24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪ੍ਰੇਸ਼ਾਨ ਨਾ ਹੋਵੋ ਬਦਹਜ਼ਮੀ ਤੋਂ

Ad Position 21
No active advertisement
ਅਜੀਤ ਡੈਸਕ 15-05-2026

ਇਨਡਾਈਜੇਸ਼ਨ (ਬਦਹਜ਼ਮੀ) ਦਾ ਮਤਲਬ ਹੈ ਭੋਜਨ ਦਾ ਠੀਕ ਤਰ੍ਹਾਂ ਨਾ ਹਜ਼ਮ ਹੋਣਾ। ਜਦੋਂ ਵੀ ਇਹ ਸਮੱਸਿਆ ਕਿਸੇ ਨੂੰ ਆਉਂਦੀ ਹੈ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਖਾਣਾ ਠੀਕ ਤਰ੍ਹਾਂ ਨਾ ਚਬਾਇਆ ਗਿਆ ਹੋਵੇ ਜਾਂ ਠੀਕ ਤਰ੍ਹਾਂ ਪੱਕਿਆ ਨਾ ਹੋਵੇ, ਉਦੋਂ ਵੀ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਕਦੀ-ਕਦੀ ਅਸੀਂ ਖਾਣਾ ਖਾ ਕੇ ਇਕ ਹੀ ਥਾਂ 'ਤੇ ਬੈਠੇ ਰਹਿੰਦੇ ਹਾਂ ਜਾਂ ਲੰਮੇ ਪੈ ਜਾਂਦੇ ਹਾਂ, ਉਦੋਂ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਅਸੀਂ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।
ਜਦੋਂ ਵੀ ਬਦਹਜ਼ਮੀ ਦੀ ਸ਼ਿਕਾਇਤ ਹੋਵੇ, ਇਕ ਛੋਟਾ ਚਮਚ ਅਜਵਾਇਨ ਲੈ ਕੇ ਉਸ ਵਿਚ ਥੋੜ੍ਹਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਖਾ ਲਓ। ਛੇਤੀ ਛੁਟਕਾਰਾ ਮਿਲੇਗਾ। ਇਕ ਗਿਲਾਸ ਪਾਣੀ ਵਿਚ ਪੁਦੀਨ ਹਰੇ ਦੀਆਂ ਦੋ-ਤਿੰਨ ਬੂੰਦਾਂ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ। ਇਸ ਪ੍ਰਕਿਰਿਆ ਨੂੰ ਦਿਨ ਵਿਚ ਤਿੰਨ-ਚਾਰ ਵਾਰ ਦੁਹਰਾਓ।
ਹਰਬਲ ਚਾਹ ਹਾਜ਼ਮੇ ਵਿਚ ਲਾਭ ਦਿੰਦੀ ਹੈ ਅਤੇ ਡਾਈਜੈਸ਼ਨ ਸਿਸਟਮ ਭਾਵ ਪਾਚਨਤੰਤਰ ਨੂੰ ਸੁਧਾਰਦੀ ਹੈ। ਬਹੁਤ ਜ਼ਿਆਦਾ ਟਾਈਟ ਕੱਪੜੇ ਪਾਉਣ ਨਾਲ ਵੀ ਬਦਹਜ਼ਮੀ ਹੁੰਦੀ ਹੈ। ਇਸ ਤੋਂ ਬਚੋ।
ਖਾਣਾ ਸੌਣ ਤੋਂ ਪਹਿਲਾਂ ਦੋ ਤੋਂ ਤਿੰਨ ਘੰਟੇ ਪਹਿਲਾਂ ਖਾਓ ਤਾਂ ਕਿ ਖਾਣਾ ਹਜ਼ਮ ਹੋਣ ਵਿਚ ਮਦਦ ਮਿਲ ਸਕੇ।
