21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿੰਡ ਖਹਿਰਾ ਮਾਝਾ ਕਬੱਡੀ ਕੱਪ ਦਾ ਪਹਿਲਾ ਇਨਾਮ ਸ਼ਾਹਕੋਟ ਨੇ ਜਿੱਤਿਆ <br/>

Ad Position 21
No active advertisement
ਜੇਤੂ ਟੀਮਾ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਮਨੋਹਰ ਸਿੰਘ ਖਹਿਰਾ, ਰਾਣਾ ਰੰਧਾਵਾ, ਗੋਰਾ ਗਿੱਲ, ਬੰਤ ਨਿੱਝਰ, ਰਵਿੰਦਰ ਸਿੰਘ ਰੰਧਾਵਾ ਤੇ ਹੋਰ | ਤਸਵੀਰ-ਮੁਨੀਸ਼<br/> 01-02-2026

ਜਲੰਧਰ, 31 ਜਨਵਰੀ (ਅ.ਬ.)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੱਲੋਂ ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ ਬੜੇ ਹੀ ਉਤਸਾਹ ਨਾਲ ਕਰਵਾਇਆ ਗਿਆ | ਜਿਸ ਵਿਚ ਕਬੱਡੀ ਦੇ ਫਸਵੇਂ ਮੁਕਾਬਲੇ ਹੋਏ | ਇਸ ਮੌਕੇ ਕਬੱਡੀ ਲੋਕਾਂ ਦਾ ਭਾਰੀ ਇਕੱਠ ਨੇ ਕਬੱਡੀ ਖਿਡਾਰੀਆਂ ਦਾ ਉਤਸਾਹ ਵਧਾਇਆ | ਕਬੱਡੀ ਕੱਪ ਦੇ ਫਾਈਨਲ ਮੈਚ ਸ਼ਾਹਕੋਟ ਅਤੇ ਬੇਰ ਸਾਹਿਬ ਕਬੱਡੀ ਟੀਮਾਂ ਵਿਚ ਹੋਇਆ | ਜਿਸ ਵਿਚ ਪਹਿਲੇ ਨੰਬਰ 'ਤੇ ਸ਼ਾਹਕੋਟ ਅਤੇ ਦੂਸਰੇ ਨੰਬਰ 'ਤੇ ਬੇਰ ਸਾਹਿਬ ਦੀ ਟੀਮ ਰਹੀ | ਕਬੱਡੀ ਕੱਪ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਬਲਕਾਰ ਸਿੰਘ ਵਿਧਾਇਕ, ਗੁਲਾਰ ਸਿੰਘ ਘਨੋਰ ਵਿਧਾਇਕ, ਰਾਣਾ ਗੁਰਜੀਤ ਵਿਧਾਇਕ, ਐਚ.ਐਸ. ਵਾਲੀਆ ਹਲਕਾ ਇੰਚਾਰਜ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ, ਅਰਜਿੰਦਰ ਸਿੰਘ, ਰਣਜੀਤ ਸਿੰਘ ਖੋਜੇਵਾਲ, ਤਜਿੰਦਰ ਸਿੰਘ ਨਿੱਝਰ, ਰਣਧੀਰ ਸਿੰਘ ਧੀਰਾ, ਬਲਜੀਤ ਸਿੰਘ ਖਹਿਰਾ, ਗੁਰਦੀਪ ਸਿੰਘ ਮੰਗੀ, ਸਰਦੂਲ ਸਿੰਘ ਥਿਆੜਾ, ਅਮਰਜੀਤ ਸਿੰਘ ਖਹਿਰਾ, ਹਰਮੇਲ ਸਿੰਘ ਖਹਿਰਾ, ਪਰਬ ਰੰਧਾਵਾ, ਤਲਵੀਰ ਸਿੰਘ, ਜਤਿੰਦਰ ਕੋਟ ਖਾਂ, ਮਾਈਕਲ ਕੋਟ ਖਾਂ, ਜਿੰਦਰ ਕੋਟ ਕਰਾਰ ਖਾਂ ਸਿਮਰਨਜੀਤ ਸਿੰਘ ਖੋਜੇਵਾਲ, ਗੋਪੀ ਖੋਜੇਵਾਲ, ਬਿੱਲਾ ਖੋਜੇਵਾਲ, ਗੁਰਪ੍ਰੀਤ ਸਿੰਘ, ਗੁਰਮੀਤ ਐਸਐਚ ਓ ਲਾਂਬੜਾ, ਸੁਭਾਸ਼ ਸ਼ਰਮਾ, ਮਨਜੀਤ ਖਹਿਰਾ ਆਦਿ ਹਾਜ਼ਰ ਰਹੇ | ਇਸ ਮੌਕੇ ਜੇਤੂ ਟੀਮ ਨੂੰ ਇਨਾਮ ਦਿੰਦਿਆਂ ਪ੍ਰਬੰਧਕ ਮਨੋਹਰ ਸਿੰਘ ਖਹਿਰਾ, ਗੁਰਮੀਤ ਸਿੰਘ ਖਹਿਰਾ, ਰਵਿੰਦਰ ਸਿੰਘ ਰੰਧਾਵਾ, ਬੰਤ ਨਿੱਝਰ, ਰਾਣਾ ਰੰਧਾਵਾ, ਗੋਰਾ ਗਿੱਲ ਅਤੇ ਹੋਰ ਪ੍ਰਬੰਧਕਾਂ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜ਼ਖ਼ਮੀ ਪੈਟ ਕਮਿੰਸ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ <br/> ਅਗਲੀ ਖ਼ਬਰ -ਨੈਸ਼ਨਲ ਸਕੂਲ ਖੇਡਾਂ- ਜੂਡੋ ਮੁਕਾਬਲੇ 'ਚ ਪੰਜਾਬ ਨੇ 2 ਸੋਨ ਤਗਮੇ ਜਿੱਤੇ <br/>
Ad Position 24