13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬਰਸਾਤ ਵਿਚ ਹੋ ਸਕਦਾ ਹੈ ਪੀਲੀਆ ਦਾ ਹਮਲਾ

ਬਰਸਾਤ ਵਿਚ ਹੋ ਸਕਦਾ ਹੈ ਪੀਲੀਆ ਦਾ ਹਮਲਾ

Ad Position 21
No active advertisement
ਅਜੀਤ ਡੈਸਕ 14-08-2026

 

ਬਰਸਾਤ ਦੇ ਮੌਸਮ ਵਿਚ ਦੂਸ਼ਿਤ ਪਾਣੀ ਅਤੇ ਬਾਹਰੀ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਪੈਦਾ ਹੋਣ ਵਾਲਾ ਪੀਲੀਆ ਭਿਅੰਕਰ ਰੋਗ ਹੈ | ਆਯੁਰਵੈਦ ਵਿਚ ਇਸ ਨੂੰ  ਕਾਮਲਾ ਅਤੇ ਪਾਂਡੂਰੋਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਆਧੁਨਿਕ ਇਲਾਜ ਪੱਧਤੀ ਵਿਚ ਇਹ ਜੌਂਡਿਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਉਂਝ ਤਾਂ ਇਹ ਰੋਗ ਕਿਸੇ ਵੀ ਮੌਸਮ ਵਿਚ ਹੋ ਸਕਦਾ ਹੈ ਪਰ ਬਰਸਾਤ ਦੇ ਮੌਸਮ ਵਿਚ ਇਸ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ |
ਇਸ ਰੋਗ ਵਿਚ ਖੂਨ ਦੀ ਕਮੀ ਹੋਣ ਕਾਰਨ ਸਰੀਰ ਪੀਲਾ ਪੈ ਜਾਂਦਾ ਹੈ ਅਤੇ ਇਸੇ ਕਾਰਨ ਇਸ ਨੂੰ  ਪੀਲੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਜਿਗਰ ਵਿਚ ਵਿਕਾਰ ਆ ਜਾਣ 'ਤੇ ਖਾਧਾ ਭੋਜਨ ਹਾਜ਼ਮ ਨਹੀਂ ਹੋ ਪਾਉਂਦਾ ਜੋ ਪਿੱਤਕਾਰਕ ਭੋਜਨ ਦੀ ਵਰਤੋਂ ਨਾਲ ਹੁੰਦਾ ਹੈ | ਪਿੱਤ ਦੇ ਦੂਸ਼ਣ ਅਤੇ ਸਰੀਰ ਵਿਚ ਖੂਨ ਦੀ ਕਮੀ ਕਾਰਨ ਹੀ ਇਹ ਰੋਗ ਹੁੰਦਾ ਹੈ | ਇਸ ਰੋਗ ਦੇ ਪ੍ਰਭਾਵ ਨਾਲ ਚਮੜੀ, ਅੱਖਾਂ ਅਤੇ ਨਹੁੰਆਂ ਦਾ ਰੰਗ ਪੀਲਾ ਪੈ ਜਾਂਦਾ ਹੈ |
