24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੋਟਾਪਾ ਵਧਾਉਂਦਾ ਹੈ ਔਰਤਾਂ ਵਿਚ ਅੰਤੜੀਆਂ ਦੇ ਕੈਂਸਰ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 15-05-2026

ਮਾਹਿਰਾਂ ਅਨੁਸਾਰ ਮੋਟਾਪਾ ਅੰਤੜੀਆਂ ਦੇ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਇਕ ਖੋਜ ਵਿਚ ਮਾਹਿਰਾਂ ਨੇ ਪਾਇਆ ਕਿ ਮੋਟਾਪੇ ਕਾਰਨ ਔਰਤਾਂ ਵਿਚ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਦੁੱਗਣੀ ਪਾਈ ਗਈ। ਇਸ ਖੋਜ ਵਿਚ 527 ਔਰਤਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਅਤੇ 10 ਸਾਲ ਤੱਕ ਅਧਿਐਨ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ। ਇਸ ਖੋਜ ਵਿਚ ਇਕ ਹੋਰ ਗੱਲ ਸਾਹਮਣੇ ਆਈ ਕਿ ਮੈਨੋਪਾਜ ਤੋਂ ਬਾਅਦ ਮੋਟਾਪਾਗ੍ਰਸਤ ਹੋਣ 'ਤੇ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਨਹੀਂ ਪਾਈ ਗਈ 'ਤੇ ਮੈਨੋਪਾਜ ਤੋਂ ਪਹਿਲਾਂ ਇਹ ਸੰਭਾਵਨਾ ਦੁੱਗਣੀ ਪਾਈ ਗਈ। ਮਾਹਿਰਾਂ ਅਨੁਸਾਰ ਸਰੀਰ ਵਿਚ ਚਰਬੀ ਦੀ ਜ਼ਿਆਦਾ ਮਾਤਰਾ ਖੂਨ ਵਿਚ ਇੰਸੂਲਿਨ ਦੇ ਪੱਧਰ ਤੇ ਉਸ ਨਾਲ ਸੰਬੰਧਿਤ ਹੋਰ ਰਸਾਇਣਾਂ ਦੇ ਪੱਧਰ ਨੂੰ ਵਧਾਉਂਦੀ ਹੈ, ਜਿਸ ਨਾਲ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵਧਦੀ ਹੈ।

Ad Position 22
No active advertisement
ਪਿਛਲੀ ਖ਼ਬਰ ਮਹਾਂਸ਼ਕਤੀਆਂ ਦੇ ਮਿਲਣ ਦਾ ਸਿੱਟਾ ਸਮਾਜ ਦੀ ਬਿਹਤਰੀ ਹੋਣਾ ਚਾਹੀਦਾ ਹੈ। -ਅਗਿਆਤ ਅਗਲੀ ਖ਼ਬਰ ਹੈਲੀਕੋਬੈਕਟਰ ਬੈਕਟੀਰੀਆ ਨੂੰ ਖ਼ਤਮ ਕਰਦੀ ਹੈ ਬ੍ਰੋਕਲੀ
Ad Position 24