09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਰਸਾਤਾਂ ਵਿਚ ਬਚਾ ਕੇ ਰੱਖੋ ਅੱਖਾਂ ਨੂੰ

Ad Position 21
No active advertisement
ਅਜੀਤ ਡੈਸਕ 17-07-2026

ਬਰਸਾਤ ਦਾ ਮੌਸਮ ਉਂਝ ਤਾਂ ਬਹੁਤ ਮਨਮੋਹਕ ਅਤੇ ਠੰਢਕ ਦੇਣ ਵਾਲਾ ਹੁੰਦਾ ਹੈ ਪਰ ਇਹ ਰੁੱਤ ਕਈ ਤਰ੍ਹਾਂ ਦੇ ਰੋਗਾਂ ਨੂੰ ਵੀ ਸੱਦਾ ਦਿੰਦੀ ਹੈ। ਬਾਰਿਸ਼ ਕਾਰਨ ਜੋ ਨਮੀ ਪੈਦਾ ਹੁੰਦੀ ਹੈ, ਉਸ ਨਾਲ ਕਈ ਤਰ੍ਹਾਂ ਦੇ ਜੀਵਾਣੂ ਅਤੇ ਫਫੂੰਦੀ ਪੈਦਾ ਹੁੰਦੇ ਹਨ, ਜਿਸ ਨਾਲ ਅੱਖਾਂ ਵਿਚ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਅੱਖਾਂ ਦੇ ਕਈ ਰੋਗ ਹੋ ਜਾਂਦੇ ਹਨ।
ਅੱਖਾਂ ਆਉਣਾ : ਇਸ ਵਿਚ ਰੋਗੀ ਦੀਆਂ ਅੱਖਾਂ ਲਾਲ ਹੋ ਕੇ ਸੁੱਜ ਜਾਂਦੀਆਂ ਹਨ ਅਤੇ ਉਨ੍ਹਾਂ ਵਿਚੋਂ ਪਾਣੀ ਨਿਕਲਦਾ ਰਹਿੰਦਾ ਹੈ। ਇਹ ਰੋਗ ਅੱਖਾਂ ਵਿਚ ਗੰਦਾ ਪਾਣੀ ਪੈਣ ਅਤੇ ਗੰਦੇ ਹੱਥਾਂ ਨਾਲ ਅੱਖਾਂ ਮਲਣ 'ਤੇ ਹੋ ਜਾਂਦਾ ਹੈ। ਇਸ ਨਾਲ ਪੀੜਤ ਰੋਗੀ ਨੂੰ ਆਪਣਾ ਰੁਮਾਲ, ਤੌਲੀਆ ਅਤੇ ਆਪਣੀ ਹਰ ਚੀਜ਼ ਵੱਖਰੀ ਰੱਖਣੀ ਚਾਹੀਦੀ ਹੈ।
ਅੱਖਾਂ ਦੇ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕ ਦਵਾਈ ਪਾਓ। ਦਿਨ ਵਿਚ ਦੋ ਤਿੰਨ ਵਾਰ ਸਾਫ਼ ਪਾਣੀ ਨਾਲ ਅੱਖਾਂ ਧੋਵੋ ਤੇ ਕਾਲੀ ਐਨਕ ਲਗਾ ਕੇ ਰੱਖੋ। ਕਿਸੇ ਨਾਲ ਮਿਲਣ ਸਮੇਂ ਹੱਥ ਮਿਲਾਉਣ ਦੀ ਬਜਾਏ ਦੂਰੋਂ ਹੀ ਹਾਏ-ਹੈਲੋ ਕਹੋ ਤਾਂ ਕਿ ਕਿਸੇ ਦੂਜੇ ਵਿਅਕਤੀ ਨੂੰ ਤੁਹਾਡੇ ਤੋਂ ਇਹ ਰੋਗ ਨਾ ਹੋਵੇ ਕਿਉਂਕਿ ਇਹ ਇਕ ਇਨਫੈਕਸ਼ਨ ਵਾਲਾ ਰੋਗ ਹੈ।
ਅੱਖਾਂ ਵਿਚ ਫਿਨਸੀਆਂ ਹੋਣਾ : ਇਸ ਰੋਗ ਵਿਚ ਅੱਖਾਂ ਦੀਆਂ ਪਲਕਾਂ ਸੁੱਜ ਜਾਂਦੀਆਂ ਹਨ ਤੇ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਇਹ ਰੋਗ ਵੀ ਗੰਦੇ ਪਾਣੀ ਤੇ ਗੰਦੇ ਹੱਥਾਂ ਨਾਲ ਖਾਰਸ਼ ਕਰਨ ਨਾਲ ਹੋ ਜਾਂਦਾ ਹੈ। ਰੋਗੀ ਨੂੰ ਪਲਕਾਂ ਨੂੰ ਗਰਮ ਪਾਣੀ ਨਾਲ ਸੇਕਣਾ ਚਾਹੀਦਾ ਹੈ ਅਤੇ ਅੱਖਾਂ ਨੂੰ ਵਾਰ-ਵਾਰ ਨਹੀਂ ਛੂਹਣਾ ਚਾਹੀਦਾ। ਧਿਆਨ ਰਹੇ ਕਿ ਤੁਹਾਨੂੰ ਅੱਖਾਂ ਨੂੰ ਰਗੜ ਕੇ ਖਾਰਸ਼ ਨਹੀਂ ਕਰਨੀ ਚਾਹੀਦੀ ਹੈ। ਡਾਕਟਰ ਦੀ ਸਲਾਹ ਜ਼ਰੂਰ ਲਓ।