ਪੀਲੀਆ ਇਕ ਸੰਕ੍ਰਾਮਕ ਰੋਗ ਹੈ ਜੋ ਵਾਇਰਸ ਕਾਰਨ ਹੁੰਦਾ ਹੈ | ਇਹ ਵਾਇਰਸ ਪ੍ਰਦੂਸ਼ਿਤ ਪਾਣੀ, ਅਸ਼ੁੱਧ ਖਾਣ-ਪੀਣ, ਖੁੱਲ੍ਹੇ ਅਤੇ ਗੰਦੀਆਂ ਥਾਵਾਂ 'ਤੇ ਪਏ ਪਦਾਰਥਾਂ ਦੀ ਵਰਤੋਂ ਕਰਨ ਆਦਿ ਨਾਲ ਪੈਦਾ ਹੋ ਜਾਂਦਾ ਹੈ | ਇਸ ਪ੍ਰਦੂਸ਼ਣ ਕਾਰਨ ਸਿਹਤਮੰਦ ਵਿਅਕਤੀ ਦੇ ਲੀਵਰ ਵਿਚ ਵੀ ਸੋਜ ਆ ਸਕਦੀ ਹੈ, ਜਿਸ ਨਾਲ ਲੀਵਰ ਦੀ ਕੰਮ ਕਰਨ ਤਾਕਤ ਖ਼ਤਮ ਹੋ ਜਾਂਦੀ ਹੈ | ਪੀਲੀਆ ਜਦੋਂ ਜ਼ਹਿਰੀਲੇ ਪਦਾਰਥਾਂ ਦੇ ਸੰਕ੍ਰਮਣ ਨਾਲ ਹੁੰਦਾ ਹੈ ਤਾਂ ਜ਼ਹਿਰੀਲਾ ਪੀਲੀਆ ਜਾਂ ਸਿਫਲਿਸ ਹੋਣਾ ਇਸ ਦੇ ਬੁਰੇ ਪ੍ਰਭਾਵ ਹੁੰਦੇ ਹਨ | ਦਿਲ ਦੇ ਪੁਰਾਣੇ ਨੁਕਸਾਨ ਤੋਂ ਪੈਦਾ ਜ਼ਹਿਰ ਵਿਚ ਵੀ ਪੀਲੀਆ ਦਾ ਕਾਰਨ ਬਣ ਸਕਦਾ ਹੈ | ਕੁਝ ਰੋਗੀਆਂ ਵਿਚ ਪੀਲੀਆ ਆਪਣੇ ਕਿਸੇ ਸਰੀਰਕ ਨੁਕਸ ਨਾਲ ਨਹੀਂ, ਸਗੋਂ ਕਿਸੇ ਹੋਰ ਨੁਕਸ ਕਾਰਨ ਵੀ ਹੋ ਜਾਂਦਾ ਹੈ | ਪ੍ਰਦੂਸ਼ਿਤ ਸਰਿੰਜ ਅਤੇ ਸੂਈ ਨਾਲ ਦਿੱਤੇ ਗਏ ਇੰਜੈਕਸ਼ਨ ਨਾਲ ਜਾਂ ਕਿਸੇ ਪੀਲੀਆ ਵਾਇਰਸ ਤੋਂ ਪੀੜਤ ਰੋਗੀ ਦਾ ਖੂਨ ਸਰੀਰ ਵਿਚ ਚੜ੍ਹ ਜਾਣ ਨਾਲ ਵੀ ਇਹ ਰੋਗ ਹੁੰਦਾ ਹੈ |
ਪੀਲੀਆ ਦਾ ਸੰਕ੍ਰਮਣ ਹੁੰਦਿਆਂ ਹੀ ਰੋਗੀ ਦੀ ਭੁੱਖ ਘੱਟ ਹੋ ਜਾਂਦੀ ਹੈ, ਪੇਟ ਵਿਚ ਮੱਠਾ-ਮੱਠਾ ਦਰਦ ਰਹਿਣ ਲਗਦਾ ਹੈ ਅਤੇ ਉਸ ਦੀ ਤਿੱਲੀ ਤੇ ਜਿਗਰ ਵਧ ਜਾਂਦਾ ਹੈ | ਇਸ ਤਰ੍ਹਾਂ ਦੇ ਵਿਅਕਤੀ ਦੇ ਪਖਾਨੇ ਦਾ ਰੰਗ ਮਿੱਟੀ ਵਰਗਾ ਅਤੇ ਪੇਸ਼ਾਬ ਪੀਲੇ ਰੰਗ ਦਾ ਹੋ ਜਾਂਦਾ ਹੈ | ਰੋਗੀ ਦਾ ਵਜ਼ਨ ਘਟਣ ਲਗਦਾ ਹੈ ਅਤੇ ਚਮੜੀ 'ਤੇ ਖਾਰਸ਼ ਹੋਣ ਲਗਦੀ ਹੈ | ਰੋਗੀ ਨੂੰ  ਕੁਝ ਖਾਣ ਦੀ ਇੱਛਾ ਨਹੀਂ ਹੁੰਦੀ | ਮੂੰਹ ਦਾ ਸਵਾਦ ਵਿਗੜ ਜਾਂਦਾ ਹੈ, ਹਮੇਸ਼ਾ ਕਬਜ਼ ਰਹਿੰਦੀ ਹੈ | ਸਿਰਦਰਦ, ਕਮਜ਼ੋਰੀ ਅਤੇ ਥਕਾਵਟ ਦੀ ਸ਼ਿਕਾਇਤ ਵੀ ਬਣੀ ਰਹਿੰਦੀ ਹੈ |
