29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰੋਮਾਂਚਕ ਮੈਚ 'ਚ ਦਿੱਲੀ ਨੇ ਬੈਂਗਲੁਰੂ 'ਤੇ ਕੀਤੀ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 19-04-2026


ਬੈਂਗਲੁਰੂ, 18 ਅਪ੍ਰੈਲ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 ਦੇ 26ਵੇਂ ਮੈਚ 'ਚ ਦਿੱਲੀ ਕੈਪੀਟਲਜ਼ (ਡੀ.ਸੀ.) ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ 6 ਵਿਕਟਾਂ ਨਾਲ ਹਰਾਇਆ | ਦੋਵਾਂ ਟੀਮਾਂ ਵਿਚਕਾਰ ਇਹ ਰੋਮਾਂਚਕ ਮੁਕਾਬਲਾ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਹੋਇਆ | ਇਸ ਮੈਚ ਵਿਚ ਆਰ.ਸੀ.ਬੀ. ਨੇ ਦਿੱਲੀ ਕੈਪੀਟਲਜ਼ ਨੂੰ ਜਿੱਤਣ ਲਈ 176 ਦÏੜਾਂ ਦਾ ਟੀਚਾ ਦਿੱਤਾ | ਜਿਸ ਨੂੰ ਦਿੱਲੀ ਨੇ ਆਖਰੀ ਓਵਰ 'ਚ ਸਫਲਤਾਪੂਰਵਕ ਪੂਰਾ ਕਰ ਲਿਆ | ਟਾਸ ਹਾਰਨ ਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 8 ਵਿਕਟਾਂ ਦੇ ਨੁਕਸਾਨ 'ਤੇ ਕੁੱਲ 175 ਦÏੜਾਂ ਬਣਾਈਆਂ | ਆਰ.ਸੀ.ਬੀ. ਨੇ ਮਜ਼ਬੂਤ ਸ਼ੁਰੂਆਤ ਕੀਤੀ, ਵਿਰਾਟ ਕੋਹਲੀ ਤੇ ਫਿਲ ਸਾਲਟ ਨੇ ਮਿਲ ਕੇ ਪਹਿਲੀ ਵਿਕਟ ਲਈ 52 ਦÏੜਾਂ ਦੀ ਸਾਂਝੇਦਾਰੀ ਕੀਤੀ | ਕੋਹਲੀ ਦੇ ਆਉਟ ਹੋਣ ਤੋਂ ਬਾਅਦ ਸਾਲਟ ਤੇ ਦੇਵਦੱਤ ਪਡਿੱਕਲ ਵਿਚਕਾਰ ਦੂਜੀ ਵਿਕਟ ਲਈ 47 ਦÏੜਾਂ ਦੀ ਸਾਂਝੇਦਾਰੀ ਹੋਈ | ਪਡਿੱਕਲ (18 ਦÏੜਾਂ) ਨੂੰ ਕਪਤਾਨ ਅਕਸ਼ਰ ਪਟੇਲ ਨੇ ਆਊਟ ਕੀਤਾ | ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਫਿਲ ਸਾਲਟ (63) ਦੇ ਰੂਪ 'ਚ ਤੀਜਾ ਝਟਕਾ ਲੱਗਾ, ਜਿਸਨੂੰ ਕੁਲਦੀਪ ਯਾਦਵ ਨੇ ਆਉਟ ਕੀਤਾ | ਕਪਤਾਨ ਰਜਤ ਪਾਟੀਦਾਰ ਮਹੱਤਵਪੂਰਨ ਪ੍ਰਭਾਵ ਪਾਉਣ 'ਚ ਅਸਫਲ ਰਹੇ ਤੇ ਮੁਕੇਸ਼ ਕੁਮਾਰ ਦੀ ਗੇਂਦਬਾਜ਼ੀ 'ਤੇ 8 ਦÏੜਾਂ ਬਣਾ ਕੇ ਆਊਟ ਹੋ ਗਏ | ਇਸ ਤੋਂ ਬਾਅਦ, ਬੈਂਗਲੁਰੂ ਨੇ ਨਿਯਮਤ ਅੰਤਰਾਲਾਂ 'ਤੇ ਵਿਕਟਾਂ ਗੁਆਂਦੇ ਹੋਏ, 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ | ਦਿੱਲੀ ਕੈਪੀਟਲਸ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਨਹੀਂ ਕੀਤੀ | ਪਾਵਰਪਲੇ ਦÏਰਾਨ, ਦਿੱਲੀ ਕੈਪੀਟਲਸ ਨੇ ਪਾਥੁਮ ਨਿਸੰਕਾ (1 ਦÏੜ), ਕਰੁਣ ਨਾਇਰ (5 ਦÏੜਾਂ) ਤੇ ਸਮੀਰ ਰਿਜ਼ਵੀ (2 ਦÏੜਾਂ) ਦੀਆਂ ਵਿਕਟਾਂ ਗੁਆ ਦਿੱਤੀਆਂ | ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਨੂੰ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ | ਇਸ ਤੋਂ ਬਾਅਦ, ਟਿ੍ਸਟਨ ਸਟੱਬਸ ਤੇ ਕੇ.ਐਲ. ਰਾਹੁਲ ਨੇ ਚੌਥੀ ਵਿਕਟ ਲਈ 69 ਦÏੜਾਂ ਦੀ ਸਾਂਝੇਦਾਰੀ ਕੀਤੀ | ਰਾਹੁਲ ਨੇ 34 ਗੇਂਦਾਂ ਵਿਚ 57 ਦÏੜਾਂ ਬਣਾਈਆਂ, ਇਕ ਪਾਰੀ ਜਿਸ 'ਚ 6 ਚੌਕੇ ਤੇ 2 ਛੱਕੇ ਸ਼ਾਮਲ ਸਨ | ਰਾਹੁਲ ਦੀ ਵਿਕਟ ਕਰੁਣਾਲ ਪੰਡਯਾ ਨੇ ਲਈ | ਹਾਲਾਂਕਿ, ਬਾਅਦ ਵਿਚ ਟਿ੍ਸਟਨ ਸਟੱਬਸ ਤੇ ਡੇਵਿਡ ਮਿਲਰ ਵਿਚਕਾਰ ਇਕ ਸ਼ਾਨਦਾਰ ਸਾਂਝੇਦਾਰੀ ਹੋਈ | ਦੋਵਾਂ ਬੱਲੇਬਾਜ਼ਾਂ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਵੱਲ ਲੈ ਗਏ | ਸਟੱਬਸ ਨੇ 47 ਗੇਂਦਾਂ 'ਤੇ ਅਜੇਤੂ 60 ਦÏੜਾਂ ਬਣਾਈਆਂ, ਜਦੋਂ ਕਿ ਮਿਲਰ ਨੇ ਸਿਰਫ਼ 10 ਗੇਂਦਾਂ 'ਤੇ ਅਜੇਤੂ 22 ਦÏੜਾਂ ਦਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਦੌਰੇ ਲਈ ਅੱਬਾਸ ਦੀ ਪਾਕਿਸਤਾਨ ਟੀਮ 'ਚ ਵਾਪਸੀ <br/> ਅਗਲੀ ਖ਼ਬਰ ਅਦਿਤੀ ਅਸ਼ੋਕ ਨੇ ਲਾਸ ਏਾਜਲਸ ਵਿਚ ਕੱਟ ਹਾਸਿਲ ਕੀਤਾ <br/>
Ad Position 24