10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚਿਤਰਾਂਗਦਾ ਸਿੰਘ ਹੁਣ ਸਲਮਾਨ ਨਾਲ ਫ਼ਿਲਮ 'ਚ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026

'ਬੈਟਲ ਆਫ਼ ਗਲਵਾਨ' ਫ਼ਿਲਮ ਦਾ ਨਾਂਅ ਹੁਣ 'ਮਾਤਰਭੂਮੀ' ਹੋਵੇਗਾ ਤੇ ਇਹ ਚਿਤਰਾਂਗਦਾ ਸਿੰਘ ਦੀ ਸਲਮਾਨ ਖ਼ਾਨ ਨਾਲ ਆ ਰਹੀ ਵੱਡੀ ਫ਼ਿਲਮ ਹੈ। ਆਜ਼ਾਦੀ ਦਿਵਸ 'ਤੇ ਇਸ ਸਾਲ ਇਹ ਫ਼ਿਲਮ ਰਿਲੀਜ਼ ਹੋਵੇਗੀ। ਇਸ ਦੌਰਾਨ ਚਿਤਰਾਂਗਦਾ ਸਿੰਘ ਦਾ 'ਐਕਸ' ਅਰਥਾਤ ਟਵਿੱਟਰ ਅਕਾਊਂਟ ਕਿਸੇ ਨੇ ਅਗਵਾ ਕਰ ਲਿਆ ਹੈ ਤੇ ਇਸ ਬਾਰੇ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਜਲਦੀ ਤੋਂ ਜਲਦੀ ਇਹ ਸਮੱਸਿਆ ਹੱਲ ਹੋਵੇ। ਚਿਤਰਾਂਗਦਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਨਿਰਦੇਸ਼ਕ ਨੇ 'ਮਾਤਰ ਭੂਮੀ' ਦੀ ਚਾਲੀ ਪ੍ਰਤੀਸ਼ਤ ਸ਼ੂਟਿੰਗ ਨਵੇਂ ਸਿਰੇ ਤੋਂ ਕੀਤੀ ਹੈ ਤੇ ਇਹ ਚਿਤਰਾਂਗਦਾ ਲਈ ਵਧੀਆ ਗੱਲ ਹੈ। ਚਿਤਰਾਂਗਦਾ ਦੀ ਚਮੜੀ ਅੱਜ ਵੀ ਲਿਸ਼ਕਾਂ ਮਾਰਦੀ ਹੈ ਤੇ ਸਰੀਰ ਵੀ ਬਿਲਕੁਲ ਫਿੱਟ ਹੈ। ਇਸ ਸਭ ਨਾਲ ਪਤਾ ਹੀ ਨਹੀਂ ਲਗਦਾ ਕਿ ਉਸ ਦੀ ਉਮਰ ਅਧਖੜ ਹੈ। ਪੰਜਾਹ ਸਾਲ ਦੀ ਹੋ ਕੇ ਵੀ ਉਹ ਮਸਾਂ ਪੰਝੀ ਸਾਲ ਦੀ ਦਿਖਾਈ ਦੇ ਰਹੀ ਹੈ। ਚਿਤਰਾਂਗਦਾ ਦੀ ਇਹ ਗੱਲ ਵਧੀਆ ਹੈ ਕਿ ਖੂਬਸੂਰਤੀ ਬਾਹਰ ਦੀ ਤਾਂ ਹੀ ਹੁੰਦੀ ਹੈ, ਜੇਕਰ ਅੰਦਰ ਤੋਂ ਵੀ ਤੁਹਾਡਾ ਸਭ ਕੁਝ ਤੰਦਰੁਸਤ ਤੇ ਖੂਬਸੂਰਤ ਹੋਵੇ। ਰੋਜ਼ਾਨਾ ਖਾਲੀ ਪੇਟ ਉਹ ਇਕ ਗਿਲਾਸ ਜੂਸ ਦਾ ਪੀ ਰਹੀ ਹੈ ਤੇ ਇਹ ਸਿਲਸਿਲਾ ਤਿੰਨ ਸਾਲ ਤੋਂ ਚਲ ਰਿਹਾ ਹੈ। ਅੱਧਾ ਕਰੇਲਾ ਤੇ ਉਸ 'ਚ ਇਕ ਚੁਕੰਦਰ ਪਾ ਕੇ ਨਾਲ ਉਹ ਪੰਜ ਆਂਵਲੇ ਮਿਕਸ ਕਰਦੀ ਹੈ ਤੇ ਇਹੀ ਅਨੋਖਾ ਜੂਸ ਚਿਤਰਾਂਗਦਾ ਸਿੰਘ ਦੀ ਚਮਕਦੀ ਦਿੱਖ ਅਤੇ ਸਰੀਰਕ ਬਣਤਰ ਤੇ ਚਿਹਰੇ ਉੱਪਰ ਨੂਰ ਦਾ ਕਾਰਨ ਹੈ। ਪੇਟ ਸਾਫ਼ ਤੇ ਪਾਚਣ ਸ਼ਕਤੀ ਤੇਜ਼ ਉਹ ਇਸ ਅਨੋਖੇ ਜੂਸ ਨਾਲ ਕਰ ਰਹੀ ਹੈ। ਜਿਸਮ ਹਲਕਾ ਤੇ ਤੰਦਰੁਸਤ, ਇਸ ਜੂਸ ਨਾਲ ਰਹਿੰਦਾ ਹੈ। ਬਾਰਾਂ ਸਾਲ ਹੋ ਗਏ ਗੋਲਫਰ ਜਯੋਤੀ ਰੰਧਾਵਾ ਨਾਲ ਤਲਾਕ ਹੋਏ ਨੂੰ ਤੇ ਉਦੋਂ ਦੀ ਉਹ ਟੁੱਟੀ-ਟੁੱਟੀ ਜਿਹੀ ਰਹਿੰਦੀ ਹੈ। ਰਾਜਸਥਾਨੀ ਚਿਤਰਾਂਗਦਾ ਦੇ ਪਿਤਾ ਆਰਮੀ ਅਫਸਰ ਰਹੇ ਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਆਰਮੀ ਵਿਚ ਅਫਸਰ ਬਣੇ ਪਰ ਉਹ ਅਭਿਨੈ ਵੱਲ ਹੀ ਆਈ। ਏਅਰ ਹੋਸਟੈਸ ਦੀ ਮਿਲੀ ਨੌਕਰੀ ਉਸ ਨੇ ਤਿੰਨ ਵਾਰ ਛੱਡੀ। ਅੱਜਕਲ੍ਹ ਉਹ ਨੈੱਟਫਲਿਕਸ ਲਈ ਵੈੱਬ ਸੀਰੀਜ਼ ਵੀ ਕਰਦੀ ਹੈ ਤੇ ਉਸ ਦੀ ਵੈੱਬ ਸੀਰੀਜ਼ 'ਖਾਕੀ : ਦਾ ਬੰਗਾਲ ਚੈਪਟਰ' ਚਰਚਿਤ ਰਹੀ ਸੀਰੀਜ਼ ਹੈ। ਚਿਤਰਾਂਗਦਾ ਨੂੰ 'ਧੁਰੰਧਰ' ਫ਼ਿਲਮ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਹੁਣ ਮਾੜੀ ਕਹਾਣੀ, ਬੁਰਾ ਨਿਰਦੇਸ਼ਨ ਇਹ ਐਕਟਰ ਨਾਲ ਨਿਆਂ ਨਹੀਂ ਹੁੰਦਾ ਤੇ ਫੇਲ੍ਹ ਫ਼ਿਲਮ ਦੀ ਜ਼ਿੰਮੇਵਾਰ ਸਟਾਰ ਨੂੰ ਦੱਸਿਆ ਜਾਂਦਾ ਹੈ, ਇਹ ਗ਼ਲਤ ਹੈ। ਉਸ ਨੇ ਕਿਹਾ ਕਿ ਉਹ 'ਕੱਲੀ ਬਹਿ ਕੇ ਸੋਚਦੀ ਹੈ ਕਿ ਬੇਚੈਨ ਨਾ ਹੋਵੇ, ਨਾ ਹੀ ਔਰਤ ਕਾਰਡ ਖੇਡਣਾ ਚਾਹੀਦਾ ਹੈ। ਦਿਲ ਰੱਖੋ ਮਜ਼ਬੂਤ, ਜ਼ਿੰਦਗੀ ਆਰਾਮ ਤੇ ਮਜ਼ੇ ਨਾਲ ਜਿਊਣੀ ਚਾਹੀਦੀ ਹੈ। ਜਿਸਮ ਫਿੱਟ ਤੇ ਤੰਦਰੁਸਤ ਹੈ ਤਾਂ ਕਿਸ ਗੱਲ ਦੀ ਚਿੰਤਾ ਹੈ?

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਕਲਾ ਦਾ ਸਿਖਰ ਛੂਹਣ ਵਾਲੀ ਅਦਾਕਾਰਾ ਸੀ ਲਲਿਤਾ ਪਵਾਰ ਅਗਲੀ ਖ਼ਬਰ ਸੰਜੀਦਾ ਅਭਿਨੇਤਰੀ ਹੈ ਵਰਤਿਕਾ ਸਿੰਘ
Ad Position 24