ਰੋਗ ਦੇ ਵਧ ਜਾਣ 'ਤੇ ਉਲਟੀਆਂ ਹੋਣ ਲਗਦੀਆਂ ਹਨ ਅਤੇ ਚੱਕਰ ਆਉਂਦੇ ਹਨ | ਅੱਖਾਂ ਵਿਚ ਪੀਲਾਪਨ ਆਉਣਾ, ਨਹੁੰ ਸਫ਼ੇਦ ਹੋ ਜਾਣਾ, ਚਮੜੀ ਦਾ ਰੰਗ ਪੀਲਾ ਪੈਣਾ, ਪੇਸ਼ਾਬ ਪੀਲਾ ਆਉਣਾ ਆਦਿ ਲੱਛਣਾਂ ਨਾਲ ਪੀਲੀਆ ਰੋਗ ਦਾ ਅਹਿਸਾਸ ਹੁੰਦਾ ਹੈ |
ਇਸ ਰੋਗ ਤੋਂ ਪੀੜਤ ਵਿਅਕਤੀ ਨੂੰ  ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਹੁੰਦਾ ਹੈ |  ਉਸ ਨੂੰ  ਚਿਕਨਾਈ ਵਾਲੇ ਭਾਰੇ ਭੋਜਨ ਤੋਂ ਪਰਹੇਜ਼ ਰੱਖਣਾ ਹੁੰਦਾ ਹੈ | ਪਪੀਤਾ, ਗੰਨੇ ਦਾ ਰਸ, ਸੰਤਰਾ, ਅੰਗੂਰ, ਮੁਨੱਕਾ, ਅੰਜੀਰ, ਚੀਕੂ, ਮੱਖਣ ਰਹਿਤ ਲੱਸੀ, ਚੌਲ, ਮੂੰਗੀ ਦੀ ਛਿਲਕੇ ਵਾਲੀ ਦਾਲ, ਦੁੱਧ-ਭਾਤ ਆਦਿ ਖਾਣਾ ਚਾਹੀਦਾ ਹੈ | ਔਲਾ, ਕੱਚੇ ਕੇਲੇ ਦੀ ਸਬਜ਼ੀ, ਪਰਵਲ ਦੀ ਸਬਜ਼ੀ ਤੇ ਮੂਲੀ ਦੀ ਵਰਤੋਂ ਪੀਲੀਆ ਰੋਗੀ ਲਈ ਲਾਹੇਵੰਦ ਹੈ | ਕੱਚਾ ਪਾਣੀ ਨਾ ਪੀ ਕੇ ਉਸ ਨੂੰ  ਉਬਾਲ ਕੇ ਠੰਢਾ ਕਰਕੇ ਪੀਣਾ ਚਾਹੀਦਾ ਹੈ | ਤਲੇ ਹੋਏ ਪਦਾਰਥ, ਘਿਓ, ਤੇਲ, ਮਿਰਚ-ਮਸਾਲੇ, ਸ਼ਰਾਬ, ਚਾਹ, ਮਾਸ ਤੇ ਆਂਡਿਆਂ ਤੋਂ ਰੋਗੀ ਨੂੰ  ਪਰਹੇਜ਼ ਕਰਨਾ ਚਾਹੀਦਾ ਹੈ |
ਬਰਸਾਤ ਸਮੇਂ ਨਦੀ, ਤਲਾਬ ਤੇ ਗੰਦੇ ਖੂਹ ਦਾ ਪਾਣੀ ਨਹੀਂ ਪੀਣਾ ਚਾਹੀਦਾ | ਹੈਾਡਪੰਪ ਜਾਂ ਟੂਟੀ ਦੇ ਪਾਣੀ ਨੂੰ  ਵੀ ਉਬਾਲ ਕੇ ਹੀ ਪੀਣਾ ਚਾਹੀਦਾ ਹੈ | ਫਲ ਤੇ ਸਬਜ਼ੀ ਨੂੰ  ਚੰਗੀ ਤਰ੍ਹਾਂ ਧੋ ਕੇ ਹੀ ਖਾਣਾ ਚਾਹੀਦਾ ਹੈ | ਸੜੇ-ਗਲੇ ਫਲ ਤੇ ਸਬਜ਼ੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਭੋਜਨ ਤਾਜ਼ਾ ਤੇ ਹਜ਼ਮ ਹੋਣ ਵਾਲਾ ਖਾਣਾ ਚਾਹੀਦਾ | ਖਾਣ ਅਤੇ ਪੀਣ ਦੀ ਸਭ ਚੀਜ਼ਾਂ ਨੂੰ  ਢਕ ਕੇ ਰੱਖਣਾ ਚਾਹੀਦਾ ਹੈ |
ਬਰਸਾਤ ਸਮੇਂ ਇਧਰ-ਉਧਰ ਪਖਾਨਾ ਨਹੀਂ ਕਰਨਾ ਚਾਹੀਦਾ | ਵਿਸ਼ੇਸ਼ ਤੌਰ 'ਤੇ ਪੀਣ ਦੇ ਪਾਣੀ ਦੇ ਸਰੋਤਾਂ, ਖੂਹ, ਨਦੀ, ਤਲਾਬ ਆਦਿ ਕੋਲ ਬਿਲਕੁਲ ਪਖਾਨਾ ਕਰਨ ਨਾ ਜਾਓ | ਪਾਖਾਨੇ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਚਾਹੀਦੇ ਹਨ |
ਭੋਜਨ ਪਰੋਸਣ, ਬਣਾਉਣ ਜਾਂ ਖਾਣ ਤੋਂ ਪਹਿਲਾਂ ਹੱਥਾਂ ਨੂੰ  ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ | ਖਾਣ-ਪੀਣ ਵਿਚ ਸ਼ੁੱਧਤਾ ਅਤੇ ਸਫ਼ਾਈ ਦਾ ਧਿਆਨ ਰੱਖਦੇ ਹੋਏ ਪੀਲੀਆ ਵਰਗੀ ਖ਼ਤਰਨਾਕ ਬਿਮਾਰੀ ਹੋ ਜਾਣ 'ਤੇ ਲਾਪ੍ਰਵਾਹੀ ਨਾ ਵਰਤ ਕੇ ਛੇਤੀ ਤੋਂ ਛੇਤੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ | ਪੀਲੀਏ ਦਾ ਹਮਲਾ ਕਿਸੇ ਵੀ ਉਮਰ ਵਿਚ ਵਿਅਕਤੀ ਨੂੰ  ਪ੍ਰਭਾਵਿਤ ਕਰ ਸਕਦਾ ਹੈ | ਇਸ ਲਈ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ | ਇਸ ਦੀ ਮੁਢਲੀ ਹਾਲਤ ਵਿਚ ਹੀ ਇਲਾਜ ਹੋ ਸਕਦਾ ਹੈ ਪਰ ਪੀਲੀਆ ਦੀ ਆਖਰੀ ਸਟੇਜ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਲੱਕ ਦਰਦ ਅਤੇ ਗਰਦਨ ਦਰਦ ਨੂੰ ਆਮ ਸਮਝ ਕੇ ਨਾ ਟਾਲੋ, ਅਗਲੀ ਖ਼ਬਰ ਸਾਵਧਾਨੀ ਨਾਲ ਚਿੱਟਾ ਭੋਜਨ ਵਰਤੋ
Ad Position 24