06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਿਹਤ ਲਈ ਅਨਮੋਲ ਹੈ ਸਰ੍ਹੋਂ ਦਾ ਤੇਲ

ਸਿਹਤ ਲਈ ਅਨਮੋਲ ਹੈ ਸਰ੍ਹੋਂ ਦਾ ਤੇਲ

Ad Position 21
No active advertisement
ਅਜੀਤ ਡੈਸਕ 07-08-2026


ਸਰ੍ਹੋਂ ਦਾ ਤੇਲ ਇਕ ਉੱਤਮ ਖਾਣ ਵਾਲਾ ਪਦਾਰਥ ਮੰਨਿਆ ਜਾਂਦਾ ਹੈ | ਇਸ ਦੀ ਵਰਤੋਂ ਭਾਰਤ ਦੇ ਲਗਭਗ ਸਭ ਹਿੱਸਿਆਂ ਵਿਚ ਕੀਤੀ ਹੀ ਜਾਂਦੀ ਹੈ | ਆਯੁਰਵੈਦ ਅਨੁਸਾਰ ਸਰ੍ਹੋਂ ਦੇ ਤੇਲ ਨੂੰ  ਸਭ ਤੇਲਾਂ ਤੋਂ ਉੱਤਮ ਮੰਨਿਆ ਜਾਂਦਾ ਹੈ | ਸਰ੍ਹੋਂ ਦੇ ਸਾਗ ਨੂੰ  ਲੋਕ ਸ਼ੌਕ ਨਾਲ ਖਾਂਦੇ ਹਨ | ਪੀਲੀ ਸਰ੍ਹੋਂ ਮਸਾਲੇ ਤੋਂ ਲੈ ਕੇ ਦਵਾਈ ਦੇ ਰੂਪ ਵਿਚ ਅਹਿਮ ਭੂਮਿਕਾ ਨੂੰ  ਨਿਭਾਉਣ ਵਾਲੀ ਹੁੰਦੀ ਹੈ | ਸਰ੍ਹੋਂ ਦੇ ਤੇਲ ਵਿਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੋਣ ਕਾਰਨ ਇਹ ਦਿਲ ਦੇ ਰੋਗਾਂ ਵਿਚ ਵੀ ਲਾਭਕਾਰੀ ਦੱਸਿਆ ਜਾਂਦਾ ਹੈ |
ਅੱਜ ਦੇ ਸਮੇਂ ਵਿਚ ਲੋਕਾਂ ਵਿਚ ਸਰ੍ਹੋਂ ਦੇ ਤੇਲ ਪ੍ਰਤੀ ਬੇਰੁਖੀ ਆਉਣ ਲੱਗੀ ਹੈ | ਇਸ ਦੀ ਵਰਤੋਂ ਭੋਜਨ ਵਿਚ ਤਾਂ ਕਿਸੇ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਪਰ ਸਰੀਰਕ ਵਰਤੋਂ ਲਈ ਇਸ ਨੂੰ  ਛੂਹਿਆ ਤੱਕ ਨਹੀਂ ਜਾ ਰਿਹਾ ਹੈ | ਪ੍ਰਾਚੀਨ ਕਾਲ ਵਿਚ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਕੇ ਜ਼ਿਆਦਾਤਰ ਸਿਹਤਮੰਦ ਰਹਿਣ ਦੀ ਕਾਮਨਾ ਹੀ ਕੀਤੀ ਜਾਂਦੀ ਸੀ | ਅੱਜ ਦੇ ਸਮੇਂ ਵਿਚ ਸੁਗੰਧਿਤ ਤੇਲਾਂ ਦਾ ਮਕੜਜਾਲ ਏਨਾ ਜ਼ਿਆਦਾ ਫੈਲ ਗਿਆ ਹੈ ਕਿ ਸਰ੍ਹੋਂ ਦਾ ਤੇਲ ਮਨੁੱਖੀ ਮਨ 'ਚੋਂ ਲੁਪਤ ਹੋਣ ਲੱਗਿਆ ਹੈ | ਆਯੁਰਵੇਦ ਅਨੁਸਾਰ ਸਰ੍ਹੋਂ ਦੇ ਤੇਲ ਦੀ ਉਪਯੋਗਤਾ ਇਸ ਤਰ੍ਹਾਂ ਹੈ-
ਹੱਥਾਂ ਵਿਚ ਖੁਸ਼ਕੀ ਹੋ ਜਾਣ 'ਤੇ ਜਾਂ ਖੁਰਦਰਾਪਨ ਹੋਣ ਦੀ ਹਾਲਤ ਵਿਚ ਸਰ੍ਹੋਂ ਦੇ ਤੇਲ ਨਾਲ ਹਲਕੀ-ਹਲਕੀ ਮਾਲਿਸ਼ ਕਰਦੇ ਰਹਿਣ ਨਾਲ ਉਸ ਦੀ ਖੁਸ਼ਕੀ ਅਤੇ ਖੁਰਦਰਾਪਨ ਦੂਰ ਹੋ ਜਾਂਦਾ ਹੈ ਅਤੇ ਹੱਥਾਂ ਦੀ ਚਮੜੀ ਮੁਲਾਇਮ ਹੋ ਜਾਂਦੀ ਹੈ |
ਸਰ੍ਹੋਂ ਦੇ ਤੇਲ ਵਿਚ ਕਪੂਰ ਮਿਲਾ ਕੇ ਲੱਕ, ਪਸਲੀਆਂ, ਛਾਤੀ ਅਤੇ ਸੀਨੇ 'ਤੇ ਮਾਲਿਸ਼ ਕਰਨ ਨਾਲ ਸਭ ਥਾਵਾਂ ਦੇ ਦਰਦ ਤੋਂ ਮੁਕਤੀ ਮਿਲਦੀ ਹੈ | ਸਰ੍ਹੋਂ ਦੇ ਤੇਲ ਵਿਚ ਸ਼ਹਿਦ ਮਿਲਾ ਕੇ ਦੰਦਾਂ ਅਤੇ ਮਸੂੜਿਆਂ 'ਤੇ ਪੋਲੇ-ਪੋਲੇ ਮਲਦੇ ਰਹਿਣ ਨਾਲ ਮਸੂੜਿਆਂ ਦੇ ਸਭ ਰੋਗ ਭੱਜ ਜਾਂਦੇ ਹਨ ਅਤੇ ਦੰਦ ਵੀ ਮਜ਼ਬੂਤ ਹੁੰਦੇ ਹਨ |
ਜ਼ੁਕਾਮ ਹੋਣ 'ਤੇ ਜਾਂ ਨੱਕ ਦੇ ਬੰਦ ਹੋਣ 'ਤੇ ਦੋ ਬੂੰਦ ਸਰ੍ਹੋਂ ਦਾ ਤੇਲ ਨੱਕ ਦੇ ਸੁਰਾਖਾਂ ਵਿਚ ਪਾ ਕੇ ਸਾਹ ਜ਼ੋਰ ਨਾਲ ਖਿੱਚਣ 'ਤੇ ਬੰਦ ਨੱਕ ਖੁੱਲ੍ਹ ਜਾਂਦੀ ਹੈ | ਇਸੇ ਕਾਰਨ ਸਰਦੀਆਂ ਵਿਚ ਗੈਸ ਕਾਰਨ ਪੈਦਾ ਹੋਣ ਵਾਲੇ ਦਰਦ ਨੂੰ  ਦੂਰ ਕਰਨ ਲਈ ਇਸ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ | ਜੋੜਾਂ ਦਾ ਦਰਦ, ਮਾਸਪੇਸ਼ੀਆਂ ਦਾ ਦਰਦ, ਗਠੀਆ, ਛਾਤੀ ਦਾ ਦਰਦ, ਬ੍ਰੌਂਕਾਈਟਿਸ ਆਦਿ ਦਾ ਦਰਦ ਵੀ ਸਰ੍ਹੋਂ ਦੇ ਤੇਲ ਦੀ ਮਾਲਿਸ਼ ਨਾਲ ਦੂਰ ਹੋ ਜਾਂਦਾ ਹੈ |
