ਲਾਸ ਏਾਜਲਸ, 18 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਜੇ.ਐਮ. ਈਗਲ ਐਲ .ਏ. ਚੈਂਪੀਅਨਸ਼ਿਪ 'ਚ ਦਿਨ ਦੇ ਅਖੀਰ 'ਚ ਇਕ ਸ਼ਾਨਦਾਰ ਈਗਲ ਦੀ ਬਦÏਲਤ ਸਫਲਤਾਪੂਰਵਕ ਕੱਟ ਹਾਸਿਲ ਕੀਤਾ | ਪਹਿਲੇ ਦੌਰ ਵਿਚ 70 ਦਾ ਕਾਰਡ ਬਣਾਉਣ ਤੋਂ ਬਾਅਦ, ਅਦਿਤੀ ਨੇ ਦੂਜੇ ਦÏਰ 'ਚ 72 ਦਾ ਸਕੋਰ ਬਣਾਇਆ, ਜਿਸ ਨਾਲ 36 ਹੋਲ ਦੇ ਖੇਡ ਤੋਂ ਬਾਅਦ ਉਸਦਾ ਕੁੱਲ ਸਕੋਰ ਦੋ-ਅੰਡਰ ਹੋ ਗਿਆ | ਪਿਛਲੇ 9 'ਤੇ ਆਪਣਾ ਦੌਰ ਸ਼ੁਰੂ ਕਰਦੇ ਹੋਏ, ਉਸਨੇ 10ਵੇਂ ਤੇ 15ਵੇਂ ਹੋਲ 'ਚ ਬੋਗੀ ਕੀਤੀ ਪਰ 16ਵੇਂ ਦਿਨ ਇਕ ਬਰਡੀ ਲਗਾਉਣ ਵਿਚ ਕਾਮਯਾਬ ਰਹੀ | 18ਵੇਂ ਹੋਲ 'ਤੇ ਬੋਗੀ ਤੋਂ ਬਾਅਦ, ਅਦਿਤੀ ਪਹਿਲੇ ਹੋਲ 'ਤੇ ਬਰਡੀ ਨਾਲ ਵਾਪਸੀ ਕੀਤੀ | ਉਸਦਾ ਪ੍ਰਦਰਸ਼ਨ ਇਕ ਰੋਲਰਕੋਸਟਰ ਰਾਈਡ ਸੀ; ਦੂਜੇ ਹੋਲ 'ਤੇ ਇਕ ਹੋਰ ਬੋਗੀ ਰਿਕਾਰਡ ਕਰਨ ਤੋਂ ਬਾਅਦ, ਉਸਨੇ ਸੱਤਵੇਂ ਹੋਲ 'ਤੇ ਇਕ ਸ਼ਾਨਦਾਰ ਈਗਲ ਕਾਰਡ ਕਰਕੇ ਕੱਟ ਦੇ ਅੰਦਰ ਆਪਣਾ ਸਥਾਨ ਸੁਰੱਖਿਅਤ ਕੀਤਾ |
ਖੇਡ ਸੰਸਾਰ
Free
ਅਦਿਤੀ ਅਸ਼ੋਕ ਨੇ ਲਾਸ ਏਾਜਲਸ ਵਿਚ ਕੱਟ ਹਾਸਿਲ ਕੀਤਾ <br/>
ਅਜੀਤ ਡੈਸਕ
19-04-2026