-300 ਛੱਕੇ ਵੀ ਪੂਰੇ ਕੀਤੇ
ਬੈਂਗਲੁਰੂ, 25 ਅਪ੍ਰੈਲ (ਇੰਟ.)-ਬੀਤੇ ਦਿਨ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈ.ਪੀ.ਐਲ. ਦੇ 34ਵੇਂ ਮੈਚ 'ਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ | ਇਸ ਜਿੱਤ ਦੇ ਸਟਾਰ ਵਿਰਾਟ ਕੋਹਲੀ ਸਨ, ਜਿਨ੍ਹਾਂ ਨੇ 81 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਇਤਿਹਾਸ ਰਚਿਆ | ਕੋਹਲੀ ਆਈ.ਪੀ.ਐਲ. 'ਚ 800 ਚੌਕੇ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ ਤੇ 300 ਛੱਕੇ ਵੀ ਪੂਰੇ ਕੀਤੇ | ਉਹ ਲੀਗ 'ਚ 9,000 ਦÏੜਾਂ ਦੇ ਨੇੜੇ ਵੀ ਹੈ ਤੇ ਇਸ ਵੱਡੇ ਮੀਲ ਪੱਥਰ ਤੋਂ ਸਿਰਫ਼ 11 ਦÏੜਾਂ ਦੂਰ ਹੈ | ਬੈਂਗਲੁਰੂ ਨੇ ਆਪਣੇ ਘਰੇਲੂ ਮੈਦਾਨ, ਐਮ. ਚਿੰਨਾਸਵਾਮੀ ਸਟੇਡੀਅਮ 'ਚ ਆਪਣੀ 50ਵੀਂ ਜਿੱਤ ਦਰਜ ਕਰਕੇ ਇਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ | ਇਸ ਦÏਰਾਨ, ਗੁਜਰਾਤ ਦੀ ਪਾਰੀ 'ਚ ਸਾਈ ਸੁਦਰਸ਼ਨ ਨੇ ਸੈਂਕੜਾ ਲਗਾਉਂਦੇ ਹੋਏ, ਕਰੁਣਾਲ ਪੰਡਯਾ ਦੇ ਬਾਊਾਸਰ 'ਤੇ ਇਕ ਹੱਥ ਨਾਲ ਸ਼ਾਨਦਾਰ ਛੱਕਾ ਮਾਰ ਕੇ ਮੈਚ ਦਾ ਇਕ ਯਾਦਗਾਰੀ ਪਲ ਵੀ ਪ੍ਰਦਾਨ ਕੀਤਾ |
ਖੇਡ ਸੰਸਾਰ
Free
ਕੋਹਲੀ ਆਈ.ਪੀ.ਐਲ. 'ਚ 800 ਚੌਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ
ਅਜੀਤ ਡੈਸਕ
26-04-2026