ਸਰ੍ਹੋਂ ਦੇ ਤੇਲ ਵਿਚ ਸੇਂਧਾ ਨਮਕ ਮਿਲਾ ਕੇ ਸਵੇਰੇ-ਸ਼ਾਮ ਦੰਦਾਂ 'ਤੇ ਮਲਣ ਨਾਲ ਦੰਦਾਂ 'ਚੋਂ ਖੂਨ ਆਉਣਾ, ਮਸੂੜਿਆਂ ਦੀ ਸੋਜ,. ਦੰਦਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ | ਨਾਲ ਹੀ ਦੰਦ ਚਮਕੀਲੇ ਤੇ ਮਜ਼ਬੂਤ ਵੀ ਬਣਦੇ ਹਨ |
ਪੈਰਾਂ ਦੀਆਂ ਤਲੀਆਂ ਅਤੇ ਅੰਗੂਠਿਆਂ ਵਿਚ ਸਰ੍ਹੋਂ ਦਾ ਤੇਲ ਲਗਾਉਂਦੇ ਰਹਿਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ | ਰਾਤ ਨੂੰ  ਹੱਥਾਂ-ਪੈਰਾਂ ਵਿਚ ਤੇਲ ਲਗਾ ਕੇ ਸੌਣ ਨਾਲ ਮੱਛਰ ਨਹੀਂ ਵੱਢਦੇ ਅਤੇ ਨੀਂਦ ਵੀ ਚੰਗੀ ਆਉਂਦੀ ਹੈ |
ਸਰਦੀ ਵਿਚ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਦੀ ਹਾਲਤ ਵਿਚ ਸਰ੍ਹੋਂ ਦੇ ਤੇਲ ਵਿਚ ਥੋੜ੍ਹਾ ਜਿਹਾ ਪੀਸਿਆ ਹੋਇਆ ਸੇਂਧਾ ਨਮਕ ਮਿਲਾ ਕੇ ਗਰਮ ਕਰ ਲਓ | ਠੰਢਾ ਹੋਣ 'ਤੇ ਉਂਗਲੀਆਂ 'ਤੇ ਲੇਪ ਲਗਾ ਕੇ ਰਾਤ ਨੂੰ  ਸੌਂ ਜਾਵੋ | ਕੁਝ ਹੀ ਦਿਨਾਂ ਵਿਚ ਆਰਾਮ ਦਿਖਾਈ ਦੇਵੇਗਾ |
ਇਸ਼ਨਾਨ ਤੋਂ ਪਹਿਲਾਂ ਰੋਜ਼ ਨਾਭੀ ਵਿਚ ਦੋ ਬੂੰਦ ਸਰ੍ਹੋਂ ਦਾ ਤੇਲ ਟਪਕਾਉਂਦੇ ਰਹਿਣ ਨਾਲ ਪੇਟ ਨਾਲ ਸੰਬੰਧਿਤ ਕਈ ਬਿਮਾਰੀਆਂ ਨਹੀਂ ਹੁੰਦੀਆਂ, ਨਾਲ ਹੀ ਹਾਜ਼ਮਾ ਕਿਰਿਆ ਚੰਗੀ ਬਣੀ ਰਹਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਦਵਾਈ ਦਾ ਪੂਰਾ ਲਭ ਲਓ ਅਗਲੀ ਖ਼ਬਰ ਕਿਉਂ ਹੁੰਦਾ ਹੈ ਅਨੀਮੀਆ
Ad Position 24
No active advertisement