09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮੀਂਹ ਦੀ ਫੁਹਾਰ, ਨਾ ਕਰੇ ਤੁਹਾਨੂੰ ਬਿਮਾਰ

Ad Position 21
No active advertisement
ਅਜੀਤ ਡੈਸਕ 17-07-2026

ਮੌਨਸੂਨ ਦੇ ਆਉਂਦਿਆਂ ਹੀ ਮੌਸਮ ਸੁਹਾਵਣਾ ਹੋ ਜਾਂਦਾ ਹੈ। ਬਰਸਾਤ ਵਿਚ ਭਿੱਜਣ ਦਾ ਅਨੰਦ ਲੈਣ ਤੋਂ ਬਾਅਦ ਗਰਮ-ਗਰਮ ਪਕੌੜੇ ਅਤੇ ਗਰਮ ਚਾਹ ਦਾ ਆਪਣਾ ਵੱਖਰਾ ਹੀ ਮਜ਼ਾ ਹੁੰਦਾ ਹੈ, ਪਰ ਜਿਥੇ ਇਸ ਮੌਸਮ ਦੇ ਏਨੇ ਮਜ਼ੇ ਹਨ, ਉਥੇ ਇਸੇ ਮੌਸਮ ਵਿਚ ਸਭ ਤੋਂ ਜ਼ਿਆਦਾ ਬਿਮਾਰੀਆਂ ਹੁੰਦੀਆਂ ਹਨ, ਕਿਉਂਕਿ ਬਰਸਾਤ ਦੇ ਵਾਤਾਵਰਨ ਵਿਚ ਬਹੁਤ ਸਾਰੇ ਕੀਟਾਣੂ ਤੇ ਜੀਵਾਣੂ ਪੈਦਾ ਹੁੰਦੇ ਹਨ। ਟਾਈਫਾਈਡ, ਪੀਲੀਆ, ਡਾਇਰੀਆ, ਹੈਜ਼ਾ, ਜ਼ੁਕਾਮ ਆਦਿ ਇਸੇ ਮੌਨਸੂਨ ਵਿਚ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਹਨ। ਇਸ ਲਈ ਮੌਨਸੂਨ ਦਾ ਅਨੰਦ ਲੈਣ ਲਈ ਕੁਝ ਗੱਲਾਂ ਦਾ ਧਿਆਨ ਰੱਖੋ:
ਪਾਣੀ ਨੂੰ ਉਬਾਲ ਕੇ ਪੀਓ ਤਾਂ ਕਿ ਸਭ ਹਾਨੀਕਾਰਕ ਕੀਟਾਣੂ ਤੇ ਜੀਵਾਣੂ ਖ਼ਤਮ ਹੋ ਜਾਣ। ਜ਼ਿਆਦਾਤਰ ਲੋਕਾਂ ਨੂੰ ਪਾਣੀ ਉਬਾਲਣ ਦਾ ਸਮਾਂ ਪਤਾ ਨਹੀਂ ਹੁੰਦਾ। ਪਾਣੀ 20 ਮਿੰਟ ਜ਼ਰੂਰ ਉਬਾਲੋ। ਇਸ ਨਾਲ ਸੂਖਮ ਕੀਟਾਣੂ ਵੀ ਮਰ ਜਾਂਦੇ ਹਨ। ਜੇਕਰ ਤੁਸੀਂ ਪਾਣੀ ਨਹੀਂ ਉਬਾਲ ਰਹੇ ਤਾਂ ਫਿਲਟਰ ਵਾਲੇ ਪਾਣੀ ਦੀ ਹੀ ਵਰਤੋਂ ਕਰੋ। ਜੇਕਰ ਤੁਸੀਂ ਮਿਨਰਲ ਪਾਣੀ ਬਾਹਰ ਤੋਂ ਲੈਂਦੇ ਹੋ ਤਾਂ ਬੋਤਲਾਂ ਦੀ ਸੀਲ ਦੀ ਜ਼ਰੂਰ ਜਾਂਚ ਕਰ ਲਓ। ਕਈ ਵਾਰ ਮਿਨਰਲ ਪਾਣੀ ਦੀ ਥਾਂ ਬੋਤਲਾਂ ਵਿਚ ਗੰਦਾ ਪਾਣੀ ਹੀ ਭਰਿਆ ਹੋਇਆ ਹੁੰਦਾ ਹੈ।
