ਮੈਂ ਆਪਣੀ ਜ਼ਿੰਦਗੀ ਦੇ ਤਿੰਨ ਦਹਾਕੇ ਦਿੱਲੀ ਰਿਹਾ ਹਾਂ | ਦੋ ਚਾਰ ਵਰਿ੍ਹਆਂ ਨੂੰ ਛੱਡ ਕੇ ਮੇਰੇ ਸਾਰੇ ਟਿਕਾਣੇ ਇੰਡੀਆ ਗੇਟ ਦੇ ਨੇੜੇ (ਪੰਡਾਰਾ ਪਾਰਕ, ਫਿਰੋਜ਼ਸ਼ਾਹ ਰੋਡ ਆਦਿ) ਹੋਣ ਕਾਰਨ ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਵਰਗੇ ਲੇਖਕ ਤੇ ਪੱਤਰਕਾਰ ਮੈਨੂੰ ਆਪਣਾ ਸਮਝਦੇ ਸਨ | ਕਸੌਲੀ ਵਿਚ ਹੋਣ ਵਾਲਾ ਪ੍ਰਸਿੱਧ ਸਮਾਗਮ 'ਖੁਸ਼ਵੰਤ ਸਿੰਘ ਲਿਟਰੇਰੀ ਫੈਸਟੀਵਲ' ਖੁਸ਼ਵੰਤ ਸਿੰਘ ਦੇ ਪ੍ਰਸੰਸਕਾਂ ਨੇ 2012 'ਚ ਉਸ ਦੇ ਜਿਊਾਦੇ ਜੀਅ ਸ਼ੁਰੂ ਕਰ ਦਿੱਤਾ ਸੀ | ਇਹ ਮੇਲਾ ਪ੍ਰਸਿੱਧ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦੇ ਸਾਹਿਤਕ ਯੋਗਦਾਨ ਨੂੰ ਸਮਰਪਿਤ ਹੈ, ਜਿਨ੍ਹਾਂ ਦਾ ਕਸੌਲੀ ਨਾਲ ਡੰੂਘਾ ਨਾਤਾ ਰਿਹਾ ਹੈ | ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ 'ਚ ਦੇਸ਼-ਵਿਦੇਸ਼ ਤੋਂ ਮੰਨੇ-ਪ੍ਰਮੰਨੇ ਲੇਖਕ, ਇਤਿਹਾਸਕਾਰ, ਕਵੀ, ਪੱਤਰਕਾਰ, ਵਾਤਾਵਰਨ ਪ੍ਰੇਮੀ ਤੇ ਕਲਾਕਾਰ ਹਿੱਸਾ ਲੈਂਦੇ ਹਨ | ਇੱਥੇ ਕਿਤਾਬਾਂ 'ਤੇ ਚਰਚਾ, ਕਵਿਤਾ ਪਾਠ, ਪੈਨਲ ਡਿਸਕਸ਼ਨ ਤੇ ਵਿਚਾਰ-ਵਟਾਂਦਰੇ ਹੰੁਦੇ ਹਨ | ਚੀਲ ਤੇ ਦਿਓਦਾਰ ਰੁੱਖਾਂ ਨਾਲ ਘਿਰੇ ਕਸੌਲੀ ਕਲੱਬ ਦਾ ਸ਼ਾਂਤ ਵਾਤਾਵਰਨ ਇਸ ਸਾਹਿਤਕ ਮੇਲੇ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ, ਜੋ ਆਮ ਪਾਠਕਾਂ ਤੇ ਸਾਹਿਤ ਪ੍ਰੇਮੀਆਂ ਲਈ ਵਿਚਾਰਕਾਂ ਨੂੰ ਸੁਣਨ ਤੇ ਮਿਲਣ ਦਾ ਵਧੀਆ ਮੌਕਾ ਹੰੁਦਾ ਹੈ | ਮੈਂ ਖੁਸ਼ਵੰਤ ਸਿੰਘ ਦਾ ਨੇੜਲਾ ਸਾਥੀ ਰਿਹਾ ਹੋਣ ਕਰਕੇ ਉਸ ਦੇ ਜਿਊਾਦੇ ਜੀਅ ਹਰ ਸਾਲ ਗਰਮੀਆਂ 'ਚ ਉਸ ਦੀ ਕਸੌਲੀ ਵਾਲੀ ਕੋਠੀ 'ਚ 2-3 ਹਫ਼ਤੇ ਰਹਿੰਦਾ ਰਿਹਾ ਹਾਂ, ਉਸ ਦੇ ਤੁਰ ਜਾਣ ਤੋਂ ਬਾਅਦ ਵੀ ਉਸ ਦੇ ਬੇਟੇ ਨੇ ਮੈਨੂੰ ਇਹ ਸਹੂਲਤ ਦਿੱਤੀ ਹੋਈ ਹੈ |

