29 ਕਿ.ਮੀ. ਲੰਬਾ 'ਪਾਕ ਸਟ੍ਰੇਟ' ਤੈਰ ਕੇ ਕੀਤਾ ਪਾਰ
ਰਾਂਚੀ, 1 ਮਈ (ਯੂ.ਐਨ.ਆਈ.)-ਰਾਂਚੀ ਦੇ ਰਹਿਣ ਵਾਲੇ 7 ਸਾਲਾ ਇਸ਼ਾਂਕ ਸਿੰਘ ਨੇ ਇਕ ਵਿਸ਼ਵ ਰਿਕਾਰਡ ਬਣਾਉਂਦੇ ਹੋਏ 'ਪਾਕ ਸਟ੍ਰੇਟ' ਦੇ 29 ਕਿਲੋਮੀਟਰ ਲੰਬੇ ਖਤਰਨਾਕ ਰਸਤੇ (ਸ਼੍ਰੀਲੰਕਾ ਦੇ ਤਲਾਈਮੰਨਾਰ ਤੋਂ ਭਾਰਤ (ਤਾਮਿਲਨਾਡੂ) ਦੇ ਧਨੁਸ਼ਕੋਡੀ ਤੱਕ) ਨੂੰ 9 ਘੰਟੇ ਤੇ 50 ਮਿੰਟਾਂ 'ਚ ਸਫਲਤਾਪੂਰਵਕ ਤੈਰ ਕੇ ਪਾਰ ਕੀਤਾ | ਉਸਨੇ ਇਹ ਕਾਰਨਾਮਾ 30 ਅਪ੍ਰੈਲ, 2026 ਨੂੰ ਕੀਤਾ | ਇਸ਼ਾਂਕ ਹੁਣ 'ਪਾਕ ਸਟ੍ਰੇਟ' ਨੂੰ ਪਾਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਤੈਰਾਕ ਬਣ ਗਿਆ ਹੈ | ਯੂਨੀਵਰਸਲ ਰਿਕਾਰਡਜ਼ ਫੋਰਮ ਨੇ ਉਸਨੂੰ 'ਸਭ ਤੋਂ ਛੋਟਾ ਅਤੇ ਤੇਜ਼ ਪਾਕ ਸਟ੍ਰੇਟ ਤੈਰਾਕ' ਵਜੋਂ ਮਾਨਤਾ ਦਿੰਦੇ ਹੋਏ ਇਕ ਵਿਸ਼ਵ ਰਿਕਾਰਡ ਸਰਟੀਫਿਕੇਟ ਵੀ ਦਿੱਤਾ ਹੈ |
ਖੇਡ ਸੰਸਾਰ
Free
7 ਸਾਲਾ ਇਸ਼ਾਂਕ ਨੇ ਰਚਿਆ ਇਤਿਹਾਸ
ਅਜੀਤ ਡੈਸਕ
02-05-2026