ਸਫ਼ੇਦ ਪੇਠੇ ਦੀ ਮਠਿਆਈ ਆਗਰਾ ਦੀ ਬਣੀ ਹੋਈ ਸੰਸਾਰ ਪ੍ਰਸਿੱਧ ਹੈ। ਅੱਜਕਲ੍ਹ ਸਫ਼ੇਦ ਪੇਠੇ ਦੀ ਮਠਿਆਈ ਹਰੇਕ ਸ਼ਹਿਰ ਵਿਚ ਮਿਲਦੀ ਹੈ। ਪੇਠੇ ਦਾ ਜੂਸ ਅਨੇਕ ਰੋਗਾਂ ਵਿਚ ਰਾਮਬਾਣ ਦਵਾਈ ਦਾ ਕੰਮ ਕਰਦਾ ਹੈ।
ਸਫ਼ੇਦ ਪੇਠਾ ਲੋਹਾ, ਕੈਲਸ਼ੀਅਮ, ਸਲਫਰ, ਫਾਸਫੋਰਸ ਅਤੇ ਵਿਟਾਮਿਨ ਏ, ਬੀ, ਸੀ ਅਤੇ ਈ ਨਾਲ ਭਰਪੂਰ ਹੈ। ਵਿਟਾਮਿਨ 'ਈ' ਤਾਂ ਬਹੁਤ ਘੱਟ ਫਲਾਂ ਤੇ ਸਬਜ਼ੀਆਂ ਵਿਚ ਮਿਲਦਾ ਹੈ। ਇਸ ਵਿਚ ਪ੍ਰੋਟੀਨ ਵੀ ਬਹੁਤ ਹੁੰਦਾ ਹੈ। 100 ਗ੍ਰਾਮ ਪੇਠੇ ਵਿਚ 34 ਗ੍ਰਾਮ ਪ੍ਰੋਟੀਨ ਹੁੰਦਾ ਹੈ, ਪੇਠਾ ਆਪਣੇ ਆਪ ਵਿਚ ਸੰਪੂਰਨ ਹੈ ਖਣਿਜ ਤੱਤਾਂ, ਵਿਟਾਮਿਨਾਂ ਅਤੇ ਪ੍ਰੋਟੀਨ ਨਾਲ। ਜ਼ਿਆਦਾਤਰ ਫਲਾਂ ਅਤੇ ਸਬਜ਼ੀਆਂ ਵਿਚ ਪ੍ਰੋਟੀਨ ਨਹੀਂ ਹੁੰਦਾ ਹੈ।
ਪੇਠੇ ਦੀ ਤਾਸੀਰ ਠੰਢੀ ਹੁੰਦੀ ਹੈ, ਇਸ ਲਈ ਸਰਦੀ ਜ਼ੁਕਾਮ, ਸਾਈਨਸ ਦੀ ਸਮੱਸਿਆ ਹੋਣ 'ਤੇ ਇਸ ਦਾ ਜੂਸ ਨਹੀਂ ਪੀਣਾ ਚਾਹੀਦਾ।
ਦਿਲ ਦੇ ਰੋਗੀਆਂ ਲਈ ਤਾਂ ਇਹ ਰਾਮਬਾਣ ਹੈ। ਪੇਠੇ ਦਾ ਜੂਸ ਪੀਣ ਨਾਲ ਰੁਕੀਆਂ ਧਮਨੀਆਂ ਵੀ ਖੁੱਲ੍ਹ ਜਾਂਦੀਆਂ ਹਨ ਅਤੇ ਤੁਸੀਂ ਬਾਈਪਾਸ ਤੇ ਏਂਜੀਓਪਲਾਸਟੀ ਤੋਂ ਵੀ ਬਚ ਸਕਦੇ ਹੋ। ਪੇਠੇ ਦਾ ਜੂਸ ਪੀਣ ਨਾਲ ਅਗਨੀ ਸ਼ਾਂਤ ਹੁੰਦੀ ਹੈ। ਸ਼ੂਗਰ ਰੋਗੀਆਂ ਲਈ ਰਾਮਬਾਣ ਦਵਾਈ ਹੈ।
ਸਰੀਰ ਵਿਚ ਕਿਤੇ ਵੀ ਜਲਨ ਹੋਵੇ, ਪੇਟ ਵਿਚ, ਅੰਤੜੀ ਵਿਚ, ਛਾਤੀ ਵਿਚ, ਪੇਸ਼ਾਬ ਵਿਚ, ਹੱਥਾਂ-ਪੈਰਾਂ ਵਿਚ, ਸਿਰ ਵਿਚ ਪੇਠੇ ਦਾ ਜੂਸ ਸਭ ਤਰ੍ਹਾਂ ਦੀ ਜਲਨ ਨੂੰ ਸ਼ਾਂਤ ਕਰਦਾ ਹੈ।
