24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਿਮਾਰੀ ਵਿਚ ਵਰਤ ਹੁੰਦਾ ਹੈ ਖ਼ਤਰਨਾਕ

Ad Position 21
No active advertisement
ਅਜੀਤ ਡੈਸਕ 15-05-2026

ਵਰਤ ਰੱਖਣ ਵਾਲੇ ਵਿਅਕਤੀ ਦੋ ਕਾਰਨਾਂ ਕਰਕੇ ਵਰਤ ਰੱਖਦੇ ਹਨ। ਪਹਿਲੇ ਹਨ ਧਾਰਮਿਕ ਅਤੇ ਦੂਜੇ ਹਨ ਸਿਹਤ ਲਾਭ ਲਈ। ਵਰਤ ਰੱਖਣ ਵਾਲਾ ਵਿਅਕਤੀ ਜੇਕਰ ਕੁਝ ਗੱਲਾਂ ਦਾ ਧਿਆਨ ਰੱਖੇ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਸਰੀਰਕ ਲਾਭ ਮਿਲ ਸਕਦਾ ਹੈ, ਪਰ ਬਿਮਾਰ ਵਿਅਕਤੀ ਲਈ ਵਰਤ ਖ਼ਤਰਨਾਕ ਵੀ ਸਿੱਧ ਹੋ ਸਕਦਾ ਹੈ।
ਵਰਤ : ਵਰਤ ਰੱਖਣ ਦੇ ਅਨੇਕ ਲਾਭ ਹਨ। ਮੌਸਮ ਬਦਲਾਅ ਦੀ ਹਾਲਤ ਵਿਚ ਵਰਤ ਰੱਖਣ 'ਤੇ ਮੌਸਮੀ ਸੰਕ੍ਰਮਣ ਦੀਆਂ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ। ਮੌਸਮੀ ਬਿਮਾਰੀਆਂ ਦਾ ਹਮਲਾ ਨਹੀਂ ਹੁੰਦਾ। ਮਨੁੱਖ ਵਿਚ ਭੁੱਖੇ ਰਹਿਣ ਅਤੇ ਭੁੱਖ ਸਹਿਣ ਕਰਨ ਦੀ ਇੱਛਾ ਸ਼ਕਤੀ ਵਧਦੀ ਹੈ।
ਬਿਮਾਰੀ ਦੀ ਹਾਲਤ ਵਿਚ : ਅਲਸਰ, ਪੀਲੀਆ, ਅਨੀਮੀਆ, ਉਲਟੀ-ਦਸਤ, ਬੀ.ਪੀ., ਸ਼ੂਗਰ ਅਤੇ ਦਿਲ ਦੇ ਰੋਗ ਸੰਬੰਧੀ ਬਿਮਾਰੀਆਂ ਵਿਚ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ। ਇਸ ਤਰ੍ਹਾਂ ਦੀ ਸਥਿਤੀ ਵਿਚ ਰੋਗੀ ਦੀ ਤਕਲੀਫ਼ ਵਧ ਸਕਦੀ ਹੈ। ਕਦੀ-ਕਦੀ ਜਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅਲਸਰ ਵਿਚ ਖਾਲੀ ਪੇਟ ਰਹਿਣ 'ਤੇ ਐਸੀਡਿਟੀ ਵਧ ਜਾਂਦੀ ਹੈ। ਜ਼ਿਆਦਾ ਦਿਨਾਂ ਤੱਕ ਭੁੱਖੇ ਰਹਿਣ 'ਤੇ ਪੇਟ ਦਾ ਅਲਸਰ ਫਟਣ ਅਤੇ ਉਸ ਵਿਚੋਂ ਖੂਨ ਨਿਕਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਪੀਲੀਆ ਪੀੜਤ ਨੂੰ ਵੀ ਵਰਤ ਨਹੀਂ ਰੱਖਣਾ ਚਾਹੀਦਾ। ਖਾਣਾ ਨਾ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਕਮਜ਼ੋਰੀ ਅਤੇ ਚੱਕਰ ਆਉਣ ਦੀ ਸ਼ਿਕਾਇਤ ਹੁੰਦੀ ਹੈ। ਅਨੀਮੀਆ ਵਾਲੇ ਮਰੀਜ਼ ਲਈ ਵਰਤ ਨੁਕਸਾਨਦਾਈ ਹੈ। ਉਨ੍ਹਾਂ ਨੂੰ ਹਮੇਸ਼ਾ ਕੁਝ ਨਾ ਕੁਝ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਨਾ ਕਰਨ 'ਤੇ ਬਿਮਾਰੀ ਵਧ ਜਾਂਦੀ ਹੈ।
ਉਲਟੀ ਦਸਤ ਦੀ ਹਾਲਤ ਵਿਚ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਸਥਿਤੀ ਵਿਚ ਰੋਗੀ ਜੇਕਰ ਵਰਤ ਰੱਖਦਾ ਹੈ ਤਾਂ ਸਰੀਰ ਵਿਚ ਹੋਰ ਵੀ ਪਾਣੀ ਦੀ ਕਮੀ ਹੋ ਜਾਵੇਗੀ।
ਸ਼ੂਗਰ ਦੇ ਰੋਗੀ ਜੇਕਰ ਖਾਲੀ ਪੇਟ ਰਹਿੰਦੇ ਹਨ ਤਾਂ ਬਿਮਾਰੀ ਹੋਰ ਘਟ-ਵਧ ਸਕਦੀ ਹੈ। ਗਰਭਵਤੀ ਔਰਤ ਨੂੰ ਵਰਤ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ ਸਮੇਂ ਵਿਚ ਉਸ ਨੂੰ ਵਾਧੂ ਵਿਟਾਮਿਨ, ਪ੍ਰੋਟੀਨ ਅਤੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਜੇਕਰ ਉਹ ਵਰਤ ਰੱਖਦੀ ਹੈ ਤਾਂ ਬੱਚੇ ਨੂੰ ਪੋਸ਼ਕ ਤੱਤ ਨਹੀਂ ਮਿਲਣਗੇ।
ਵਰਤ ਦੇ ਲਾਭ : ਦੋਵੇਂ ਨਵਰਾਤਿਆਂ ਦੀ ਰੁੱਤ ਸੰਕ੍ਰਮਣ ਕਾਲ ਵਿਚ ਆਉਂਦੀ ਹੈ। ਇਨ੍ਹੀਂ ਦਿਨੀਂ ਵਰਤ ਰੱਖਣ 'ਤੇ ਵਾਤਾਵਰਨ ਦੇ ਸਰਗਰਮ ਕੀਟਾਣੂ ਸਰੀਰ 'ਤੇ ਹਮਲਾ ਨਹੀਂ ਕਰ ਪਾਉਂਦੇ ਹਨ। ਖਾਣੇ ਵਿਚ ਕੰਟਰੋਲ ਕਰਕੇ ਬਿਮਾਰੀ ਤੋਂ ਦੂਰ ਰਿਹਾ ਜਾ ਸਕਦਾ ਹੈ।
ਨਿਰਜਲਾ ਵਰਤ : ਨਿਰਜਲਾ ਵਰਤ ਨਾਲ ਪੇਟ ਅਤੇ ਲੀਵਰ ਨਾਲ ਸੰਬੰਧਿਤ ਪ੍ਰੇਸ਼ਾਨੀਆਂ ਵਧ ਜਾਂਦੀਆਂ ਹਨ। ਭੋਜਨ ਵਾਲੀ ਨਲੀ ਸੁੰਗੜ ਸਕਦੀ ਹੈ। ਵਿਚਾਲੇ-ਵਿਚਾਲੇ ਤਰਲ ਪਦਾਰਥ ਲੈਂਦੇ ਰਹਿਣੇ ਚਾਹੀਦੇ ਹਨ। ਇਸ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਬਣੀ ਰਹਿੰਦੀ ਹੈ। ਚੌਵੀ ਘੰਟੇ ਵਿਚ ਇਕ ਵਾਰ ਫਲ ਖਾਣ ਜਾਂ ਭੋਜਨ ਕਰਨ ਨਾਲ ਸਰੀਰਕ ਤਾਕਤ ਬਣੀ ਰਹਿੰਦੀ ਹੈ।
