ਜਲੰਧਰ, 28 ਜਨਵਰੀ (ਅ.ਬ.)-ਗੁਰੂ ਗੋਬਿੰਦ ਸਿੰਘ ਬਾਬ ਸਿੰਘ ਕਬੱਡੀ ਕਲੱਬ ਵਲੋਂ ਪਿੰਡ ਖਹਿਰਾ ਮੱਝਾ ਵਿਖੇ 26ਵਾਂ ਕਬੱਡੀ ਕੱਪ 30 ਜਨਵਰੀ ਨੂੰ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ ¢ ਗੱਲਬਾਤ ਕਰਦਿਆਂ ਮਨੋਹਰ ਸਿੰਘ ਖਹਿਰਾ, ਗੁਰਮੀਤ ਸਿੰਘ ਖਹਿਰਾ, ਬੰਤ ਨਿੱਝਰ ਗੋਰਾ ਗਿੱਲ, ਨਿੰਦਰ ਖਜੂਰਲਾ, ਅਮਰਜੀਤ ਸਿੰਘ ਖਹਿਰਾ, ਨਵ ਖਹਿਰਾ, ਗਹਿਲ ਹੋਠੀ, ਸਤਵੀਰ ਸੱਤੀ ਨੇ ਦੱਸਿਆ ਕਿ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਕਬੱਡੀ ਕੱਪ ਵਿਚ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਪੁੱਜ ਰਹੇ ਹਨ ਜਿਨ੍ਹਾਂ ਵਿਚ ਸੁਲਤਾਨ ਸ਼ਮਸਪੁਰੀਆ, ਮੰਨਾ ਬਲ ਨÏ, ਮੰਗੀ ਬੱਗੇ ਪਿੰਡ, ਸ਼ੀਲੂ, ਜੱਗਾ ਚਿੱਟੀ, ਚਿੱਤਪਾਲ ਚਿੱਟੀ, ਸੰਨੀ ਕਾਲਾ ਸੰਘਿਆਂ, ਜੋਧਾ ਸੰਗੋਜਲਾ, ਬੰਟੀ ਟਿੱਬਾ, ਜੋਧਾ ਸੁਰਖਪੁਰੀਆ, ਬੁਲੇਟ ਖੀਰਾਂ ਵਾਲੀ, ਸੋਹਣ ਚੱਕ ਸਾਬੂ, ਬਿੱਲੀ ਲੱਲੀਆਂ, ਰਵੀ ਦਿਓਰਾ, ਭੂਰੀਆ ਸੀਸਰ ਅੱਠ ਕਬੱਡੀ ਟੀਮਾਂ ਦੇ ਫਸਵੇਂ ਮੈਚ ਹੋਣਗੇ¢ ਜਿਨ੍ਹਾਂ ਵਿਚ ਚੜ੍ਹਦੀ ਕਲਾ ਜਲੰਧਰ, ਡੀ.ਏ.ਵੀ. ਬਠਿੰਡਾ, ਦਸਮੇਸ਼ ਕਲੱਬ ਕਾਲਖ, ਜਗਰਾਵਾਂ ਮੋਗਾ, ਬਾਬਾ ਸੁਖਚੈਨ ਦਾਸ ਸ਼ਾਹਕੋਟ, ਬੇ ਆਫਲਟੀ ਨਿਊਜ਼ੀਲੈਂਡ, ਬੇਰ ਸਾਹਿਬ ਕਬੱਡੀ ਕਲੱਬ, ਐਨ.ਆਰ.ਆਈ. ਕਬੱਡੀ ਕਲੱਬ ਨਕੋਦਰ ਵਿਚ ਫਸਵੇਂ ਮੁਕਾਬਲੇ ਹੋਣਗੇ¢ ਜੇਤੂ ਟੀਮ ਦਾ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ¢
ਖੇਡ ਸੰਸਾਰ
Free
ਖਹਿਰਾ ਮੱਝਾ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ <br/>
ਮੀਟਿੰਗ ਕਰਦੇ ਹੋਏ ਮਨੋਹਰ ਸਿੰਘ ਖਹਿਰਾ, ਗੁਰਮੀਤ ਸਿੰਘ ਖਹਿਰਾ, ਬੰਤ ਨਿੱਝਰ, ਗੋਰਾ ਗਿੱਲ ਤੇ ਹੋਰ | ਤਸਵੀਰ : ਮਨੀਸ਼<br/>
29-01-2026