01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਆਓ ਜਾਣੀਏ ਵੱਖ-ਵੱਖ ਏ.ਆਈ. ਪ੍ਰਭਾਵਿਕਾਂ ਬਾਰੇ

Ad Position 21
No active advertisement
ਅਜੀਤ ਡੈਸਕ 19-07-2026

ਏ.ਆਈ. ਪ੍ਰਭਾਵਿਕ ਕੰਪਿਊਟਰ ਨਾਲ ਤਿਆਰ ਕੀਤਾ ਗਿਆ ਵਰਚੁਅਲ ਵਿਅਕਤੀਤਵ ਹੁੰਦਾ ਹੈ। ਇਹ ਏ.ਆਈ., ਸੀ.ਜੀ.ਆਈ. ਅਤੇ 3ਡੀ ਮਾਡਲਿੰਗ ਟੂਲਜ਼ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ, ਜੋ ਸੋਸ਼ਲ ਮੀਡੀਆ ਪ੍ਰਭਾਵਿਕ ਵਜੋਂ ਕੰਮ ਕਰਦਾ ਹੈ। ਇਨ੍ਹਾਂ ਡਿਜੀਟਲ ਕਿਰਦਾਰਾਂ ਦੀ ਵਿਲੱਖਣ ਸ਼ਖ਼ਸੀਅਤ ਹੁੰਦੀ ਹੈ, ਜੋ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਸਰਗਰਮ ਬਣਾਈ ਰੱਖਦੀਆਂ ਹਨ ਅਤੇ ਬ੍ਰਾਂਡਾਂ ਨਾਲ ਸਹਿਯੋਗ ਕਰਕੇ ਪ੍ਰਚਾਰ ਕਰਦੀਆਂ ਹਨ। ਏ.ਆਈ. ਪ੍ਰਭਾਵਿਕ ਬਣਾਉਣ ਲਈ ਪਹਿਲਾਂ ਵਿਅਕਤੀ ਨੂੰ ਪਰਿਭਾਸ਼ਿਤ ਕਰੋ ਭਾਵ ਚੈਟਜੀਪੀਟੀ ਦੀ ਵਰਤੋਂ ਕਰਕੇ ਏ.ਆਈ. ਪ੍ਰਭਾਵਿਕ ਦਾ ਨਾਂਅ, ਉਮਰ, ਸ਼ਖ਼ਸੀਅਤ, ਫੈਸ਼ਨ, ਵਿਲੱਖਣ ਗੁਣਾਂ ਆਦਿ ਸਮੇਤ ਇਕ ਵਿਸਤ੍ਰਿਤ ਪ੍ਰੋਫਾਈਲ ਬਣਾਓ। ਯਥਾਰਥਵਾਦੀ, ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਬਣਾਉਣ ਲਈ ਓਪਨ ਆਰਟ (ਫਲਕਸ ਡੇਵ) ਜਾਂ ਹਿਗਸਫੀਲਡ ਵਰਗੇ ਟੂਲਜ਼ ਦੀ ਵਰਤੋਂ ਕਰੋ। ਰੌਸ਼ਨੀ, ਕੈਮਰਾ ਐਂਗਲ ਤੇ ਦਿੱਖ ਨੂੰ ਦਰਸਾਉਣ ਲਈ ਪ੍ਰੋਂਪਟ ਦੀ ਵਰਤੋਂ ਕਰੋ। ਓਪਨ ਆਰਟ ਟੂਲ ਦੀ ਵਰਤੋਂ ਕਰਦੇ ਹੋਏ ਪਾਤਰ ਦੀ ਇਕ ਮਜ਼ਬੂਤ, ਇਕਸਾਰ ਪਛਾਣ ਸਥਾਪਤ ਕਰਨ ਲਈ ਭਿੰਨਤਾਵਾਂ ਵਾਲੇ ਪਾਤਰ ਦੇ ਵੱਖੋ-ਵੱਖ ਪੋਜ਼ ਤਿਆਰ ਕਰੋ। ਹੇਜਿਨ (8e਼7en) ਅਤੇ ਹਿਗਸਫੀਲਡ (8}{{sf}e&d) ਟੂਲ ਦੀ ਵਰਤੋਂ ਕਰਕੇ ਸਥਿਰ ਤਸਵੀਰਾਂ ਨੂੰ ਗੱਲਬਾਤ ਵਾਲੇ ਵੀਡੀਓ ਵਿਚ ਬਦਲੋ। ਮੂਲ ਤਸਵੀਰ ਅਪਲੋਡ ਕਰਕੇ ਇਕ ਆਵਾਜ਼ ਚੁਣੋ ਤੇ ਅਵਤਾਰ ਦੇ ਬੋਲਣ ਲਈ ਇਕ ਸਕ੍ਰਿਪਟ ਪਾਓ। ਚਿਹਰੇ ਨੂੰ ਇਕਸਾਰ ਰੱਖਦੇ ਹੋਏ ਕੱਪੜੇ ਬਦਲਣ ਜਾਂ ਪਿਛੋਕੜ ਵਰਗੇ ਯਥਾਰਥਵਾਦੀ ਤੱਤ ਜੋੜਨ ਲਈ ਸੰਪਾਦਨ ਟੂਲ ਦੀ ਵਰਤੋਂ ਕਰੋ। ਇੰਸਟਾਗ੍ਰਾਮ, ਟਿਕਟਾਕ, ਯੂਟਿਊਬ, ਫੇਸਬੁੱਕ, ਐਕਸ 'ਤੇ ਖਾਤਾ ਬਣਾ ਕੇ ਇਕ ਮਨੁੱਖੀ ਸਿਰਜਣਹਾਰ ਵਾਂਗ ਇਕਸਾਰ ਪੋਸਟਿੰਗ ਲਈ ਇਕ ਸਮੱਗਰੀ ਕੈਲੰਡਰ ਬਣਾ ਕੇ ਪੋਸਟ ਕਰਕੇ ਪ੍ਰਸ਼ੰਸਕ ਬਣਾਓ। ਦੁਨੀਆ ਦਾ ਸਭ ਤੋਂ ਵੱਧ ਫਾਲੋ ਕੀਤਾ ਜਾਣ ਵਾਲਾ ਵਰਚੁਅਲ ਪ੍ਰਭਾਵਿਕ 'ਲੂ ਡੂ ਮੈਗਾਲੂ' ਹੈ, ਜਿਸ ਨੂੰ 2003 'ਚ ਬ੍ਰਾਜ਼ੀਲੀਅਨ ਰਿਟੇਲ ਕੰਪਨੀ ਮੈਗਜ਼ੀਨ ਲੁਈਜ਼ਾ ਨੇ ਬਣਾਇਆ ਸੀ। ਇਹ ਆਨਲਾਈਨ ਖਰੀਦਦਾਰੀ ਨੂੰ ਵਧੇਰੇ ਮਨੁੱਖੀ ਬਣਾਉਣ, ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਬ੍ਰਾਂਡ ਦੀ ਸ਼ਮੂਲੀਅਤ ਵਧਾਉਣ ਲਈ ਬਣਾਇਆ ਗਿਆ ਸੀ। 2016 'ਚ ਬਰੂਡ ਕੰਪਨੀ ਦੇ 'ਲਿਲ ਮਿਕੇਲਾ' ਨਾਮੀ ਏ.ਆਈ. ਪ੍ਰਭਾਵਿਕ ਨੇ ਕੈਲਵਿਨ ਕਲੇਨ ਅਤੇ ਪ੍ਰਦਾ ਵਰਗੇ ਬ੍ਰਾਂਡਾਂ ਨਾਲ ਸਹਿਯੋਗ ਕਰਕੇ ਸੀ.ਜੀ.ਆਈ. ਅਤੇ ਇਕ ਸ਼ਖ਼ਸੀਅਤ ਵਿਚਲੇ ਪਾੜੇ ਨੂੰ ਪੂਰਾ ਕੀਤਾ। ਬ੍ਰਿਟਿਸ਼ ਫੋਟੋਗ੍ਰਾਫਰ ਕੈਮਰਨ ਜੇਮਸ ਵਿਲਸਨ ਵਲੋਂ 2017 'ਚ ਬਣਾਏ ਗਏ ਸ਼ੂਡੂ ਨਾਂਅ ਦੇ ਏ.ਆਈ. ਪ੍ਰਭਾਵਿਕ ਨੂੰ ਦੁਨੀਆ ਦਾ ਪਹਿਲਾ ਸੁਪਰਮਾਡਲ ਕਿਹਾ ਜਾਂਦਾ ਹੈ। 