ਸੜਕਾਂ ਜਾਂ ਬਾਜ਼ਾਰਾਂ ਵਿਚ ਖੁੱਲ੍ਹੇ ਥਾਵਾਂ 'ਤੇ ਵਿਕਣ ਵਾਲੇ ਭੋਜਨ ਦੀ ਵਰਤੋਂ ਨਾ ਕਰੋ। ਜਿਵੇਂ ਛੱਲੀਆਂ, ਚਾਈਨੀਜ਼ ਭੋਜਨ, ਛੋਲੇ, ਪਕੌੜੇ ਆਦਿ। ਇਹ ਸਭ ਢਕੇ ਹੋਏ ਨਹੀਂ ਹੁੰਦੇ ਅਤੇ ਖੁੱਲ੍ਹੇ 'ਚ ਪਏ ਰਹਿਣ ਕਾਰਨ ਇਨ੍ਹਾਂ ਵਿਚ ਬਹੁਤ ਸਾਰੇ ਕੀਟਾਣੂ ਜਨਮ ਲੈਂਦੇ ਹਨ। ਇਹੀ ਨਹੀਂ, ਇਨ੍ਹਾਂ ਨੂੰ ਪਕਾਉਣ ਵਿਚ ਵਰਤੇ ਜਾਣ ਵਾਲੇ ਬਹੁਤ ਸਾਰੇ ਭਾਂਡੇ ਵੀ ਸਾਫ਼ ਨਹੀਂ ਹੁੰਦੇ।
ਬਾਹਰ ਤੋਂ ਜੂਸ, ਕੱਟੇ ਫਲ ਤੇ ਸਬਜ਼ੀਆਂ ਨਾ ਖਾਓ। ਲੱਸੀ, ਨਿੰਬੂ ਪਾਣੀ ਆਦਿ ਵੀ ਬਾਹਰ ਤੋਂ ਨਾ ਪੀਓ।
ਬਹੁਤ ਠੰਢੇ ਤੇ ਬਹੁਤ ਗਰਮ ਪਦਾਰਥਾਂ ਦੀ ਵਰਤੋਂ ਨਾ ਕਰੋ। ਜ਼ਿਆਦਾ ਮਿਰਚ ਮਸਾਲੇ ਵਾਲੇ ਭੋਜਨ ਨਾ ਖਾਓ।
ਰਸੋਈ ਘਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਓ।
ਮੱਖੀਆਂ, ਮੱਛਰ ਆਦਿ ਇਸੇ ਮੌਸਮ ਵਿਚ ਪੈਦਾ ਹੁੰਦੇ ਹਨ, ਇਸ ਲਈ ਖਾਣਾ ਬਣਾਉਣ ਵਾਲੀ ਥਾਂ ਸਾਫ਼ ਰੱਖੋ। ਹਰ ਭਾਂਡੇ, ਗੈਸ ਸਟੋਵ, ਚਾਕੂ, ਚਕਲਾ, ਵੇਲਣਾ ਆਦਿ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦੁਬਾਰਾ ਚੰਗੀ ਤਰ੍ਹਾਂ ਸਾਫ਼ ਕਰੋ।
ਖਾਣਾ ਪਕਾਉਣ ਤੋਂ ਬਾਅਦ ਉਸ ਨੂੰ ਗਰਮ-ਗਰਮ ਹੀ ਪਰੋਸੋ। ਗਰਮ ਖਾਣਾ ਸੁਰੱਖਿਅਤ ਹੁੰਦਾ ਹੈ। ਬੇਹਾ ਖਾਣਾ ਬਿਲਕੁਲ ਨਾ ਖਾਓ ਕਿਉਂਕਿ ਇਹ ਛੇਤੀ ਖ਼ਰਾਬ ਹੋ ਜਾਂਦਾ ਹੈ।
ਘਰ ਦੇ ਕੂੜੇਦਾਨ ਹਮੇਸ਼ਾ ਢਕ ਕੇ ਰੱਖੋ ਤਾਂ ਕਿ ਮੱਖੀਆਂ ਆਦਿ ਨਾ ਪੈਦਾ ਹੋਣ ਕਿਉਂਕਿ ਕੂੜੇ ਵਿਚ ਬਹੁਤ ਸਾਰੇ ਕੀਟਾਣੂ ਜਨਮ ਲੈਂਦੇ ਹਨ।
ਉਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਤੋਂ ਤੁਹਾਨੂੰ ਐਲਰਜੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।
