ਕੋਝੀਕੋਡ (ਕੇਰਲ), 30 ਜਨਵਰੀ (ਪੀ.ਟੀ.ਆਈ.)-ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਪੀ.ਟੀ. ਊਸ਼ਾ ਦੇ ਪਤੀ ਵੀ. ਸ਼੍ਰੀਨਿਵਾਸਨ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ | ਪਰਿਵਾਰਕ ਸੂਤਰਾਂ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਉਹ 67 ਸਾਲ ਦੇ ਸਨ | ਸੂਤਰਾਂ ਅਨੁਸਾਰ, ਸ਼੍ਰੀਨਿਵਾਸਨ ਅੱਜ ਸਵੇਰੇ ਆਪਣੇ ਘਰ 'ਤੇ ਬੇਹੋਸ਼ ਹੋ ਗਏ | ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ | ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਖੀ ਊਸ਼ਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਪਤੀ ਦੇ ਦਿਹਾਂਤ 'ਤੇ ਸੰਵੇਦਨਾ ਪ੍ਰਗਟ ਕੀਤੀ | ਕੇਂਦਰੀ ਸਰਕਾਰ ਦੇ ਸਾਬਕਾ ਕਰਮਚਾਰੀ ਸ਼੍ਰੀਨਿਵਾਸਨ ਨੇ ਹਮੇਸ਼ਾ ਊਸ਼ਾ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਤੇ ਰਾਜਨੀਤਿਕ ਕਰੀਅਰ ਦÏਰਾਨ ਉਤਸ਼ਾਹਿਤ ਕੀਤਾ | ਉਨ੍ਹਾਂ ਦੇ ਉਤਸ਼ਾਹ ਨੂੰ ਉਨ੍ਹਾਂ ਦੀਆਂ ਅਣਗਿਣਤ ਪ੍ਰਾਪਤੀਆਂ ਪਿੱਛੇ ਪ੍ਰੇਰਕ ਸ਼ਕਤੀ ਮੰਨਿਆ ਜਾਂਦਾ ਸੀ |
ਖੇਡ ਸੰਸਾਰ
Free
ਪੀ. ਟੀ. ਊਸ਼ਾ ਦੇ ਪਤੀ ਸ਼੍ਰੀਨਿਵਾਸਨ ਦਾ ਦਿਹਾਂਤ <br/>
ਅਜੀਤ ਡੈਸਕ
31-01-2026