ਇਸੇ ਤਰ੍ਹਾਂ ਚਮੜੀ ਦੇ ਰੋਗਾਂ ਵਿਚ ਜਿਵੇਂ ਫੋੜੇ, ਫਿਨਸੀਆਂ, ਮੁਹਾਂਸਿਆਂ ਵਿਚ ਪੇਠੇ ਦਾ ਜੂਸ ਪੀਣਾ ਅਤਿ ਉੱਤਮ ਹੈ।
ਇਹ 100 ਫ਼ੀਸਦੀ ਖਾਰਾ ਹੈ। ਖੂਨ ਲਈ ਸਰਬੋਤਮ ਹੈ ਕਿਉਂਕਿ ਸਾਡਾ ਖੂਨ 80 ਫ਼ੀਸਦੀ ਖਾਰਾ ਹੈ। ਇਸ ਦੇ ਉਲਟ ਸਾਡਾ ਭੋਜਨ ਪੂਰੀ ਤਰ੍ਹਾਂ ਨਾਲ ਅਮਲੀ ਹੈ। ਸਿਰਫ਼ ਫਲ ਅਤੇ ਕੱਚੀਆਂ ਸਬਜ਼ੀਆਂ ਹੀ ਖਾਰੇ ਵਾਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਿਚ ਵੀ ਜਦੋਂ ਨਮਕ ਮਿਲਾ ਦਿੰਦੇ ਹਾਂ ਤਾਂ ਖਾਰਾ ਤੱਤ ਘੱਟ ਹੋ ਜਾਂਦਾ ਹੈ। ਆਪਣੇ ਖਾਰੇਪਨ ਕਾਰਨ ਹੀ ਪੇਠੇ ਦਾ ਜੂਸ ਅਤਿ ਉੱਤਮ ਹੈ। ਬੇਗਿਣਤ ਰੋਗਾਂ ਦਾ ਕਾਰਨ ਭੋਜਨ ਦੀ ਅਮਲਤਾ ਹੁੰਦੀ ਹੈ। ਭੋਜਨ ਜਿੰਨਾ ਅਮਲੀ ਹੋਵੇਗਾ, ਓਨੇ ਹੀ ਰੋਗ ਹੋਣਗੇ ਅਤੇ ਜਿੰਨਾ ਖਾਰਾ ਹੋਵੇਗਾ, ਓਨਾ ਹੀ ਅਸੀਂ ਸਿਹਤਮੰਦ ਰਹਾਂਗੇ। ਖੂਨ ਵਿਚ ਅਮਲਤਾ ਦੀ ਮਾਤਰਾ ਸਿਰਫ਼ 20 ਫ਼ੀਸਦੀ ਹੋਣੀ ਚਾਹੀਦੀ ਹੈ। ਸਰੀਰ ਵਿਚ ਕਿਸੇ ਵੀ ਅੰਗ 'ਚੋਂ ਖੂਨ ਦਾ ਰਿਸਾਅ ਹੋ ਰਿਹਾ ਹੋਵੇ ਜਿਵੇਂ ਨੱਕ ਤੋਂ ਨਕਸੀਰ, ਦੰਦਾਂ ਵਿਚ ਖੂਨ, ਖੂਨੀ ਬਵਾਸੀਰ, ਉਲਟੀ ਵਿਚ ਖੂਨ, ਗਲੇ ਵਿਚ ਕਫ਼ ਵਿਚ ਖੂਨ, ਅਲਸਰ ਤੋਂ ਖੂਨ ਆਉਣਾ। ਇਸ ਤਰ੍ਹਾਂ ਦੀ ਸਥਿਤੀ ਵਿਚ ਪੇਠੇ ਦਾ ਜੂਸ ਰਾਮਬਾਣ ਹੈ। ਇਹ ਸਭ ਰੋਗ ਪਿੱਤ ਤੇ ਸਰੀਰ ਵਿਚ ਗਰਮੀ ਵਧ ਜਾਣ ਨਾਲ ਹੁੰਦੇ ਹਨ। ਪਿੱਤ ਰੋਗਾਂ ਵਿਚ ਪੇਠੇ ਦਾ ਜੂਸ ਰਾਮਬਾਣ ਹੈ।
ਉੱਚ ਬਲੱਡਪ੍ਰੈੱਸ਼ਰ, ਦਿਲ ਦੇ ਰੋਗ ਵਧ ਜਾਣਾ ਇਹ ਰੋਗ ਵੀ ਵਧੀ ਹੋਈ ਗਰਮੀ ਨਾਲ ਹੁੰਦੇ ਹਨ ਅਤੇ ਪੇਠੇ ਦਾ ਜੂਸ ਪੀਣ ਨਾਲ ਠੀਕ ਹੁੰਦੇ ਹਨ। ਉੱਚ ਬਲੱਡ ਪ੍ਰੈੱਸ਼ਰ ਨੂੰ ਤਾਂ ਇਹ ਜੜ੍ਹੋਂ ਖ਼ਤਮ ਕਰਦਾ ਹੈ। ਦਿਲ ਦਾ ਦਰਦ ਤੁਰੰਤ ਠੀਕ ਹੁੰਦਾ ਹੈ। ਪੇਠੇ ਦੇ ਰਸ ਵਿਚ ਉਹ ਸਭ ਗੁਣ ਹਨ ਜੋ ਲੌਕੀ ਦੇ ਰਸ ਵਿਚ ਹੁੰਦੇ ਹਨ।
ਮੂਤਰ ਰੋਗਾਂ ਵਿਚ, ਮੂਤਰ ਪ੍ਰਦਾਹ, ਪੱਥਰੀ ਪਿੱਤ ਦੀ ਥੈਲੀ ਦੀ ਪੱਥਰੀ, ਗੁਰਦੇ ਦੀ ਪੱਥਰੀ, ਮੂਤਰਾਸ਼ਿਆ ਦੀ ਪੱਥਰੀ ਸਭ ਵਿਚ ਇਸ ਦਾ ਜੂਸ ਲਾਭਕਾਰੀ ਹੁੰਦਾ ਹੈ। ਪੱਥਰੀ ਪਿਘਲ ਕੇ ਨਿਕਲ ਜਾਂਦੀ ਹੈ। ਜੇਕਰ ਕਿਸੇ ਅੰਗ 'ਚੋਂ ਖੂਨ ਵਹਿ ਰਿਹਾ ਹੋਵੇ ਤਾਂ ਪੇਠੇ ਦੇ ਰਸ ਵਿਚ ਆਂਵਲਾ ਜਾਂ ਨਿੰਬੂ ਦਾ ਰਸ ਮਿਲਾ ਕੇ ਵੀ ਲੈ ਸਕਦੇ ਹੋ।
ਹਾਜ਼ਮੇ ਤੰਤਰ ਲਈ ਤਾਂ ਇਹ ਅਤਿ ਉੱਤਮ ਹੈ। ਅਮਾਸ਼ਿਆ, ਅਗਨੀ, ਛੋਟੀ ਅੰਤੜੀ, ਵੱਡੀ ਅੰਤੜੀ, ਤਿੱਲੀ, ਪਿੱਤਾਸ਼ਿਆ ਸਭ ਦੇ ਰੋਗ ਦੂਰ ਹੋ ਜਾਂਦੇ ਹਨ। ਫੈਟੀ ਲੀਵਰ ਵਧਿਆ ਹੋਵੇ ਤੇ ਜੇ ਪੀਲੀਆ ਹੋਵੇ ਤਾਂ ਉਹ ਵੀ ਠੀਕ ਹੁੰਦਾ ਹੈ। ਕਬਜ਼ ਵੀ ਦੂਰ ਹੁੰਦੀ ਹੈ, ਭੋਜਨ ਨਲੀ ਦੀ ਸੋਜ਼, ਜਲਨ, ਦਿਲ ਦੀ ਜਲਨ ਵੀ ਦੂਰ ਹੁੰਦੀ ਹੈ।
ਇਸ ਨਾਲ ਮੋਟਾਪਾ ਵੀ ਬਹੁਤ ਛੇਤੀ ਘੱਟ ਹੁੰਦਾ ਹੈ, ਸਰੀਰ ਸੁਡੌਲ ਬਣਦਾ ਹੈ। ਫਾਸਫੋਰਸ ਤੇ ਕੈਲਸ਼ੀਅਮ ਦੀ ਭਰਪੂਰਤਾ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਕਮਜ਼ੋਰੀ ਦੂਰ ਹੁੰਦੀ ਹੈ। ਦਮੇ ਦੇ ਰੋਗੀ ਲਈ ਵੀ ਪੇਠੇ ਦਾ ਜੂਸ ਲਾਭਕਾਰੀ ਹੈ। ਦਮਾ ਬਿਲਕੁਲ ਖ਼ਤਮ ਹੋ ਜਾਂਦਾ ਹੈ।
