21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜ਼ਖ਼ਮੀ ਪੈਟ ਕਮਿੰਸ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ <br/>

Ad Position 21
No active advertisement
ਅਜੀਤ ਡੈਸਕ 01-02-2026

ਮੈਲਬੌਰਨ, 31 ਜਨਵਰੀ (ਪੀ.ਟੀ.ਆਈ.)-ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ | ਉਹ ਪਿੱਠ ਦੀ ਸੱਟ ਤੋਂ ਠੀਕ ਨਹੀਂ ਹੋਏ ਹਨ | ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬੇਨ ਡਵਾਰਸ਼ੁਇਸ ਨੂੰ ਉਨ੍ਹਾਂ ਦੀ ਜਗ੍ਹਾ ਚੁਣਿਆ ਗਿਆ ਹੈ | ਕਮਿੰਸ ਤੋਂ ਇਲਾਵਾ, ਮੈਥਿਊ ਸ਼ਾਰਟ ਨੇ ਵੀ ਆਪਣੀ ਜਗ੍ਹਾ ਗੁਆ ਦਿੱਤੀ ਹੈ, ਜਿਸਦੇ ਬਦਲ ਵਜੋਂ ਮੈਟ ਰੇਨਸ਼ਾ ਨੂੰ ਚੁਣਿਆ ਗਿਆ ਹੈ | ਕ੍ਰਿਕਟ ਆਸਟ੍ਰੇਲੀਆ ਨੇ ਸਨਿਚਰਵਾਰ ਨੂੰ ਟੀਮ ਦਾ ਐਲਾਨ ਕੀਤਾ | ਮਿਸ਼ੇਲ ਮਾਰਸ਼ ਨੂੰ ਕਪਤਾਨ ਬਣਾਇਆ ਗਿਆ ਹੈ, ਜਦੋਂ ਕਿ ਜ਼ੇਵੀਅਰ ਬਾਰਟਲੇਟ, ਕੂਪਰ ਕÏਨੋਲੀ ਤੇ ਮੈਥਿਊ ਕੁਹਨੇਮੈਨ ਵਰਗੇ ਨÏਜਵਾਨ ਖਿਡਾਰੀਆਂ ਨੂੰ ਚੁਣਿਆ ਗਿਆ ਹੈ | ਆਸਟ੍ਰੇਲੀਆਈ ਟੀਮ 11 ਫਰਵਰੀ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਆਇਰਲੈਂਡ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ | ਇਸ ਸਮੇਂ, ਆਸਟ੍ਰੇਲੀਆਈ ਟੀਮ ਪਾਕਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਟੀ-20 ਲੜੀ ਖੇਡ ਰਹੀ ਹੈ, ਜਿੱਥੇ ਉਨ੍ਹਾਂ ਨੂੰ ਪਹਿਲੇ ਮੈਚ ਵਿੱਚ 22 ਦÏੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ¢ ਲੜੀ ਦਾ ਦੂਜਾ ਮੈਚ ਅੱਜ ਸ਼ਾਮ 4:30 ਵਜੇ ਲਾਹÏਰ ਵਿੱਚ ਖੇਡਿਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਫੀਫਾ ਮੈਚ ਲਈ ਕੋਈ ਵਿਸ਼ੇਸ਼ ਵੀਜ਼ਾ ਕੈਟਾਗਰੀ ਨਹੀਂ ਅਗਲੀ ਖ਼ਬਰ ਪਿੰਡ ਖਹਿਰਾ ਮਾਝਾ ਕਬੱਡੀ ਕੱਪ ਦਾ ਪਹਿਲਾ ਇਨਾਮ ਸ਼ਾਹਕੋਟ ਨੇ ਜਿੱਤਿਆ <br/>
Ad Position 24