21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕੈਨੇਡਾ 'ਚ ਫੀਫਾ ਮੈਚ ਲਈ ਕੋਈ ਵਿਸ਼ੇਸ਼ ਵੀਜ਼ਾ ਕੈਟਾਗਰੀ ਨਹੀਂ

Ad Position 21
No active advertisement
ਅਜੀਤ ਡੈਸਕ 01-02-2026

ਆਮ ਵਿਜ਼ਟਰ ਵੀਜ਼ਾ ਲਈ ਦੇਣਾ ਹੋਵੇਗਾ ਬਿਨੈ-ਪੱਤਰ
ਟੋਰਾਂਟੋ, 31 ਜਨਵਰੀ (ਸਤਪਾਲ ਸਿੰਘ ਜÏਹਲ)–ਫੁੱਟਬਾਲ ਦੀ ਇੰਟਰਨੈਸ਼ਨਲ ਐਸੋਸੀਏਸ਼ਨ (ਫੀਫਾ) ਵਲੋਂ 2026 ਦੇ ਵਰਲਡ ਕੱਪ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਜਿਸ ਦੇ ਚੋਣਵੇਂ (13) ਮੈਚ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ ਤੇ ਵੈਨਕੂਵਰ 'ਚ ਵੀ ਕਰਵਾਏ ਜਾਣੇ ਹਨ | ਟੋਰਾਂਟੋ 'ਚ 6 ਮੈਚਾਂ ਦੀ ਲੜੀ ਦਾ ਆਰੰਭ 12 ਜੂਨ ਨੂੰ ਹੋਵੇਗਾ | ਫੀਫਾ-2026 ਦੇ ਮੈਚ ਦੇਖਣ ਲਈ ਇਨ੍ਹੀਂ ਦਿਨੀਂ ਭਾਰਤ ਸਮੇਤ ਵਿਦੇਸ਼ਾਂ ਤੋਂ ਕੈਨੇਡਾ ਦੀ ਐਂਟਰੀ ਲਈ ਵੀਜ਼ਾ ਅਪਲਾਈ ਕੀਤੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ | ਅਜਿਹੇ 'ਚ ਲੋਕਾਂ ਤੋਂ ਰਕਮਾਂ ਉਟੇਰਨ ਲਈ ਕੈਨੇਡੀਅਨ ਵੀਜ਼ਾ ਬਾਰੇ ਕੁੱਝ ਭਰਮ-ਭੁਲੇਖੇ ਵੀ ਪ੍ਰਚਾਰੇ ਜਾ ਰਹੇ ਹਨ | ਇਸ ਬਾਰੇ ਬਾਰੇ ਰਾਜਧਾਨੀ ਓਟਾਵਾ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਅਧਿਕਾਰੀਆਂ ਨੇ ਬੀਤੇ ਕੱਲ੍ਹ ਲੋਕਾਂ ਨੂੰ ਗਲਤ ਜਾਣਕਾਰੀ ਨਾਲ ਗੁੰਮਰਾਹ ਹੋਣ ਤੋਂ ਸਵਾਧਾਨ ਕਰਦਿਆਂ ਦੱਸਿਆ ਕਿ ਫੀਫਾ ਦੇ ਮੈਚਾਂ ਲਈ ਕੈਨੇਡਾ ਵਲੋਂ ਕੋਈ ਵਿਸ਼ੇਸ਼ ਵੀਜ਼ਾ ਕੈਟਾਗਰੀ (ਫੀਫਾ ਵੀਜ਼ਾ) ਨਹੀਂ ਬਣਾਈ ਗਈ ਜਦਕਿ ਮਿਲ ਰਾਹੀ ਜਾਣਕਾਰੀ ਅਨੁਸਾਰ ਦੇਸ਼ ਤੇ ਵਿਦੇਸ਼ਾਂ 'ਚ ਸੋਸ਼ਲ ਮੀਡੀਆ ਰਾਹੀਂ ਲੋਕਾਂ 'ਚ ਇਸ ਬਾਰੇ ਗਲਤ ਜਾਣਕਾਰੀ ਪ੍ਰਚਾਰੀ ਜਾ ਰਹੀ ਹੈ | ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਫੀਫਾ ਮੈਚਾਂ ਮੌਕੇ ਅਜਿਹੇ ਕੋਈ ਵਿਸ਼ੇਸ਼ ਵੀਜ਼ੇ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਨਾਲ ਕੈਨੇਡਾ 'ਚ ਜਾ ਕੇ ਕੰਮ ਕੀਤਾ ਤੇ ਪੱਕੇ ਹੋਇਆ ਜਾ ਸਕੇ | ਵੀਜ਼ਾ ਅਰਜ਼ੀ 'ਚ 'ਫੀਫਾ ਵਰਲਡ ਕੱਪ 2026' ਦਾ ਹਵਾਲਾ ਦੇਣਾ ਜ਼ਰੂਰੀ ਹੈ ਪਰ ਮੈਚ ਦੇਖਣ ਦੀਆਂ ਟਿਕਟਾਂ ਖ਼ਰੀਦਣ ਦਾ ਮਤਲਬ ਇਹ ਨਹੀਂ ਟਿਕਟਾਂ ਦੇ ਅਧਾਰ 'ਤੇ ਵੀਜ਼ਾ ਮਿਲਣਾ ਜ਼ਰੂਰੀ ਹੈ | ਇਹ ਵੀ ਕਿ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਫੀਫਾ ਟਿਕਟਾਂ ਖ਼ਰੀਦਣਾ ਜ਼ਰੂਰੀ ਨਹੀਂ ਹੈ | ਫੀਫਾ ਵਰਲਡ ਕੱਪ 'ਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨਹੀਂ ਖੇਡ ਰਹੀਆਂ ਜਿਸ ਕਰਕੇ ਭਾਰਤੀਆਂ ਤੇ ਪਾਕਿਸਤਾਨੀਆਂ ਲਈ ਮੈਚ ਦੇਖਣ ਦੇ ਅਧਾਰ 'ਤੇ ਵੀਜ਼ੇ ਲੈਣੇ ਅਸੰਭਵ ਨਹੀਂ ਤਾਂ ਵੱਧ ਔਖਾ ਜ਼ਰੂਰ ਹੋਵੇਗਾ | ਧਿਆਨ ਰਹੇ ਕਿ ਫੀਫਾ 'ਚ ਸ਼ਮੂਲੀਅਤ ਲਈ ਕੈਨੇਡਾ 'ਚ ਦਾਖਿਲ ਹੋਣ ਵਾਲੇ ਵਿਦੇਸ਼ੀ ਨਗਰਿਕ ਆਮ ਸੈਲਾਨੀਆਂ ਵਜੋਂ ਦਾਖਿਲ ਕੀਤੇ ਜਾਣਗੇ ਤੇ ਆਮ ਸੈਲਾਨੀ ਵਾਲੀਆਂ ਵੀਜ਼ਾ ਤੇ ਐਂਟਰੀ ਦੀਆਂ ਸ਼ਰਤਾਂ ਲਾਗੂ ਹੋਣਗੀਆਂ | ਕੈਨੇਡਾ ਦੇ ਟੈਂਪਰੇਰੀ ਵੀਜ਼ਾ ਨਾਲ ਓਥੇ ਆਰਜ਼ੀ ਠਾਹਰ ਲਈ ਮਿਲਦੇ ਸਮੇਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਵਿਦੇਸ਼ੀ ਨਾਗਰਿਕ ਵਾਸਤੇ ਕੈਨੇਡਾ ਤੋਂ ਬਾਹਰ ਜਾਣਾ ਲਾਜ਼ਮੀ ਹੁੰਦਾ ਹੈ | ਇਹ ਵੀ ਪਤਾ ਲੱਗਾ ਹੈ ਕਿ ਫੁੱਟਬਾਲ ਮੈਚ ਦੇਖਣ ਦੇ ਵੀਜ਼ਾ ਨਾਲ ਕੈਨੇਡਾ 'ਚ ਜਾ ਕੇ ਸ਼ਰਨਾਰਥੀ ਬਣਨ ਬਾਰੇ ਵੀ ਕੈਨੇਡਾ ਦੇ ਅਧਿਕਾਰੀ ਚੌਕਸ ਹਨ ਜਿਸ ਵਾਸਤੇ ਸ਼ਰਨਾਰਥੀ ਸਿਸਟਮ ਦੀਆਂ ਖ਼ਾਮੀਆਂ ਨੂੰ ਨੱਥਿਆ ਜਾ ਰਿਹਾ ਹੈ | ਇਸ ਦੇ ਨਾਲ ਹੀ ਅਮਰੀਕਾ ਦੇ 11 ਸ਼ਹਿਰਾਂ 'ਚ ਫੀਫਾ-2026 ਦੇ ਕੁੱਲ 78 ਮੈਚ ਖੇਡੇ ਜਾਣਗੇ ਜਿਸ ਵਾਸਤੇ ਵੀਜ਼ਾ ਤੇ ਐਂਟਰੀ ਦੀਆਂ ਸ਼ਰਤਾਂ ਲਗਭਗ ਕੈਨੇਡਾ ਦੀ ਤਰਜ਼ 'ਤੇ ਹੀ ਹਨ ਪਰ ਅਮਰੀਕੀ ਪ੍ਰਸ਼ਾਸਨ ਵਲੋਂ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਦਾਖਲਾ ਬੈਨ ਕੀਤੀ ਹੋਣ ਕਰਕੇ ਵੀਜ਼ਾ ਅਰਜ਼ੀਆਂ ਦੀ ਘੋਖ ਹੋਰ ਵੱਧ ਬਰੀਕਬੀਨੀ ਨਾਲ ਕੀਤੇ ਜਾਣ ਬਾਰੇ ਪਤਾ ਲੱਗ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਦੀ ਪੰਜਾਬਣ ਵਿਦਿਆਰਥਣ ਨੂੰ ਮਿਲਿਆ ਪੀਪਲਜ਼ ਚੁਆਇਸ ਐਵਾਰਡ <br/> ਅਗਲੀ ਖ਼ਬਰ ਜ਼ਖ਼ਮੀ ਪੈਟ ਕਮਿੰਸ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ <br/>
Ad Position 24