ਵਿਟਾਮਿਨ ਬੀ ਦੀ ਭਰਪੂਰਤਾ ਨਾਲ ਖੂਨ ਸੰਚਾਰ ਠੀਕ ਹੁੰਦਾ ਹੈ। ਖੂਨ ਦੀ ਗੁਣਵੱਤਾ ਵਧਦੀ ਹੈ। ਕਮਜ਼ੋਰੀ ਦੂਰੀ ਹੁੰਦੀ ਹੈ ਅਤੇ ਸਰੀਰ ਬਲਵਾਨ ਬਣਦਾ ਹੈ। ਔਰਤਾਂ ਵਿਚ ਮਾਸਿਕ ਧਰਮ ਜ਼ਿਆਦਾ ਹੋਵੇ ਤਾਂ ਪੇਠੇ ਦਾ ਜੂਸ ਪੀਓ। ਇਸ ਨਾਲ ਸ਼ਵੇਤ ਪ੍ਰਦਰ ਵੀ ਠੀਕ ਹੁੰਦਾ ਹੈ।
ਭੋਜਨ ਕਰਨ ਤੋਂ ਬਾਅਦ ਪੇਠੇ ਦੀ ਮਠਿਆਈ ਖਾਣ ਨਾਲ ਅਮਲਤਾ ਗੈਸ ਦੂਰ ਹੁੰਦੀ ਹੈ। ਉਂਜ ਤਾਂ ਮਠਿਆਈ ਖਾਣ ਨਾਲ ਅਮਲਤਾ ਵਧਦੀ ਹੈ ਪਰ ਇਸ ਦੀ ਮਠਿਆਈ ਖਾਣ ਨਾਲ ਅਮਲਤਾ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਮਠਿਆਈ ਖਾਣ ਦਾ ਬਹੁਤ ਸ਼ੌਕ ਹੈ ਉਹ ਹੋਰ ਮਠਿਆਈਆਂ ਛੱਡ ਕੇ ਪੇਠੇ ਦੀ ਮਠਿਆਈ ਪੇਠੇ ਨੂੰ ਪਾਣੀ ਨਾਲ ਧੋ ਕੇ ਇਕ ਛੋਟਾ ਜਿਹਾ ਪੀਸ ਖਾ ਸਕਦੇ ਹਨ। ਇਸ ਦੀ ਸਬਜ਼ੀ ਵੀ ਬਣਦੀ ਹੈ। ਦੱਖਣ ਭਾਰਤ ਵਿਚ ਇਸ ਦਾ ਬਹੁਤ ਉਪਯੋਗ ਹੁੰਦਾ ਹੈ। ਇਸ ਨੂੰ ਦਾਲ ਵਿਚ ਵੀ ਪਾ ਸਕਦੇ ਹੋ।
ਹਰ ਰੋਜ਼ 200-250 ਮਿ.ਲੀ. ਪੇਠੇ ਦਾ ਜੂਸ ਪੀਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਰੋਗਾਂ ਨੂੰ ਦੂਰ ਕਰਨ ਲਈ ਹਰ ਰੋਜ਼ ਕਰੀਬ 700 ਮਿ.ਲੀ. ਪੇਠੇ ਦਾ ਜੂਸ ਪੀਓ। ਜੂਸ ਨੂੰ ਘੁੱਟ-ਘੁੱਟ ਭਰਨ ਤੋਂ ਬਾਅਦ ਜੂਸ ਨੂੰ ਮੂੰਹ ਵਿਚ ਰਹਿਣ ਦਿਓ ਅਤੇ ਫਿਰ ਗਲੇ ਵਿਚ ਉਤਾਰੋ।
ਸਫ਼ੇਦ ਪੇਠੇ ਨਾਲ ਬਣੀ ਮਠਿਆਈ ਤੇ ਉਸ ਦਾ ਜੂਸ ਕਈ ਬਿਮਾਰੀਆਂ ਲਈ ਲਾਭਕਾਰੀ ਹੁੰਦਾ ਹੈ। ਉਪਯੋਗੀ ਹੋਣ ਦੇ ਨਾਲ ਇਹ ਰਾਮਬਾਣ ਦਵਾਈ ਦਾ ਕੰਮ ਵੀ ਕਰਦਾ ਹੈ।
ਸਫ਼ੇਦ ਪੇਠਾ : ਰਾਮਬਾਣ ਦਵਾਈ
ਅਜੀਤ ਡੈਸਕ
15-05-2026