2018 'ਚ ਬਰੂਡ ਕੰਪਨੀ ਨੇ ਬਰਮੂਡਾ ਨਾਂਅ ਦੇ ਰਾਜਨੀਤੀ ਪੱਖੀ ਏ.ਆਈ. ਪ੍ਰਭਾਵਿਕ ਅਤੇ ਜੋਰਗ ਜ਼ੁਬੇਰ ਨੇ ਆਪਣੇ ਨੂਨੂਰੀ ਨਾਂਅ ਦੇ ਉੱਚ ਫੈਸ਼ਨ ਅਤੇ ਕਾਰਟੂਨ ਦੇ ਮੇਲ ਵਾਲੇ ਏ.ਆਈ. ਪ੍ਰਭਾਵਿਕ ਨੂੰ ਪੇਸ਼ ਕੀਤਾ। 2018 'ਚ ਜਪਾਨੀ ਆਰਟ ਸਟੂਡੀੳ ਆਵ ਇੰਕ ਨੇ ਆਪਣੇ 'ਇਮਾ' ਨਾਮੀ ਏ.ਆਈ. ਪ੍ਰਭਾਵਿਕ ਰਾਹੀਂ ਅਸਲ ਜ਼ਿੰਦਗੀ ਤੇ ਫੈਸ਼ਨ ਵਿਚ ਏ.ਆਈ. ਸੰਭਾਵਨਾਵਾਂ ਨੂੰ ਧੁੰਦਲਾ ਕੀਤਾ। 2020 'ਚ ਦੱਖਣੀ ਕੋਰੀਆ ਦੀ ਕੰਪਨੀ ਸਿਡਸ ਸਟੂਡੀਓ ਐਕਸ ਨੇ ਆਪਣੇ ਏ.ਆਈ. ਪ੍ਰਭਾਵਿਕ ਰੋਜ਼ੀ ਨਾਲ ਬਾਜ਼ਾਰ ਨੂੰ ਨਵੀਂ ਸੇਧ ਦਿੱਤੀ। 2021 ਸਾਡੇ ਸਾਹਮਣੇ ਭਾਰਤ ਦੇ ਰਾਜ ਕੇਰਲ ਦੇ ਪਹਿਲੇੇ ਏ.ਆਈ. ਪ੍ਰਭਾਵਿਕ 'ਅਵਸਤੀ ਅਚੂ' ਨੂੰ ਪੇਸ਼ ਕਰਦਾ ਹੈ, ਜਿਸ ਨੂੰ Sk}&&3&ub,}o ਵਲੋਂ ਬਣਾਇਆ ਗਿਆ ਸੀ ਤੇ ਇਸ ਦਾ ਸੁਹਜਾਤਮਕ ਬਿਰਤਾਂਤ ਕਸੀਨਾਥ ਦੁਆਰਾ ਬਣਾਇਆ ਗਿਆ ਸੀ। ਇਹ ਏ.ਆਈ. ਪ੍ਰਭਾਵਿਕ ਮਾਲਿਆਲਮ ਭਾਸ਼ਾ ਬੋਲਣ, ਸਥਾਨਕ ਸੱਭਿਆਚਾਰ ਦੀ ਪਾਲਣਾ ਕਰਨ ਅਤੇ ਪੈਰੋਕਾਰਾਂ ਨਾਲ ਮਨੁੱਖੀ ਤਰੀਕੇ ਨਾਲ ਗੱਲਬਾਤ ਕਰਨ ਲਈ ਤਿਆਰ ਕੀਤਾ ਗਿਆ ਸੀ। ਨੈਨਾ ਅਵਟਰ ਜਿਸ ਨੂੰ ਭਾਰਤ ਦੇ ਪਹਿਲੇ ਏ.ਆਈ. ਪ੍ਰਭਾਵਿਕ ਹੋਣ ਦਾ ਮਾਣ ਪ੍ਰਾਪਤ ਹੈ, ਨੂੰ ਅਵਟਰ ਮੈਟਾ ਲੈਬਜ਼ ਨੇ 2022 'ਚ ਬਣਾਇਆ, ਜਿਸ ਵਲੋਂ ਫੈਸ਼ਨ, ਫਿਟਨੈਸ ਤੇ ਬ੍ਰਾਂਡਾਂ ਦਾ ਪ੍ਰਚਾਰ ਕੀਤਾ ਗਿਆ। ਇਸ ਦੇ ਮਾਈਕ੍ਰੋ-ਡਰਾਮਾ ਟਰੂਥ ਵਿਚ ਅਭਿਨੈ ਵੀ ਕੀਤਾ ਸੀ। 2022 'ਚ ਫੁਟਰ ਸਟੂਡੀਓਜ਼ (6""R Stud}o) ਵਲੋਂ ਬਣਾਏ ਗਏ 'ਕਾਇਰਾ' ਨਾਮੀ ਏ.