ਕਰਾਚੀ, 18 ਅਪ੍ਰੈਲ (ਪੀ.ਟੀ.ਆਈ.)-ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਨੇ ਅਗਲੇ ਮਹੀਨੇ ਬੰਗਲਾਦੇਸ਼ ਦੌਰੇ ਲਈ ਪਾਕਿਸਤਾਨ ਟੀਮ 'ਚ ਵਾਪਸੀ ਕੀਤੀ ਹੈ, ਜਦੋਂ ਕਿ ਚਾਰ ਨਵੇਂ ਚਿਹਰਿਆਂ ਨੇ ਵੀ 2 ਟੈਸਟ ਮੈਚਾਂ ਦੀ ਲੜੀ ਲਈ ਟੀਮ 'ਚ ਜਗ੍ਹਾ ਪੱਕੀ ਕੀਤੀ ਹੈ | ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸਾਬਕਾ ਟੈਸਟ ਕਪਤਾਨ ਸਰਫਰਾਜ਼ ਅਹਿਮਦ ਨੂੰ ਟੈਸਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ | ਟੀਮ 'ਚ ਨਵੇਂ ਚਿਹਰਿਆਂ ਵਿਚ ਬੱਲੇਬਾਜ਼ ਅਬਦੁੱਲਾ ਫਜ਼ਲ ਤੇ ਅਜ਼ਾਨ ਅਵੈਸ, ਆਲਰਾਊਾਡਰ ਅਮਦ ਬੱਟ ਤੇ ਵਿਕਟਕੀਪਰ ਗਾਜ਼ੀ ਘੋਰੀ ਸ਼ਾਮਲ ਹਨ | ਸਪਿਨਰ ਆਸਿਫ ਅਫਰੀਦੀ ਤੇ ਅਬਰਾਰ ਅਹਿਮਦ, ਓਪਨਰ ਅਬਦੁੱਲਾ ਸ਼ਫੀਕ, ਬੱਲੇਬਾਜ਼ ਕਾਮਰਾਨ ਗੁਲਾਮ ਤੇ ਵਿਕਟਕੀਪਰ ਰੋਹੇਲ ਨਜ਼ੀਰ ਟੀਮ ਵਿਚ ਜਗ੍ਹਾ ਨਹੀਂ ਲੱਭ ਸਕੇ | ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ 8 ਤੋਂ 12 ਮਈ ਤੱਕ ਅਤੇ ਦੂਜਾ 16 ਤੋਂ 20 ਮਈ ਤੱਕ ਖੇਡਿਆ ਜਾਣਾ ਹੈ |
ਖੇਡ ਸੰਸਾਰ
Free
ਬੰਗਲਾਦੇਸ਼ ਦੌਰੇ ਲਈ ਅੱਬਾਸ ਦੀ ਪਾਕਿਸਤਾਨ ਟੀਮ 'ਚ ਵਾਪਸੀ <br/>
ਅਜੀਤ ਡੈਸਕ
19-04-2026