21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

-ਨੈਸ਼ਨਲ ਸਕੂਲ ਖੇਡਾਂ- ਜੂਡੋ ਮੁਕਾਬਲੇ 'ਚ ਪੰਜਾਬ ਨੇ 2 ਸੋਨ ਤਗਮੇ ਜਿੱਤੇ <br/>

Ad Position 21
No active advertisement
ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ 'ਚੋਂ ਤਗਮਾ ਜੇਤੂ ਪੰਜਾਬ ਦੇ ਖਿਡਾਰੀਆਂ ਨਾਲ ਸਟੇਟ ਐਵਾਰਡੀ ਸੁਰਿੰਦਰ ਕੁਮਾਰ ਤੇ ਹੋਰ ਅਧਿਕਾਰੀ | ਤਸਵੀਰ-ਮੁਨੀਸ਼<br/> 01-02-2026

ਜਲੰਧਰ, 31 ਜਨਵਰੀ (ਡਾ.ਜਤਿੰਦਰ ਸਾਬੀ)-69ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਅੰਡਰ-19 ਸਾਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ 'ਚ ਪਹਿਲੇ ਦਿਨ ਪੰਜਾਬ ਦੇ ਖਿਡਾਰੀਆਂ ਨੇ 2 ਸੋਨ ਤਗਮੇ ਤੇ 1 ਕਾਂਸੀ ਦਾ ਤਗਮਾ ਜਿੱਤਿਆ | ਪੰਜਾਬ ਦੀ ਜੂਡੋ ਟੀਮ ਓਵਰਆਲ ਇੰਚਾਰਜ ਸਟੇਟ ਐਵਾਰਡੀ ਸੁਰਿੰਦਰ ਕੁਮਾਰ ਦੀ ਦੇਖ ਰੇਖ ਹਿੱਸਾ ਲੈ ਰਹੀ ਹੈ | ਸੁਰਿੰਦਰ ਕੁਮਾਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਇਸ ਮੁਕਾਬਲੇ 'ਚ ਇਹ ਸੋਨ ਤਗਮੇ ਲੜਕੀਆਂ ਦੇ 70 ਕਿੱਲੋ ਤੋਂ ਵੱਧ ਭਾਰ ਵਰਗ 'ਚੋ ਕੰਵਲਪ੍ਰੀਤ ਕੌਰ ਹੁਸ਼ਿਆਰਪੁਰ ਨੇ ਦੂਜਾ ਸੋਨ ਤਗਮਾ 40 ਕਿੱਲੋ ਤੋਂ ਘੱਟ ਭਾਰ ਵਰਗ 'ਚੋਂ ਵੀਰ ਫ਼ਾਜ਼ਿਲਕਾ ਨੇ ਹਾਸਲ ਕੀਤਾ | 90 ਕਿੱਲੋ ਤੋਂ ਵੱਧ ਭਾਰ ਵਰਗ 'ਚੋਂ ਜਲੰਧਰ ਦੇ ਅਮਾਨਤਵੀਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਤੇ ਬਾਕੀ ਖਿਡਾਰੀਆਂ ਤੋਂ ਵੀ ਤਗਮਿਆਂ ਦੀ ਕਾਫੀ ਆਸ ਹੈ | ਪੰਜਾਬ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖਹਿਰਾ ਮਾਝਾ ਕਬੱਡੀ ਕੱਪ ਦਾ ਪਹਿਲਾ ਇਨਾਮ ਸ਼ਾਹਕੋਟ ਨੇ ਜਿੱਤਿਆ <br/> ਅਗਲੀ ਖ਼ਬਰ ਯੂ. ਕੇ. 'ਚ ਖ਼ਰੀਦਦਾਰੀ ਲਈ ਭਾਰਤੀਆਂ ਤੇ ਸੈਲਾਨੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ 'ਬਾਈਸਟਰ ਵਿਲੇਜ' <br/...
Ad Position 24