24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੈਲੀਕੋਬੈਕਟਰ ਬੈਕਟੀਰੀਆ ਨੂੰ ਖ਼ਤਮ ਕਰਦੀ ਹੈ ਬ੍ਰੋਕਲੀ

Ad Position 21
No active advertisement
ਅਜੀਤ ਡੈਸਕ 15-05-2026

ਮਾਹਿਰਾਂ ਦੀ ਇਕ ਟੀਮ ਨੇ ਆਪਣੀ ਖੋਜ ਦੌਰਾਨ ਪਾਇਆ ਕਿ ਬ੍ਰੋਕਲੀ ਵਿਚ ਇਕ ਇਸ ਤਰ੍ਹਾਂ ਦਾ ਯੋਗਿਕ ਪਾਇਆ ਜਾਂਦਾ ਹੈ ਜੋ ਉਸ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ, ਜੋ ਪੇਟ ਦੇ ਕੈਂਸਰ ਦਾ ਕਾਰਨ ਬਣਦਾ ਹੈ। ਇਹੀ ਯੋਗਿਕ ਬ੍ਰੋਕਲੀ ਨੂੰ ਇਕ ਵੱਖਰਾ ਜਿਹਾ ਸਵਾਦ ਦਿੰਦਾ ਹੈ। ਹੈਲੀਕੋਬੈਕਟਰ ਪਾਇਲੋਰੀ ਨਾਮੀ ਬੈਕਟੀਰੀਆ ਨੂੰ ਮਾਰਦਾ ਹੈ। ਹੋਰ ਖੋਜਾਂ ਤੋਂ ਇਹ ਤਾਂ ਹੁਣ ਤੱਕ ਸਾਹਮਣੇ ਆ ਚੁੱਕਿਆ ਹੈ ਕਿ ਬ੍ਰੋਕਲੀ ਵਿਟਾਮਿਨਾਂ ਅਤੇ ਖਣਿਜਾਂ ਦਾ ਸਰੋਤ ਹੈ। ਮਾਹਿਰ ਹੁਣ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੈਲੀਕੋਬੈਕਟਰ ਇਨਫੈਕਸ਼ਨ ਨਾਲ ਨਿਪਟਣ ਲਈ ਕੀ ਵਿਅਕਤੀ ਸਿਰਫ਼ ਬ੍ਰੋਕਲੀ ਦੀ ਵਰਤੋਂ ਕਰ ਕੇ ਛੁਟਕਾਰਾ ਪਾ ਸਕਦਾ ਹੈ। ਉਂਝ ਤਾਂ ਇਸ ਤਰ੍ਹਾਂ ਦੇ ਐਂਟੀਬਾਇਓਟਿਕਸ ਹਨ ਜੋ ਇਸ ਬੈਕਟੀਰੀਆ ਨੂੰ ਖ਼ਤਮ ਕਰਕੇ ਪੇਟ ਦੇ ਕੈਂਸਰ ਤੋਂ ਸੁਰੱਖਿਆ ਦੇ ਸਕਦੇ ਹਨ ਪਰ ਇਨ੍ਹਾਂ ਦੇ ਬਹੁਤ ਸਾਰੇ ਬੁਰੇ ਪ੍ਰਭਾਵ ਹੁੰਦੇ ਹਨ, ਨਾਲ ਹੀ ਉਹ ਬਹੁਤ ਮਹਿੰਗੇ ਵੀ ਹੁੰਦੇ ਹਨ। ਇਨ੍ਹਾਂ ਐਂਟੀਬਾਇਓਕਸ ਦੀ ਵਰਤੋਂ ਨਾਲ ਨਾ ਸਿਰਫ਼ ਹੈਲੀਕੋਬੈਕਟਰ ਬੈਕਟੀਰੀਆ ਖ਼ਤਮ ਹੁੰਦਾ ਹੈ, ਸਗੋਂ ਚੰਗੇ ਬੈਕਟੀਰੀਆ ਵੀ ਖ਼ਤਮ ਹੁੰਦੇ ਹਨ ਜੋ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਕ ਹੁੰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਮੋਟਾਪਾ ਵਧਾਉਂਦਾ ਹੈ ਔਰਤਾਂ ਵਿਚ ਅੰਤੜੀਆਂ ਦੇ ਕੈਂਸਰ ਦੀ ਸੰਭਾਵਨਾ ਅਗਲੀ ਖ਼ਬਰ ਬਿਮਾਰੀ ਵਿਚ ਵਰਤ ਹੁੰਦਾ ਹੈ ਖ਼ਤਰਨਾਕ
Ad Position 24