29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਰਜਨਟੀਨਾ ਤੇ ਭਾਰਤ ਵਿਚਾਲੇ ਮਹਿਲਾ ਹਾਕੀ ਲੜੀ ਰਹੀ ਡਰਾਅ <br/>

Ad Position 21
No active advertisement
ਅਜੀਤ ਡੈਸਕ 19-04-2026

ਬਿਊਨੋਸ ਆਇਰਸ, 18 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਵਿਰੁੱਧ ਸ਼ਾਨਦਾਰ ਵਾਪਸੀ ਕਰਦੇ ਹੋਏ ਆਖਰੀ 2 ਮੈਚ ਜਿੱਤ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ | ਦੌਰੇ ਦੀ ਸ਼ੁਰੂਆਤ 13 ਅਪ੍ਰੈਲ ਨੂੰ ਪਹਿਲੇ ਮੈਚ ਨਾਲ ਹੋਈ, ਜਿਸ 'ਚ ਅਰਜਨਟੀਨਾ ਨੇ 4-2 ਦੀ ਜਿੱਤ ਦਰਜ ਕੀਤੀ | ਭਾਰਤ ਲਈ, ਨਵਨੀਤ ਕÏਰ (22ਵੇਂ ਮਿੰਟ) ਤੇ ਅੰਨੂ (29ਵੇਂ ਮਿੰਟ) ਨੇ ਗੋਲ ਕੀਤੇ, ਜਦੋਂ ਕਿ ਮੇਜ਼ਬਾਨ ਟੀਮ ਲਈ, ਮਾਰੀਆ ਐਮਿਲਿਆ ਲਾਰਸਨ (11ਵੇਂ ਮਿੰਟ) ਤੇ ਵਿਕਟੋਰੀਆ ਗ੍ਰਾਨਾਟੋ (18ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ ਤੇ ਜੂਲੀਟਾ ਜਾਨਕੁਨਸ (42ਵੇਂ ਅਤੇ 55ਵੇਂ ਮਿੰਟ) ਨੇ 2 ਗੋਲ ਕੀਤੇ | ਦੂਜਾ ਮੈਚ 14 ਅਪ੍ਰੈਲ ਨੂੰ ਖੇਡਿਆ ਗਿਆ, ਜਿਸ 'ਚ ਅਰਜਨਟੀਨਾ 2-1 ਦੇ ਸਕੋਰ ਨਾਲ ਜੇਤੂ ਰਿਹਾ | ਭਾਰਤ ਦਾ ਇਕੋ-ਇਕ ਗੋਲ ਇਸ਼ਿਕਾ ਨੇ 22ਵੇਂ ਮਿੰਟ ਵਿਚ ਕੀਤਾ, ਜਦੋਂ ਕਿ ਅਰਜਨਟੀਨਾ ਲਈ ਅਗਸਤੀਨਾ ਗੋਰਜ਼ੇਲਾਨੀ ਨੇ 34ਵੇਂ ਤੇ 48ਵੇਂ ਮਿੰਟ 'ਚ ਗੋਲ ਕੀਤੇ | ਤੀਜਾ ਮੈਚ 16 ਅਪ੍ਰੈਲ ਨੂੰ ਖੇਡਿਆ ਗਿਆ, ਜਿਸ 'ਚ ਭਾਰਤ ਨੇ 2-1 ਦੀ ਜਿੱਤ ਨਾਲ ਵਾਪਸੀ ਕੀਤੀ | ਭਾਰਤ ਲਈ ਨਵਨੀਤ ਕÏਰ (26ਵੇਂ ਮਿੰਟ) ਤੇ ਨੇਹਾ (37ਵੇਂ ਮਿੰਟ) ਨੇ ਗੋਲ ਕੀਤੇ, ਜਦੋਂ ਕਿ ਅਗਸਤੀਨਾ ਨੇ 52ਵੇਂ ਮਿੰਟ 'ਚ ਅਰਜਨਟੀਨਾ ਦਾ ਇਕੋ-ਇੱਕ ਗੋਲ ਕੀਤਾ | ਲੜੀ ਦਾ ਆਖਰੀ ਮੈਚ 17 ਅਪ੍ਰੈਲ ਨੂੰ ਖੇਡਿਆ ਗਿਆ, ਜੋ ਨਿਯਮਤ ਸਮੇਂ ਦੇ ਅੰਤ 'ਚ ਦੋਵਾਂ ਟੀਮਾਂ ਵਿਚਕਾਰ ਗੋਲ ਰਹਿਤ ਡਰਾਅ 'ਤੇ ਖਤਮ ਹੋਇਆ | ਭਾਰਤੀ ਡਿਫੈਂਡਰਾਂ ਨੇ ਅਰਜਨਟੀਨਾ ਨੂੰ ਗੋਲ ਕਰਨ ਦਾ ਕੋਈ ਮÏਕਾ ਨਹੀਂ ਦਿੱਤਾ | ਭਾਰਤ ਨੇ ਸ਼ੂਟਆਊਟ 'ਚ 3-2 ਨਾਲ ਜਿੱਤ ਹਾਸਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਟੇਬਲ ਟੈਨਿਸ ਚੈਂਪੀਅਨਸ਼ਿਪ-ਸਿੰਡਰੇਲਾ ਨੇ ਅੰਡਰ-19 ਖ਼ਿਤਾਬ ਜਿੱਤਿਆ ਅਗਲੀ ਖ਼ਬਰ ਬੰਗਲਾਦੇਸ਼ ਦੌਰੇ ਲਈ ਅੱਬਾਸ ਦੀ ਪਾਕਿਸਤਾਨ ਟੀਮ 'ਚ ਵਾਪਸੀ <br/>
Ad Position 24