ਜਲੰਧਰ, 30 ਜਨਵਰੀ (ਡਾ.ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਿੱਠਾਪੁਰ ਜਲੰਧਰ ਦੇ 4 ਵਾਰ ਦੇ ਉਲੰਪੀਅਨ ਮਨਪ੍ਰੀਤ ਸਿੰਘ ਨੂੰ ਭਾਰਤੀ ਹਾਕੀ ਟੀਮ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਤੇ ਉਸ ਨੂੰ ਐਫ.ਆਈ.ਐਚ ਪ੍ਰੋ ਲੀਗ ਭਾਰਤੀ ਹਾਕੀ ਟੀਮ 'ਚ ਥਾਂ ਨਹੀ ਦਿੱਤੀ ਗਈ ਤੇ ਇਸ ਦੇ ਨਾਲ ਹੀ ਪੰਜਾਬ ਦੇ ਦਿਲਪ੍ਰੀਤ ਸਿੰਘ ਤੇ ਗੋਲਕੀਪਰ ਕ੍ਰਿਸ਼ਨਾ ਪਾਠਕ ਨੂੰ ਟੀਮ ਤੋਂ ਬਾਹਰ ਕੀਤਾ ਹੈ | ਆਖਿਰ ਹਾਕੀ ਇੰਡੀਆ ਦੇ ਇਸ ਦੇ ਪਿੱਛੇ ਕੀ ਕਾਰਨ ਹੈ? ਖੇਡ ਹਲਕਿਆਂ 'ਚ ਇਹ ਅਫ਼ਵਾਹ ਹੈ, ਕਿ ਮਨਪ੍ਰੀਤ ਸਿੰਘ ਨੇ ਆਪਣੇ ਖੇਡ ਕੈਰੀਅਰ 'ਚ 411 ਕੌਮਾਂਤਰੀ ਮੈਚ ਖੇਡੇ ਹਨ ਤੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਕਰੀ ਨੇ ਵੀ ਆਪਣੇ ਹਾਕੀ ਦੇ ਖੇਡ ਕੈਰੀਅਰ 'ਚ 412 ਮੈਚ ਖੇਡੇ ਹਨ ਤੇ ਇਸ ਕਰਕੇ ਮਨਪ੍ਰੀਤ ਨੂੰ ਰੋਕਣ ਲਈ ਇਹ ਰਣਨੀਤੀ ਘੜੀ ਗਈ ਹੈ | ਪਰ ਹਾਕੀ ਇੰਡੀਆ ਦੇ ਸੂਤਰ ਦੱਸਦੇ ਹਨ ਕਿ ਪਿਛਲੇ ਸਾਲ ਦਸੰਬਰ 'ਚ ਭਾਰਤ ਤੇ ਦੱਖਣੀ ਅਫ਼ਰੀਕਾ ਨਾਲ 2 ਟੈਸਟ ਮੈਚ ਖੇਡੇ ਸਨ ਤੇ ਇਕ ਨੁਮਾਇਸ਼ੀ ਮੈਚ ਵੀ ਖੇਡਿਆ ਸੀ ਤੇ ਇਸ ਵੇਲੇ ਇਕ ਅਨੁਸ਼ਾਸ਼ਨਹੀਨਤਾ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਕੁੱਝ ਹਾਕੀ ਖਿਡਾਰੀਆਂ ਨੇ ਪਾਬੰਦੀ ਸ਼ੁਦਾ (ਚੁਇੰਗਮ) ਖਾਧੀ ਸੀ ਤੇ ਅਗਲੇ ਦਿਨ ਇਹ ਟੀਮ ਦੀ ਬੈਠਕ 'ਚ ਵੀ ਨਹੀ ਜਾ ਸਕੇ ਸਨ ਤੇ ਮਾਫ਼ੀ ਵੀ ਮੰਗੀ ਸੀ ਤੇ ਉਸ ਵੇਲੇ ਇਨ੍ਹਾਂ ਖਿਡਾਰੀਆਂ ਦੀ ਟੀਮ ਤੋਂ ਛੁੱਟੀ ਦੀ ਚਰਚਾ ਚੱਲ ਰਹੀ ਸੀ | ਪਰ ਇਸ ਵੇਲੇ ਹਾਕੀ ਇੰਡੀਆ ਇਸ ਮਾਮਲੇ ਨੂੰ ਸੀਨੀਅਰ ਹਾਕੀ ਖਿਡਾਰੀਆਂ ਨੂੰ ਆਰਾਮ ਦੇਣ ਦੀ ਗੱਲ ਕਹਿ ਰਹੀ ਹੈ |
ਖੇਡ ਸੰਸਾਰ
Free
ਮਨਪ੍ਰੀਤ ਸਿੰਘ ਨੂੰ ਹਾਕੀ ਟੀਮ ਤੋਂ ਬਾਹਰ ਰੱਖੇ ਜਾਣ 'ਤੇ ਛਿੜੀ ਨਵੀਂ ਚਰਚਾ <br/>
ਅਜੀਤ ਡੈਸਕ
31-01-2026