ਆਪਣੇ ਸਰੀਰ ਨੂੰ ਸਾਫ਼ ਰੱਖੋ। ਖਾਣਾ ਖਾਣ ਤੋਂ ਬਾਅਦ ਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ।
ਕੱਚੇ ਫਲ/ਸਬਜ਼ੀਆਂ ਖਾਂਦੇ ਹੋਏ ਵਿਸ਼ੇਸ਼ ਧਿਆਨ ਰੱਖੋ। ਫਲਾਂ ਨੂੰ ਛਿੱਲਣ ਤੋਂ ਬਾਅਦ ਤੁਰੰਤ ਖਾਓ। ਜ਼ਿਆਦਾ ਪੱਕੇ ਹੋਏ ਫਲ ਨਾ ਖਾਓ ਕਿਉਂਕਿ ਇਨ੍ਹਾਂ ਵਿਚ ਕੀਟਾਣੂ ਤੇ ਜੀਵਾਣੂ ਪੈਦਾ ਹੋ ਜਾਂਦੇ ਹਨ। ਜੇਕਰ ਛਿਲਕੇ ਵਾਲੇ ਫਲ ਖਾ ਰਹੇ ਹੋ ਤਾਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਸਲਾਦ ਵੀ ਬਹੁਤ ਪਹਿਲਾਂ ਤੋਂ ਕੱਟਿਆ ਹੋਇਆ ਨਾ ਖਾਓ।
ਸਬਜ਼ੀਆਂ ਤੇ ਫਲ ਸਾਵਧਾਨੀ ਨਾਲ ਖ਼ਰੀਦੋ। ਤਾਜ਼ੇ ਫਲ ਤੇ ਸਬਜ਼ੀਆਂ ਖਾਓ। ਖ਼ਰੀਦਣ ਤੋਂ ਲੈ ਕੇ ਪਕਾਉਣ ਤੱਕ ਤੁਸੀਂ ਸਫ਼ਾਈ ਦਾ ਪੂਰਾ ਧਿਆਨ ਰੱਖੋ।
ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਕਲੋਰੀਨ ਵਾਲੇ ਪਾਣੀ ਵਿਚ ਧੋ ਲਓ। ਉਬਲੇ ਹੋਏ ਗਰਮ ਪਾਣੀ ਵਿਚੋਂ ਕੱਢਣ ਨਾਲ ਸਭ ਕੀਟਾਣੂ ਮਰ ਜਾਂਦੇ ਹਨ।
ਘਰ ਦੀ ਸਫ਼ਾਈ ਅਤੇ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ। ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਤੇ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ 'ਤੇ ਮੱਛਰ ਮਾਰਨ ਵਾਲੀ ਦਵਾਈ ਛਿੜਕੋ।

Ad Position 22
No active advertisement
ਪਿਛਲੀ ਖ਼ਬਰ ਬਰਸਾਤਾਂ ਵਿਚ ਬਚਾ ਕੇ ਰੱਖੋ ਅੱਖਾਂ ਨੂੰ ਅਗਲੀ ਖ਼ਬਰ ਰੋਪੜ ਤੋਂ ਬਲਾਚੌਰ ਤੱਕ ਦਹਾਕਿਆਂ ਪੁਰਾਣੀ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ, ਮਾਮਲਾ ਅਦਾਲਤ ਤੱਕ ਜਾ ਪੁੱਜਿਆ
Ad Position 24