ਆਪਣੇ ਹਾਜ਼ਮੇ ਨੂੰ ਠੀਕ ਰੱਖਣ ਲਈ ਥੋੜ੍ਹਾ-ਥੋੜ੍ਹਾ ਖਾਣਾ ਦਿਨ ਵਿਚ 5 ਵਾਰ ਵੰਡ ਕੇ ਖਾਓ ਤਾਂ ਕਿ ਹਾਜ਼ਮਾਤੰਤਰ ਸੁਚਾਰੂ ਢੰਗ ਨਾਲ ਕੰਮ ਕਰਦਾ ਰਹੇ ਅਤੇ ਉਸ 'ਤੇ ਜ਼ਿਆਦਾ ਬੋਝ ਨਾ ਪਵੇ।
ਇਕ ਗਿਲਾਸ ਕੋਸੇ ਪਾਣੀ ਵਿਚ ਇਕ ਚਮਚ ਨਿੰਬੂ ਅਤੇ ਅਦਰਕ ਦਾ ਰਸ ਮਿਲਾ ਕੇ ਦਿਓ। ਉਸ ਪਾਣੀ ਵਿਚ ਦੋ ਛੋਟੇ ਚਮਚ ਸ਼ਹਿਦ ਵੀ ਮਿਲਾ ਦਿਉ। ਇਸ ਨੂੰ ਪੀਣ ਤੋਂ ਕੁਝ ਸਮੇਂ ਬਾਅਦ ਬਦਹਜ਼ਮੀ ਦੀ ਪ੍ਰੇਸ਼ਾਨੀ ਦੂਰ ਹੋਵੇਗੀ।
ਜੇਕਰ ਫਿਰ ਬਦਹਜ਼ਮੀ ਦੀ ਸ਼ਿਕਾਇਤ ਰਹਿੰਦੀ ਹੋਵੇ ਤਾਂ ਖਾਣਾ ਖਾਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਵਿਚ ਥੋੜ੍ਹਾ ਨਿੰਬੂ ਦਾ ਰਸ ਮਿਲਾ ਕੇ ਪੀਓ। ਸੋਇਆ ਤੇਲ ਵਿਚ ਲਸਣ ਦੀਆਂ ਦੋ-ਤਿੰਨ ਬੂੰਦਾਂ ਮਿਲਾ ਕੇ ਪੇਟ ਦੀ ਹਲਕੀ ਮਾਲਿਸ਼ ਕਰਨ ਨਾਲ ਵੀ ਲਾਭ ਮਿਲਦਾ ਹੈ। ਤੁਰੰਤ ਰਾਹਤ ਲਈ ਇਕ ਗਿਲਾਸ ਪਾਣੀ ਵਿਚ ਖਾਣ ਵਾਲਾ ਸੋਢਾ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
ਜ਼ਿਆਦਾ ਕੌਫੀ, ਚਾਹ, ਅਲਕੋਹਲ ਦੀ ਮਾਤਰਾ ਨੂੰ ਬਹੁਤ ਸੀਮਤ ਕਰ ਲਉ ਤਾਂ ਕਿ ਬਦਹਜ਼ਮੀ ਦੀ ਸਮੱਸਿਆ ਵਧੇ ਨਾ। ਖਾਣਾ ਚਬਾ-ਚਬਾ ਕੇ ਹੌਲੀ-ਹੌਲੀ ਖਾਓ। ਖਾਣੇ ਨੂੰ ਚਬਾ ਕੇ ਏਨਾ ਪਤਲਾ ਕਰ ਦਿਉ ਕਿ ਉਹ ਤਰਲ ਭੋਜਨ ਦਾ ਰੂਪ ਲੈ ਲਵੇ। ਇਕ ਮਹੀਨਾ ਇਸ ਤਰ੍ਹਾਂ ਕਰਨ ਨਾਲ ਬਦਹਜ਼ਮੀ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
ਖਾਣੇ ਦੇ ਨਾਲ ਪਾਣੀ ਦੀ ਵਰਤੋਂ ਨਾ ਕਰੋ। ਜੇਕਰ ਬਹੁਤ ਮਨ ਹੋਵੇ ਤਾਂ ਇਕ-ਇਕ ਘੁੱਟ ਕਰਕੇ ਦੋ ਵਾਰ ਪੀ ਲਓ। ਇਸ ਨਾਲ ਵੀ ਬਦਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ।

-੦-

Ad Position 22
No active advertisement
ਪਿਛਲੀ ਖ਼ਬਰ ਬਿਮਾਰੀ ਵਿਚ ਵਰਤ ਹੁੰਦਾ ਹੈ ਖ਼ਤਰਨਾਕ ਅਗਲੀ ਖ਼ਬਰ ਸਫ਼ੇਦ ਪੇਠਾ : ਰਾਮਬਾਣ ਦਵਾਈ
Ad Position 24