ਅੱਖਾਂ ਲਾਲ ਹੋ ਜਾਣ : ਇਸ ਰੋਗ ਤੋਂ ਪੀੜਤ ਰੋਗੀ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਵਿਚ ਦਰਦ ਹੋਣ ਦੇ ਨਾਲ-ਨਾਲ ਦਿਖਾਈ ਵੀ ਧੁੰਦਲਾ ਦਿੰਦਾ ਹੈ। ਇਹ ਰੋਗ ਕਾਫ਼ੀ ਖ਼ਤਰਨਾਕ ਹੁੰਦਾ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਅੱਖਾਂ ਵਿਚ ਪੀਕ ਪੈ ਜਾਂਦੀ ਹੈ ਅਤੇ ਰੋਗੀ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਇਹ ਰੋਗ ਗੰਦੇ ਪਾਣੀ, ਅੱਖਾਂ ਵਿਚ ਚਿੱਕੜ ਜਾਂ ਕੋਈ ਕਣ ਜਾਣ ਨਾਲ ਹੋ ਜਾਂਦਾ ਹੈ। ਇਸ ਰੋਗ ਦੇ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਅੱਖਾਂ ਦੇ ਕਣ : ਬਾਰਿਸ਼ ਦੇ ਦਿਨਾਂ ਵਿਚ ਮੱਛਰ, ਛੋਟੇ-ਛੋਟੇ ਕੀਟ ਪਤੰਗੇ ਬਹੁਤ ਜ਼ਿਆਦਾ ਹੋ ਜਾਂਦੇ ਹਨ। ਹਨੇਰੀ ਚੱਲਣ 'ਤੇ ਜਾਂ ਚਿੱਕੜ ਦਾ ਪਾਣੀ ਅੱਖਾਂ ਵਿਚ ਚਲੇ ਜਾਣ 'ਤੇ ਜਾਂ ਅੱਖਾਂ ਵਿਚ ਕੋਈ ਕਣ ਡਿੱਗ ਜਾਣ 'ਤੇ ਅੱਖਾਂ ਵਿਚ ਚੋਭ ਤੇ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਅੱਖਾਂ 'ਚੋਂ ਪਾਣੀ ਆਉਣ ਲਗਦਾ ਹੈ।
ਅੱਖਾਂ ਵਿਚ ਕਣ ਜਾਂ ਮੱਛਰ ਚਲੇ ਜਾਣ 'ਤੇ ਤੁਰੰਤ ਸਾਫ਼ ਪਾਣੀ ਨਾਲ ਅੱਖਾਂ ਨੂੰ ਧੋਵੋ ਜਾਂ ਰੂੰ ਦੇ ਫੇਹੇ ਨੂੰ ਪਾਣੀ ਵਿਚ ਭਿਉਂ ਕੇ ਉਸ ਨਾਲ ਸਾਫ਼ ਕਰੋ। ਅਰਾਮ ਨਾ ਮਿਲਣ 'ਤੇ ਡਾਕਟਰ ਨਾਲ ਸੰਪਰਕ ਕਰੋ। ਧੁੱਪ ਵਿਚ ਨਿਕਲਦੇ ਸਮੇਂ ਤੇ ਵਾਹਨ ਚਲਾਉਂਦੇ ਸਮੇਂ ਬਿਨਾਂ ਨੰਬਰ ਦੀ ਐਨਕ ਪਾਓ।
-੦-

Ad Position 22
No active advertisement
ਪਿਛਲੀ ਖ਼ਬਰ ਅੱਜਕਲ੍ਹ ਤਕਲੀਫ਼ ਦਿੰਦਾ ਹੈ ਦਮਾ ਅਗਲੀ ਖ਼ਬਰ ਮੀਂਹ ਦੀ ਫੁਹਾਰ, ਨਾ ਕਰੇ ਤੁਹਾਨੂੰ ਬਿਮਾਰ
Ad Position 24