ਬੱਚੇ-ਬੁੱਢੇ ਵਰਤ ਤੋਂ ਸਾਵਧਾਨ : 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ। 14 ਸਾਲ ਤੱਕ ਬੱਚਿਆਂ ਦਾ ਸਰੀਰਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਇਸ ਦਰਮਿਆਨ ਭਰਪੂਰ ਭੋਜਨ ਅਤੇ ਪੌਸ਼ਟਿਕ ਤੱਤ ਮਿਲਦੇ ਰਹਿਣ ਨਾਲ ਸਰੀਰਕ ਵਿਕਾਸ ਚੰਗਾ ਹੁੰਦਾ ਹੈ। ਇਸੇ ਤਰ੍ਹਾਂ 60 ਸਾਲ ਦੀ ਉਮਰ ਤੋਂ ਬਾਅਦ ਰੋਗ ਪ੍ਰਤੀਰੋਧੀ ਸ਼ਕਤੀ ਦੀ ਕਮੀ ਹੋਣ ਲਗਦੀ ਹੈ ਜਿਸ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਧਿਆਨ ਰੱਖ ਕੇ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
ਵਰਤ ਤੋਂ ਬਾਅਦ ਖਾਣ-ਪੀਣ ਦਾ ਰੱਖੋ ਧਿਆਨ : ਵਰਤ ਤੋੜਨ 'ਤੇ ਸਭ ਤੋਂ ਪਹਿਲਾਂ ਨਮਕ ਤੇ ਸ਼ੱਕਰ ਮਿਲਿਆ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਨਾਵਲ ਤੋੜਨ 'ਤੇ ਇਕੋ ਵਾਰ ਪੂੜੀਆਂ ਤੇ ਮਸਾਲੇ ਵਾਲੀਆਂ ਸਬਜ਼ੀਆਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਇਨ੍ਹਾਂ ਨੂੰ ਪ੍ਰਸਾਦ ਦੇ ਤੌਰ 'ਤੇ ਕੁਝ ਮਾਤਰਾ ਵਿਚ ਲੈਣਾ ਚਾਹੀਦਾ। ਵਰਤ ਖੋਲ੍ਹਣ ਤੋਂ ਬਾਅਦ ਨਮਕ ਵਾਲਾ ਸਾਦਾ ਖਾਣਾ ਜਿਵੇਂ ਦਾਲ, ਚੌਲ, ਸਬਜ਼ੀ ਨੂੰ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
ਨਵਰਾਤਿਆਂ ਤੋਂ ਬਾਅਦ ਇਕ ਹਫ਼ਤੇ ਤੱਕ ਸਾਦਾ ਭੋਜਨ ਖਾਣਾ ਸਿਹਤ ਲਈ ਚੰਗਾ ਰਹਿੰਦਾ ਹੈ। ਵਰਤ ਦੀ ਹਾਲਤ ਵਿਚ ਹਾਜ਼ਮਾ ਤੰਤਰ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਜੋ ਵਰਤ ਸਾਧਾਰਨ ਹੋਣ 'ਤੇ ਇਕੋ ਵਾਰੀ ਜ਼ਿਆਦਾ ਭੋਜਨ ਤੇਲ, ਘਿਓ, ਮਸਾਲਾ ਖਾਣ ਨਾਲ ਐਸਿਡਿਟੀ, ਪੇਟ ਵਿਚ ਜਲਨ, ਦਰਦ, ਉਲਟੀ ਵਰਗੀ ਸਮੱਸਿਆ ਪੈਦਾ ਕਰ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਹੈਲੀਕੋਬੈਕਟਰ ਬੈਕਟੀਰੀਆ ਨੂੰ ਖ਼ਤਮ ਕਰਦੀ ਹੈ ਬ੍ਰੋਕਲੀ ਅਗਲੀ ਖ਼ਬਰ ਪ੍ਰੇਸ਼ਾਨ ਨਾ ਹੋਵੋ ਬਦਹਜ਼ਮੀ ਤੋਂ
Ad Position 24