ਜਦੋਂ 2012 'ਚ ਇਸ ਮੇਲੇ ਦੀ ਸ਼ੁਰੂਆਤ ਹੋਈ ਸੀ ਤਾਂ ਇਹ ਦੇਸ਼ ਦਾ ਅਜਿਹਾ ਇਕੱਲਾ ਸਾਹਿਤਕ ਮੇਲਾ ਸੀ, ਜੋ ਕਿਸੇ ਜਿਊਾਦੇ ਲੇਖਕ ਦੇ ਨਾਂਅ 'ਤੇ ਸ਼ੁਰੂ ਹੋਇਆ ਸੀ | ਇਸ ਸਾਲ ਇਸ ਦਾ 15ਵਾਂ ਐਡੀਸ਼ਨ 23 ਤੋਂ 25 ਅਕਤੂਬਰ ਤੱਕ ਕਰਵਾਇਆ ਗਿਆ | ਮੈਂ ਤਬੀਅਤ ਠੀਕ ਨਾ ਹੋਣ ਕਾਰਨ ਖ਼ੁਦ ਕਸੌਲੀ ਨਹੀਂ ਜਾ ਸਕਿਆ, ਫਿਰ ਵੀ ਇਸ ਸੰਬੰਧੀ ਜੋ ਜਾਣਕਾਰੀ ਮਿਲੀ ਹੈ, ਇਸ 3 ਦਿਨਾ ਬੌਧਿਕ ਤੇ ਸੱਭਿਆਚਾਰਕ ਮੇਲੇ ਦੌਰਾਨ ਵੱਖ-ਵੱਖ ਵਿਸ਼ਿਆਂ-ਇਤਿਹਾਸ, ਰਾਜਨੀਤੀ, ਵਿਦੇਸ਼ ਨੀਤੀ, ਸਿਨੇਮਾ, ਵਾਤਾਵਰਨ ਤੇ ਸਮਾਜ ਤੇ ਦੇਸ਼ ਵਿਦੇਸ਼ ਦੇ ਜਾਣੇ-ਪਛਾਣੇ ਲੇਖਕਾਂ ਤੇ ਚਿੰਤਕਾਂ ਵਿਚਕਾਰ ਸਿੱਧੀ ਬਹਿਸ ਤੇ ਗੱਲਬਾਤ ਨੋਟ ਕਰਨ ਵਾਲੀ ਸੀ | ਵਾਤਾਵਰਨ ਸੰਭਾਲ (ਗ੍ਰੀਨ ਮਿਸ਼ਨ) ਮੇਲੇ ਵਿਚ ਹਿੱਸਾ ਲੈਣ ਵਾਲੇ ਹਰ ਬੁਲਾਰੇ ਦੇ ਨਾਂਅ 'ਤੇ ਇਕ ਬੂਟਾ ਲਗਾਇਆ ਗਿਆ, ਜੋ ਖੁਸ਼ਵੰਤ ਹੁਰਾਂ ਦਾ ਮੂਲ ਮੰਤਵ ਸੀ | ਇਸ ਸਾਲ ਦੀ ਖ਼ਾਸ ਤੇ ਨਵੀਂ ਪ੍ਰਾਪਤੀ ਜਿਸ ਨੇ ਦਰਸ਼ਕਾਂ ਤੇ ਸਰੋਤਿਆਂ ਨੂੰ ਮੋਹਿਆ, ਉਹ 15ਵੇਂ ਐਡੀਸ਼ਨ ਦਾ ਮੁੱਖ ਵਿਸ਼ਾ 'ਦ ਆਰਟ ਆਫ਼ ਡਿਸਐਗਰੀਮੈਂਟ' (ਅਸਹਿਮਤੀ ਦੀ ਕਲਾ) ਸੀ | ਇਸ ਦਾ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਬਿਨਾਂ ਕੁੜੱਤਣ ਜਾਂ ਨਿੱਜੀ ਹਮਲਿਆਂ ਦੇ ਸਤਿਕਾਰ ਸਹਿਤ ਵੱਖ-ਵੱਖ ਵਿਚਾਰਾਂ 'ਤੇ ਖੁੱਲ੍ਹ ਕੇ ਸੰਵਾਦ ਕਿਵੇਂ ਰਚਾਇਆ ਜਾਵੇ? ਮੁਕੁੰਦ ਨਰਵਾਣੇ ਦੀ ਮੌਜੂਦਗੀ ਵਿਚ '6orever Young KSL6' ਨਾਂਅ ਦੀ ਪਹਿਲ ਸ਼ੁਰੂ ਕੀਤੀ ਗਈ ਹੈ | ਇਸ ਵਾਰ ਦੇਸ਼-ਵਿਦੇਸ਼ ਤੋਂ 80 ਤੋਂ ਵੱਧ ਪ੍ਰਮੁੱਖ ਲੇਖਕ, ਸਾਬਕਾ ਡਿਪਲੋਮੈਟ, ਪੱਤਰਕਾਰ ਤੇ ਕਲਾਕਾਰ ਕਸੌਲੀ ਪਹੰੁਚੇ | ਸਮਕਾਲੀ ਮੁੱਦਿਆਂ 'ਤੇ ਚਰਚਾ, ਫ਼ੌਜ ਵਿਚ ਏ.ਆਈ. ਦੀ ਵਧਦੀ ਵਰਤੋਂ, ਆਧੁਨਿਕ ਤਕਨੀਕ, ਮਾਨਸਿਕ ਸਿਹਤ ਤੇ ਅੱਜ ਦੇ ਦੌਰ 'ਚ ਨਿਰਪੱਖ ਲੇਖਣੀ ਵਰਗੇ ਅਹਿਮ ਵਿਸ਼ਿਆਂ 'ਤੇ ਡੰੂਘੇ ਸੈਸ਼ਨ ਹੋਏ, ਜੋ ਬਹੁਤ ਪਸੰਦ ਕੀਤੇ ਗਏ |
ਮੇਰੀ ਨਜ਼ਰ 'ਚ ਵਿਰਕ ਦੀ ਰਚਨਾਕਾਰੀ
ਹਥਲੀ ਰਚਨਾ ਮੇਰੀ ਕੁਲਵੰਤ ਸਿੰਘ ਵਿਰਕ ਨਾਲ ਸੰਖੇਪ ਮੁਲਾਕਾਤ 'ਤੇ ਆਧਾਰਿਤ ਹੈ | ਕੁਲਵੰਤ ਸਿੰਘ ਵਿਰਕ ਨਾਲ ਮੇਰੀ ਪਹਿਲੀ ਮੁਲਾਕਾਤ 1957 'ਚ ਨਵੀਂ ਦਿੱਲੀ ਕਨਾਟ ਪਲੇਸ ਦੇ ਯੌਰਕ ਰੇਸਤਰਾਂ ਵਿਖੇ ਐੱਮ.ਐੱਸ. ਰੰਧਾਵਾ ਦੀ ਸਵਾਗਤੀ ਪਾਰਟੀ ਮੌਕੇ ਹੋਈ ਸੀ | ਰੇਸਤਰਾਂ 'ਚ ਰੰਧਾਵਾ ਸਾਹਿਬ ਨੇ ਵਿਰਕ ਨੂੰ ਆਪਣੇ ਨਾਲ ਬਿਠਾ ਲਿਆ ਤੇ ਰੰਧਾਵਾ ਸਾਹਿਬ ਸਾਰਿਆਂ ਨੂੰ ਸਲਾਮ ਦਾ ਜਵਾਬ ਦਿੰਦੇ, ਪਰ ਨਿੱਠ ਕੇ ਜਵਾਬ ਵਿਰਕ ਹੀ ਦਿੰਦਾ ਸੀ | ਪਾਰਟੀ ਤੋਂ ਬਾਅਦ ਰੰਧਾਵਾ ਸਾਹਿਬ ਦੇ ਚਲੇ ਜਾਣ ਪਿੱਛੋਂ ਜਦੋਂ ਮੈਂ ਵਿਰਕ ਨੂੰ ਆਪਣੀ ਪਛਾਣ ਕਰਵਾਈ ਤਾਂ ਉਸ ਨੇ ਬੜੇ ਸੰਖੇਪ ਵਿਚ ਕਿਹਾ, 'ਮੈਂ ਜਾਣਦਾ' ਹਾਂ | ਉੱਥੇ ਗੁਰਮੁਖ ਸਿੰਘ ਜੀਤ ਨੇ ਵਿਰਕ ਦੀ ਨਵੀਂ ਕਹਾਣੀ ਦੇ ਆਰੰਭ ਤੇ ਅੰਤ ਬਾਰੇ ਟਿੱਪਣੀ ਕੀਤੀ, ਤਾਂ ਵਿਰਕ ਨੇ ਬੜਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਫਿਰ ਉਹ ਅੰਤ ਕੱਟ ਕੇ ਆਰੰਭ ਰੱਖ ਲੈਣ | ਉਸ ਦੀ ਇਸ ਹਾਜ਼ਰ-ਜਵਾਬੀ ਨਾਲ ਖੁੱਲ੍ਹ ਕੇ ਗੱਲਬਾਤ ਹੋਣ ਤੋਂ ਪਹਿਲਾਂ ਪਹਿਲੀ ਮਿਲਣੀ ਵਿਚ ਹੀ ਉਸ ਨਾਲ ਮੇਰੀ ਗੂੜ੍ਹੀ ਦੋਸਤੀ ਹੋ ਗਈ | ਉਸ ਦੀ ਕਹਾਣੀ 'ਧਰਤੀ ਹੇਠਲਾ ਬਲਦ' 'ਤੇ ਬਣੀ ਫ਼ਿਲਮ ਦਰਸ਼ਕਾਂ ਨੂੰ ਦਿਖਾਉਣ 'ਤੇ ਲੋਕ ਮੈਨੂੰ ਉਸ ਦੇ ਨਾਲ ਤੁਰੇ ਜਾਂਦੇ ਨੂੰ ਏਦਾਂ ਵਧਾਈਆਂ ਦੇਣ ਜਿਵੇਂ ਇਹ ਮੇਰੀ ਰਚਨਾ ਹੋਵੇ | ਜਦੋਂ 20 ਮਾਰਚ, 1986 ਨੂੰ ਵਿਰਕ ਨੂੰ ਅਧਰੰਗ ਦਾ ਦੌਰਾ ਪਿਆ ਤਾਂ ਮੈਂ ਉਸ ਨੂੰ ਪੀ.ਜੀ.ਆਈ. ਲੈ ਕੇ ਗਿਆ, ਉਹ ਸਟਰੈਚਰ 'ਤੇ ਬੇਵੱਸ ਪਿਆ ਬੋਲਣ ਤੋਂ ਅਸਮਰੱਥ ਸੀ | ਵਿਰਕ ਲੰਮਾ ਸਮਾਂ ਬਿਮਾਰੀ ਕਾਰਨ ਘਰ ਵਿਚ ਕੈਦ ਵਾਂਗ ਰਿਹਾ ਤੇ ਬਾਅਦ ਵਿਚ ਬੱਚੇ ਉਸ ਨੂੰ ਅਮਰੀਕਾ ਲੈ ਗਏ, ਜਿੱਥੇ ਸਾਥੀਆਂ ਨਾਲ ਗੱਲਬਾਤ ਤੋਂ ਬਿਨਾਂ ਇਕੱਲੇ ਦੀ ਹਾਲਤ ਕੀ ਹੋਈ ਹੋਵੇਗੀ, ਮੈਂ ਹੀ ਜਾਣਦਾ ਹਾਂ | ਉਨ੍ਹਾਂ ਦੀ ਪਤਨੀ ਹਰਬੰਸ ਭਾਬੀ ਦਾ 24 ਦਸੰਬਰ, 1987 ਨੂੰ ਕੈਨੇਡਾ ਤੋਂ ਫ਼ੋਨ ਆਇਆ ਕਿ ਵਿਰਕ ਸਾਹਿਬ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ | ਬਾਅਦ ਵਿਚ ਪਤਾ ਲੱਗਾ ਕਿ ਲਾਚਾਰੀ ਦੀ ਹਾਲਤ ਵਿਚ ਉਸ ਨੇ ਆਪੇ ਨੀਂਦ ਦੀਆਂ ਗੋਲੀਆਂ ਖਾ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ ਸੀ |
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਰਕ ਦੀਆਂ ਰਚਨਾਵਾਂ ਦਾ 350 ਪੰਨਿਆਂ ਦਾ ਇਕ ਸੰਗ੍ਰਹਿ ਛਾਪਿਆ ਹੈ, ਜਿਸ ਵਿਚ 28 ਕਹਾਣੀਆਂ ਤੇ ਲੇਖ ਸ਼ਾਮਿਲ ਹਨ | ਪੰਜਾਬ ਕਲਾ ਪ੍ਰੀਸ਼ਦ ਦੀ ਗੈਲਰੀ ਵਿਚ ਵਿਰਕ ਨੂੰ ਪੰਜਾਬ ਦੇ ਪ੍ਰਮੁੱਖ ਸਾਹਿਤਕਾਰਾਂ ਦੀ ਕਤਾਰ ਵਿਚ ਮਾਣਯੋਗ ਸਥਾਨ ਦਿੱਤਾ ਗਿਆ ਤਾਂ ਮੈਂ ਡਾ. ਐਮ.