30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਟੇਬਲ ਟੈਨਿਸ ਚੈਂਪੀਅਨਸ਼ਿਪ-ਸਿੰਡਰੇਲਾ ਨੇ ਅੰਡਰ-19 ਖ਼ਿਤਾਬ ਜਿੱਤਿਆ

Ad Position 21
No active advertisement
ਅਜੀਤ ਡੈਸਕ 19-04-2026

ਦੇਹਰਾਦੂਨ, 18 ਅਪ੍ਰੈਲ (ਪੀ.ਟੀ.ਆਈ.)-ਸਿੰਡਰੇਲਾ ਦਾਸ ਨੇ ਅੰਡਰ-19 ਸਿੰਗਲਜ਼ ਫਾਈਨਲ 'ਚ ਦਿਵਯਾਂਸ਼ੀ ਭੌਮਿਕ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜੋ ਕਿ ਇੱਥੇ ਕਰਵਾਈ ਜਾ ਰਹੀ ਜੂਨੀਅਰ ਤੇ ਯੂਥ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਪੜਾਅ ਦਾ ਹਿੱਸਾ ਹੈ | ਇਸ ਦੇ ਨਾਲ, ਕੁੜੀਆਂ ਦੇ ਟੀਮ ਮੁਕਾਬਲਿਆਂ ਦਾ ਵੀ ਅੰਤ ਹੋਇਆ | ਇਸ ਜਿੱਤ ਨਾਲ ਸਿੰਡਰੇਲਾ ਨੇ 2 ਖਿਤਾਬ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ | ਉਸਨੇ ਪਹਿਲਾਂ ਉਸੇ ਚੈਂਪੀਅਨਸ਼ਿਪ 'ਚ ਅੰਡਰ-17 ਸਿੰਗਲਜ਼ ਖਿਤਾਬ ਵੀ ਜਿੱਤਿਆ ਸੀ | ਸਿੰਡਰੇਲਾ ਨੇ ਪਹਿਲਾਂ ਇੰਦੌਰ 'ਚ ਹੋਈ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ | ਇਸ ਦÏਰਾਨ, ਕਰਨਾਟਕ ਨੇ ਅੰਡਰ-19 ਡਬਲਜ਼ ਖਿਤਾਬ ਜਿੱਤਿਆ | ਕਰਨਾਟਕ ਦੀ ਤਨਿਸ਼ਕਾ ਕਲਭੈਰਵ ਤੇ ਹਿਮਾਂਸ਼ੀ ਚÏਧਰੀ ਨੇ ਮਹਾਰਾਸ਼ਟਰ ਦੀ ਹਾਰਦੀ ਪਟੇਲ ਤੇ ਦਿਵਯਾਂਸ਼ੀ ਭÏਮਿਕ ਨੂੰ 3-2 ਨਾਲ ਹਰਾ ਕੇ ਖਿਤਾਬ ਹਾਸਲ ਕੀਤਾ | ਪੱਛਮੀ ਬੰਗਾਲ ਦੀ ਅੰਕੋਲਿਕਾ ਚੱਕਰਵਰਤੀ ਤੇ ਅਹੋਨਾ ਰੇ ਨੇ ਅੰਡਰ-17 ਖਿਤਾਬ ਆਪਣੇ ਨਾਂਅ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡਾਕਟਰਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਮÏਤ ਅਗਲੀ ਖ਼ਬਰ ਅਰਜਨਟੀਨਾ ਤੇ ਭਾਰਤ ਵਿਚਾਲੇ ਮਹਿਲਾ ਹਾਕੀ ਲੜੀ ਰਹੀ ਡਰਾਅ <br/>
Ad Position 24