾਅਦ ਖਾਓ।
ਫਾਲਸੇ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਨਮਕ ਲਗਾ ਕੇ ਖਾਓ। ਇਸ ਦੇ ਬੀਜਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਨ੍ਹਾਂ ਦੇ ਬੀਜ ਚਬਾਉਣ 'ਚ ਸਖ਼ਤ ਹੁੰਦੇ ਹਨ। ਸੇਬ ਅਤੇ ਮਿੱਠਾ ਅਨਾਰ ਤੁਸੀਂ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ ਵੀ ਖਾ ਸਕਦੇ ਹੋ।
ਗਰਮੀਆਂ ਵਿਚ ਹਦਵਾਣੇ ਅਤੇ ਖਰਬੂਜ਼ੇ ਦੀ ਬਹਾਰ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਪਾਣੀ ਨਾ ਪੀਓ। ਇਨ੍ਹਾਂ ਫਲਾਂ ਨੂੰ ਖਾਣ ਤੋਂ ਤੁਰੰਤ ਪਹਿਲਾਂ ਕੱਟੋ। ਕਾਫ਼ੀ ਦੇਰ ਪਹਿਲਾਂ ਕੱਟਿਆ ਹੋਇਆ ਇਹ ਫਲ ਨੁਕਸਾਨ ਪਹੁੰਚਾਉਂਦਾ ਹੈ। ਹਦਵਾਣਾ ਸਵੇਰ ਸਮੇਂ ਖਾਓ ਅਤੇ ਖਰਬੂਜ਼ਾ ਭੋਜਨ ਤੋਂ ਬਾਅਦ।
ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਦੀ ਵਰਤੋਂ ਨਾ ਕਰੋ। ਫਲ ਤੋਂ ਬਾਅਦ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਫਲ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਫਲ ਧੋ ਲਓ। ਮੌਸਮ ਅਨੁਸਾਰ ਫਲ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਮਿੱਠੇ ਅਤੇ ਖੱਟੇ ਫਲਾਂ ਦੀ ਵਰਤੋਂ ਇਕੱਠਿਆਂ ਨਾ ਕਰੋ।

Ad Position 22
No active advertisement
ਪਿਛਲੀ ਖ਼ਬਰ ਸਫ਼ੇਦ ਪੇਠਾ : ਰਾਮਬਾਣ ਦਵਾਈ ਅਗਲੀ ਖ਼ਬਰ ਪੇਟ ਦੀਆਂ ਬਿਮਾਰੀਆਂ-ਅੰਤੜੀਆਂ 'ਚ ਰੁਕਾਵਟ ਕਿਉਂ ਹੁੰਦੀ ਹੈ?
Ad Position 24