18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਏਸ਼ਿਆਈ ਸ਼ੂਟਿੰਗ ਚੈਂਪੀਅਨਸ਼ਿਪ-ਈਸ਼ਾ ਨੇ ਭਾਰਤ ਨੂੰ ਦਿਵਾਏ ਦੋ ਸੋਨ ਤਗਮੇ, ਸਮਰਾਟ ਨੇ ਕਾਂਸੀ ਦਾ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 05-02-2026

ਨਵੀਂ ਦਿੱਲੀ, 4 ਫਰਵਰੀ (ਏਜੰਸੀ)-ਉਲੰਪੀਅਨ ਈਸ਼ਾ ਸਿੰਘ ਨੇ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ (ਪਿਸਟਲ/ ਰਾਈਫ਼ਲ) ਦੇ ਪਹਿਲੇ ਦਿਨ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਤੇ ਭਾਰਤ ਨੂੰ ਟੀਮ ਵਰਗ 'ਚ ਵੀ ਪੀਲਾ ਤਗਮਾ ਦਿਵਾਉਣ 'ਚ ਮਦਦ ਕੀਤੀ, ਪਰ ਵਿਸ਼ਵ ਚੈਂਪੀਅਨ ਸਮਰਾਟ ਰਾਣਾ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ | ਈਸ਼ਾ (239.8 ਅੰਕ) ਨੇ ਚੀਨੀ ਤਾਇਪੇ ਦੀਆਂ ਦੋ ਨਿਸ਼ਾਨੇਬਾਜ਼ਾਂ ਯੇਨ ਚਿੰਗ (235.4 ਚਾਂਦੀ) ਅਤੇ ਯੂ ਏ ਵੇਨ (217.7 ਕਾਂਸਾ) ਤੋਂ ਇਲਾਵਾ ਹਮਵਤਨ ਸਰੂਚੀ ਸਿੰਘ ਦੀ ਸਖ਼ਤ ਚੁਣੌਤੀ ਨੂੰ ਪਾਰ ਕਰਕੇ ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ 'ਚ ਆਪਣਾ ਦੂਸਰਾ ਸੋਨ ਤਗਮਾ ਜਿੱਤਿਆ | ਵਿਸ਼ਵ ਚੈਂਪੀਅਨ ਸਮਰਾਟ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਦੇ ਫਾਈਨਲ 'ਚ ਜ਼ਿਕਰਯੋਗ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ |

Ad Position 22
No active advertisement
ਪਿਛਲੀ ਖ਼ਬਰ ਭਾਰਤ 10ਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫ਼ਾਈਨਲ 'ਚ ਅਗਲੀ ਖ਼ਬਰ ਵਿਧਾਇਕਾ ਇੰਦਰਜੀਤ ਕੌਰ ਦਾ ਇੰਗਲੈਂਡ 'ਚ ਹਲਕੇ ਦੇ ਲੋਕਾਂ ਵਲੋਂ ਨਿੱਘਾ ਸਵਾਗਤ <br/>
Ad Position 24