09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅੱਜਕਲ੍ਹ ਤਕਲੀਫ਼ ਦਿੰਦਾ ਹੈ ਦਮਾ

Ad Position 21
No active advertisement
ਅਜੀਤ ਡੈਸਕ 17-07-2026

ਬਰਸਾਤ ਦਾ ਮੌਸਮ ਆਉਂਦਾ ਹੈ ਤਾਂ ਦਮੇ ਦੀ ਪ੍ਰੇਸ਼ਾਨੀ ਵਧ ਜਾਂਦੀ ਹੈ। ਦਮੇ ਦਾ ਇਹ ਰੂਪ ਵਾਤਾਵਰਨ ਵਿਚ ਨਮੀ ਹੋਣ ਕਾਰਨ ਹੁੰਦਾ ਹੈ।
ਦਮੇ ਦੇ ਰੋਗੀ ਦੀ ਸਾਹ ਨਲੀ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਕਿਸੇ ਵੀ ਬਾਹਰੀ ਕਾਰਨਾਂ ਜਿਵੇਂ ਧੂੜ ਦੇ ਕਣ, ਧੂੰਆਂ, ਪਰਾਗ ਕਣ, ਕਾਰਖਾਨਿਆਂ ਦੀ ਰਸਾਇਣਕ ਗੈਸ, ਵਾਤਾਵਰਨ ਦੀ ਹੇਠਲੀ ਤਹਿ 'ਤੇ ਫੈਲ ਜਾਂਦੀ ਹੈ। ਇਸ ਨਾਲ ਸਾਹ ਲੈਣ ਵਿਚ ਰੋਗੀ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਹ ਸਾਹ ਨਲੀ ਉਦੋਂ ਸੁੰਗੜ ਜਾਂਦੀ ਹੈ ਅਤੇ ਦਮੇ ਦਾ ਅਟੈਕ ਪੈਣ ਲਗਦਾ ਹੈ।
ਦਮੇ ਦੇ ਲੱਛਣ : ਸਾਹ ਲੈਣ ਵਿਚ ਪ੍ਰੇਸ਼ਾਨੀ, ਖੰਘ ਆਉਣਾ ਅਤੇ ਦਮ ਘੁਟਣਾ, ਸਾਹ ਲੈਂਦੇ ਸਮੇਂ ਸੀਟੀ ਦੀ ਆਵਾਜ਼ ਆਉਣਾ, ਸੌਂਦੇ ਸਮੇਂ ਬੇਚੈਨੀ ਹੋਣਾ, ਸਰਦੀ ਦੀ ਸ਼ਿਕਾਇਤ ਵਧਣਾ।
ਇਸ ਦਾ ਧਿਆਨ ਰੱਖੋ : ਕੁਰਸੀ ਮੇਜ਼ 'ਤੇ ਬੈਠ ਕੇ ਸਾਹਮਣੇ ਵੱਲ ਥੋੜ੍ਹਾ ਸਾਹ ਲਓ। ਕੁਝ ਅਰਾਮ ਮਿਲੇਗਾ।
ਕੋਸੇ ਪਾਣੀ ਦੀ ਵਰਤੋਂ ਕਰੋ। ਗਰਮ ਤੇ ਹਲਕਾ ਭੋਜਨ ਕਰੋ।
ਸੰਭਵ ਹੋਵੇ ਤਾਂ ਗਰਮ ਪਾਣੀ ਦੀ ਭਾਫ਼ ਲਓ।
ਦਮੇ ਦੇ ਰੋਗੀ ਨੂੰ ਜੋ ਅਟੈਕ ਆਉਂਦੇ ਸਮੇਂ ਪਫ਼ (ਬੋਂਕੋਡਾਇਲੇਟਰ) 'ਤੇ ਨਿਰਭਰ ਰਹਿੰਦੇ ਹਨ, ਉਹ ਅਟੈਕ ਸਮੇਂ ਪਫ਼ ਲੈਣ ਅਤੇ ਕੁਝ ਦੇਰ ਅਰਾਮ ਕਰਨ।
ਪਫ਼ ਲੈਣ ਨਾਲ ਸਾਹ ਨਲੀ ਫੈਲ ਜਾਂਦੀ ਹੈ, ਜਿਸ ਨਾਲ ਰੋਗੀ ਨੂੰ ਸਾਹ ਲੈਣ ਤੇ ਛੱਡਣ ਵਿਚ ਸਹੂਲਤ ਮਿਲਦੀ ਹੈ।
ਦਮਾ ਵਧਾਉਣ ਵਾਲੇ ਖਾਣ ਵਾਲੇ ਪਦਾਰਥ ਨਾ ਖਾਓ।
ਤਬੀਅਤ ਜ਼ਿਆਦਾ ਖ਼ਰਾਬ ਹੋਵੇ ਤਾਂ ਆਪਣੇ ਡਾਕਟਰ ਨੂੰ ਮਿਲੋ।

Ad Position 22
No active advertisement
ਪਿਛਲੀ ਖ਼ਬਰ ਕਰੇਲੇ ਨਾਲ ਕਰੋ ਘਰੇਲੂ ਇਲਾਜ ਅਗਲੀ ਖ਼ਬਰ ਬਰਸਾਤਾਂ ਵਿਚ ਬਚਾ ਕੇ ਰੱਖੋ ਅੱਖਾਂ ਨੂੰ
Ad Position 24