ਲੰਡਨ, 4 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹਲਕਾ ਨਕੋਦਰ ਤੋਂ ਪੰਜਾਬ ਵਿਧਾਨ ਸਭਾ ਦੀ ਮੈਂਬਰ ਬੀਬੀ ਇੰਦਰਜੀਤ ਕÏਰ ਇੰਗਲੈਂਡ ਵਿਚ ਨਿੱਜੀ ਫੇਰੀ 'ਤੇ ਹਨ, ਜਿਨ੍ਹਾਂ ਦਾ ਬੀਤੇ ਦਿਨੀ ਬ੍ਰਮਿੰਘਮ ਵਿਚ ਪੰਜਾਬ ਰਸੋਈ ਰੈਸਟੋਰੈਂਟ ਵਿਖੇ ਪੰਜਾਬੀ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮÏਕੇ ਹਲਕਾ ਨਕੋਦਰ ਦੇ ਪਿੰਡਾਂ ਦੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿੰਦੇ ਲੋਕਾਂ ਨੇ ਆਪਣੀ ਹਲਕਾ ਵਿਧਾਇਕਾ ਇੰਦਰਜੀਤ ਕÏਰ ਮਾਨ ਨਾਲ ਮੁਲਾਕਾਤ ਕੀਤੀ | ਇਸ ਮੌਕੇ ਸਾਰਿਆਂ ਨੂੰ ਰੂਬਰੂ ਕਰਵਾਉਦਿਆਂ ਤਰਲੋਚਨ ਸਿੰਘ ਬਿਲਗਾ ਨੇ ਆਖਿਆ ਕਿ ਇੰਦਰਜੀਤ ਕÏਰ ਮਾਨ ਨੇ ਵਿਧਾਨ ਸਭਾ 'ਚ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਮਸਲੇ ਚੁੱਕੇ ਹਨ | ਇਸ ਮੌਕੇ ਬੀਬੀ ਇੰਦਰਜੀਤ ਕÏਰ ਮਾਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਤੁਸੀਂ ਲੰਬੇ ਸਮੇਂ ਤੋਂ ਇਥੋਂ ਦੇ ਵਸਨੀਕ ਬਣ ਚੁੱਕੇ ਹੋ ਪਰ ਤੁਹਾਡਾ ਅੱਜ ਵੀ ਆਪਣੇ ਪਿੰਡਾਂ ਨਾਲ ਮੋਹ ਹੈ, ਜਿਸ ਨੂੰ ਭੁਲਾਇਆ ਨਹੀ ਜਾ ਸਕਦਾ | ਵਿਦੇਸ਼ੀ ਧਰਤੀ 'ਤੇ ਰਹਿੰਦਿਆਂ ਆਪਣੇ ਧਰਮ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਵੀ ਤੁਸੀਂ ਵਧਾਈ ਦੇ ਪਾਤਰ ਹੋ | ਇਸ ਮੌਕੇ ਪਾਲ ਸਿੰਘ ਸੰਘੇੜਾ ਜੱਜ ਯੂ.ਕੇ., ਦਲੇਰ ਭੰਵਰਾ ਕੌਂਸਲਰ, ਸੁਖਵੀਰ ਗਿੱਲ ਕੌਂਸਲਰ, ਮੋਤਾ ਸਿੰਘ ਸਰਾਏ (ਪੰਜਾਬੀ ਸੱਥ), ਅੰਗਰੇਜ ਸਿੰਘ ਸੰਘੇੜਾ ਐਲ ਐਲ ਬੀ, ਡਾਕਟਰ ਗੁਰਬਖਸ਼ ਸਿੰਘ ਸੰਘੇੜਾ ਬੀ ਪੀ ਸੀ, ਡਾਕਟਰ ਜਗਜੀਤ ਸਿੰਘ ਸੰਘੇੜਾ, ਸੰਤੋਖ ਸਿੰਘ ਸੰਘੇੜਾ, ਸਤਨਾਮ ਸਿੰਘ ਕਲੇਰ, ਬਾਵਾ ਸਿੰਘ ਮੈਜਿਸਟ੍ਰੇਟ, ਕੁਲਵੰਤ ਸਿੰਘ ਭੰਵਰਾ, ਸੋਹਣ ਸਿੰਘ ਜÏਹਲ, ਹਰਭਜਨ ਸਿੰਘ ਪੱਡਾ, ਸੁਖਜੀਤ ਸਿੰਘ ਮੱਲ੍ਹੀ, ਜੱਸਾ ਸਰੀਂਹ ਆਦਿ ਹਾਜ਼ਰ ਸਨ |