ਐਸ. ਰੰਧਾਵਾ ਦਾ ਵੀ ਸਦਾ ਲਈ ਮੱਦਾਹ ਹੋ ਗਿਆ, ਜਿਨ੍ਹਾਂ ਭਾਈ ਵੀਰ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ ਤੇ ਪ੍ਰੋ. ਪੂਰਨ ਸਿੰਘ ਦੀ ਕਤਾਰ 'ਚ ਵਿਰਕ ਨੂੰ ਸਥਾਨ ਦਿੱਤਾ ਸੀ | ਵਿਰਕ ਦੀ ਕਹਾਣੀਕਾਰੀ ਬਿਲਕੁਲ ਸੰਕੋਚਵੀ ਤੇ ਯਥਾਰਥਵਾਦੀ ਸੀ | ਵੰਡ ਤੋਂ ਪਹਿਲਾਂ ਤੇ ਵੰਡ ਦੌਰਾਨ ਉਹ ਮੁੜ-ਵਸੇਬਾ ਅਫ਼ਸਰ ਰਿਹਾ, ਜਿਸ ਕਰਕੇ ਵੰਡ ਦੇ ਦਰਦ ਨੂੰ ਉਸ ਨੇ ਬਹੁਤ ਨੇੜਿਓਾ ਦੇਖਿਆ ਸੀ | 'ਓਪਰੀ ਧਰਤੀ', 'ਖੱਬਲ', 'ਮੁਰਦੇ ਦੀ ਤਾਕਤ' ਤੇ 'ਧਰਤੀ ਹੇਠਲਾ ਬਲਦ' ਇਸ ਦੌਰ ਦੀਆਂ ਪ੍ਰਮੁੱਖ ਕਹਾਣੀਆਂ ਹਨ | ਵਿਰਕ ਨੇ ਬਿਨਾਂ ਹਥਿਆਰਾਂ ਜਾਂ ਨਾਅਰੇਬਾਜ਼ੀ ਦੇ ਆਮ ਮਨੁੱਖੀ ਸੁਭਾਅ ਨੂੰ ਧਰਤੀ-ਪਾਣੀ ਦੇ ਚਿੰਨ੍ਹਾਂ ਰਾਹੀਂ ਪੇਸ਼ ਕਰਦਿਆਂ ਸਮਾਜ ਦਾ ਸੱਚ ਦਿਖਾਇਆ ਹੈ, ਜਿਸ ਦਾ ਉਹ ਤਨੋ-ਮਨੋ ਕਦਰਦਾਨ ਸੀ | ਸੰਨ 1965 ਵਿਚ ਜਦੋਂ ਵਿਰਕ ਦੀ ਬਦਲੀ ਦਿੱਲੀ ਹੋਈ ਤਾਂ ਉਹ ਪੂਸਾ ਰੋਡ ਵਿਖੇ ਮੇਰੇ ਘਰ ਰਹਿਣ ਆ ਗਿਆ | ਵਿਰਕ ਦਾ ਸੁਭਾਅ ਪੇਂਡੂ/ਜਾਂਗਲੀਆਂ ਵਰਗਾ ਸੀ, ਉਹ ਬਹੁਤ ਘੱਟ ਖਾਂਦਾ ਪਰ ਬਹੁਤ ਜ਼ਿਆਦਾ ਤੁਰਦਾ ਸੀ | ਦੇਸ਼ ਵੰਡ ਵੇਲੇ ਵਿਰਕ ਦਾ ਪਰਿਵਾਰ ਸ਼ੇਖੂਪੁਰੇ ਤੋਂ ਕਰਨਾਲ ਤੇ ਕੁਰੂਕਸ਼ੇਤਰ ਆ ਕੇ ਵਸਿਆ ਸੀ, ਉਸ ਨੇ ਉੱਜੜ ਕੇ ਆਏ ਆਪਣੇ ਇਲਾਕੇ ਦੇ ਲੋਕਾਂ ਦੀ ਬਹੁਤ ਮਦਦ ਕੀਤੀ | ਕਹਾਣੀ ਲਿਖਣ ਵੇਲੇ ਉਹ ਕਾਹਲ ਨਹੀਂ ਸੀ ਕਰਦਾ ਤੇ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਸੀ |
ਈਮੇਲ : sandhugular@yahoo.com