ਆਈ. ਪ੍ਰਭਾਵਿਕ ਨੂੰ ਭਾਰਤ ਦਾ ਪਹਿਲਾ ਮੁੱਖ ਧਾਰਾ ਏ.ਆਈ. ਪ੍ਰਭਾਵਿਕ ਮੰਨਿਆ ਜਾਂਦਾ ਹੈ। 2023 'ਚ ਸਪੇਨ ਦੀ ਮਾਡਲਿੰਗ ਏਜੰਸੀ ਦ ਕਲੂਲੇਸ ਵਲੋਂ ਬਣਾਏ ਗਏ ਏ.ਆਈ. ਪ੍ਰਭਾਵਿਕ ਐਟਾਨਾ ਲੋਪੇਜ਼ ਬ੍ਰਾਂਡ ਸਪਾਂਸਰਸ਼ਿਪਾਂ ਲਈ ਇਕ ਭਰੋਸੇਯੋਗ ਘੱਟ ਲਾਗਤ ਵਾਲੇ ਬਦਲ ਦੇ ਰੂਪ 'ਚ ਉੱਭਰਕੇ ਸਾਹਮਣੇ ਆਇਆ। ਜ਼ਾਰਾ ਸ਼ਤਵਾਰੀ ਇਕ ਪ੍ਰਮੁੱਖ ਭਾਰਤੀ ਏ.ਆਈ.-ਜਨਰੇਟਿਡ ਪ੍ਰਭਾਵਿਕ ਸੀ, ਜੋ 2024 ਦੇ ਪਹਿਲੇ ਫੈਨਵਿਊ ਮਿਸ ਏ.ਆਈ. ਮੁਕਾਬਲੇ 'ਚ ਚੋਟੀ ਦੇ 10 ਫਾਈਨਲਿਸਟਾਂ ਵਿਚ ਪਹੁੰਚਿਆ ਸੀ। ਇਸ ਨੂੰ ਰਾਹੁਲ ਚੌਧਰੀ ਵਲੋਂ ਬਣਾਇਆ ਗਿਆ ਸੀ। ਇਸ ਦਾ ਉਦੇਸ਼ ਔਰਤਾਂ ਦੀ ਹਾਰਮੋਨਲ ਸਿਹਤ ਲਈ ਕੁਦਰਤੀ ਪੂਰਕ ਨੂੰ ਉਤਸ਼ਾਹਿਤ ਕਰਨ ਅਤੇ ਪੋਲੀਸਿਸਟਿਕ ਓਵਰੀਅਨ ਸਿੰਡਰੋਮ (ਪੀ.ਸੀ.ਓ.ਐਸ.) ਅਤੇ ਡਿਪਰੈਸ਼ਨ ਬਾਰੇ ਚਰਚਾ ਕਰਨਾ ਸੀ। ਭਾਰਤ ਨੇ 2025 ਵਿਚ ਆਪਣੇ ਏ.ਆਈ. ਪ੍ਰਭਾਵਿਕ 'ਏ.ਆਈ. ਦ੍ਰਿਸਟਿ' ਰਾਹੀਂ ਫੈਸ਼ਨ, ਰਵਾਇਤੀ ਪਹਿਰਾਵੇ ਅਤੇ ਜੀਵਨ ਸ਼ੈਲੀ ਸਬੰਧੀ ਜਾਗਰੂਕ ਕੀਤਾ। ਟੈਲੀਸ਼ਾ ਨਿੱਕੀ ਜੋਨਸ ਵਲੋਂ 2025 ਵਿਚ ਤਿਆਰ ਕੀਤਾ ਗਿਆ 'ਜ਼ਿਆ ਮੋਨੇਟ' ਚੋਟੀ ਦੇ ਏ.ਆਈ. ਗਾਇਕ ਵਜੋਂ ਉੱਭਰਿਆ। ਭਵਿੱਖ 'ਚ ਇਸ ਵਿਚ ਹੋਰ ਸੁਧਾਰ ਹੋਣ ਦੀ ਉਮੀਦ ਹੈ।

ਮੋਬਾਈਲ : 9877094504

Ad Position 22
No active advertisement
ਪਿਛਲੀ ਖ਼ਬਰ var ਅਗਲੀ ਖ਼ਬਰ ਧਰਤੀ ਤੋਂ ਚੰਦ ਤੱਕ : ਮਨੁੱਖੀ ਹੌਸਲੇ ਦੀ ਬੇਮਿਸਾਲ ਦਾਸਤਾਨ
Ad Position 24
No active advertisement