09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਦਾਮ - ਪੋਸ਼ਕ ਤੱਤਾਂ ਦਾ ਵਧੀਆ ਸਰੋਤ

Ad Position 21
No active advertisement
ਅਜੀਤ ਡੈਸਕ 17-07-2026

ਬਦਾਮ ਪੋਸ਼ਕ ਤੱਤਾਂ ਦਾ ਵਧੀਆ ਸਰੋਤ ਤਾਂ ਹੈ ਪਰ ਨਾਲ ਹੀ ਨਾਲ ਬਦਾਮ ਵਿਚ ਕੁਝ ਔਗੁਣ ਵੀ ਹਨ। ਇਸ ਲਈ ਬਦਾਮ ਨੂੰ ਹਮੇਸ਼ਾ ਭਿਉਂ ਕੇ ਛਿਲਕਾ ਲਾਹ ਕੇ ਹੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬਦਾਮ ਵਿਚ ਇਕ ਵਿਸ਼ੇਸ਼ ਤਰ੍ਹਾਂ ਦਾ ਘਾਤਕ ਰਸਾਇਣ ਪਾਇਆ ਜਾਂਦਾ ਹੈ ਜਿਸ ਨੂੰ ਅੰਮਿਆਗਡਲਿਨ ਕਹਿੰਦੇ ਹਨ। ਇਹੀ ਅੰਮਿਆਗਡਲਿਨ ਸਾਈਨਾਈਡ ਨੂੰ ਜਨਮ ਦਿੰਦਾ ਹੈ ਅਤੇ ਸਾਈਨਾਈਡ ਨੂੰ ਤਾਂ ਤੁਸੀਂ ਜਾਣਦੇ ਹੀ ਹੋ... ਸਿੱਧੀ ਮੌਤ। ਮਿੱਠੇ ਬਦਾਮ ਵਿਚ ਇਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਕੌੜੇ ਬਦਾਮ ਵਿਚ ਬਹੁਤ ਜ਼ਿਆਦਾ। ਕੌੜੇ ਬਦਾਮ ਵਿਚ ਇਕ ਮਿੱਠੇ ਬਦਾਮ ਦੇ ਮੁਕਾਬਲੇ 42 ਗੁਣਾ ਤੱਕ ਇਹ ਮਾਤਰਾ ਵਧ ਹੁੰਦੀ ਹੈ। ਇਕ ਕੌੜੇ ਬਦਾਮ ਵਿਚ 4-9 ਮਿਲੀਗ੍ਰਾਮ ਤੱਕ ਹਾਈਡ੍ਰੋਜਨ ਸਾਈਨਾਈਡ ਹੋ ਸਕਦਾ ਹੈ। 60 ਕਿੱਲੋਗ੍ਰਾਮ ਦੇ ਇਕ ਸਿਹਤਮੰਦ ਵਿਅਕਤੀ ਲਈ 30-210 ਮਿਲੀਗ੍ਰਾਮ ਹਾਈਡ੍ਰੋਜਨ ਸਾਈਨਾਈਡ ਮਾਰੂ ਸਿੱਧ ਹੋ ਸਕਦਾ ਹੈ। ਘੱਟ ਤੋਂ ਘੱਟ 4 ਕੌੜੇ ਬਦਾਮ ਅਤੇ ਜ਼ਿਆਦਾ ਤੋਂ ਜ਼ਿਆਦਾ 50 ਕੌੜੇ ਬਦਾਮ ਕਿਸੇ ਦੀ ਵੀ ਜਾਣ ਖ਼ਤਰੇ ਵਿਚ ਪਾ ਸਕਦੇ ਹਨ। ਇਸ ਤੋਂ ਇਲਾਵਾ ਮਿੱਠੇ ਅਤੇ ਕੌੜੇ ਦੋਵੇਂ ਤਰ੍ਹਾਂ ਦੇ ਬਦਾਮਾਂ ਵਿਚ ਆਕਸਲੇਟ ਭਰਪੂਰ ਮਾਤਰਾ ਵਿਚ ਹੁੰਦੇ ਹਨ ਅਤੇ ਜੋ ਲੋਕ ਪੱਥਰੀ ਦੀ ਸਮੱਸਿਆ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਲਈ ਬਦਾਮ ਦੀ ਵਰਤੋਂ ਦੀ ਮਨਾਹੀ ਹੈ। ਵਿਸ਼ੇਸ਼ ਤੌਰ 'ਤੇ ਉਹ ਲੋਕ ਜਿਨ੍ਹਾਂ ਅੰਦਰ ਕੈਲਸ਼ੀਅਮ ਆਕਸਲੇਟ ਵਾਲੀ ਪੱਥਰੀ ਬਣਦੀ ਹੈ। ਛਿਲਕੇ ਵਾਲਾ ਬਦਾਮ ਖਾਣ ਨਾਲ ਪਿਸ਼ਾਬ ਵਿਚ ਜਲਣ ਹੋ ਸਕਦੀ ਹੈ ਅਤੇ ਇਹ ਇਨ੍ਹਾਂ ਘਾਤਕ ਰਸਾਇਣਾਂ ਕਾਰਨ ਹੁੰਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਬਦਾਮ ਬਿਨਾਂ ਛਿਲਕਾ ਲਾਹੇ ਨਾ ਖਾਧੇ ਜਾਣ।

Ad Position 22
No active advertisement
ਪਿਛਲੀ ਖ਼ਬਰ ਪਸੀਨਾ ਨਿਕਲਣਾ ਸਮਝੋ ਸਿਹਤ ਠੀਕ ਹੈ ਅਗਲੀ ਖ਼ਬਰ ਮੱਛਰਾਂ ਦੀ ਰੋਕਥਾਮ ਮਲੇਰੀਏ ਤੋਂ ਬਚਾਅ
Ad Position 24