10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੌਲੀਮਾਊਥ 'ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਅਣਚੱਲਿਆ ਬੰਬ

Ad Position 21
No active advertisement
ਅਜੀਤ ਡੈਸਕ 02-05-2026
ਲੰਡਨ, 1 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਪੌਲੀਮਾਊਥ 'ਚ ਦੂਜੇ ਵਿਸ਼ਵ ਯੁੱਧ ਦਾ ਇਕ ਅਣਚੱਲਿਆ ਬੰਬ ਮਿਲਿਆ ਹੈ | ਜਿਸ ਤੋਂ ਬਾਅਦ ਮੌਕੇ 'ਤੇ ਸੁਰੱਖਿਆ ਬਲਾਂ ਦੀ ਟੀਮ ਪਹੁੰਚੀ | ਸੰਘਣੀ ਆਬਾਦੀ ਵਾਲੇ ਇਲਾਕੇ ਦੇ 1,200 ਤੋਂ ਵੱਧ ਘਰਾਂ ਨੂੰ ਖਾਲੀ ਕਰਵਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਨਿਰੋਧਕ ਮਾਹਿਰਾਂ ਨੇ 250 ਕਿਲੋਗ੍ਰਾਮ ਦੇ ਬੰਬ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ ਗਇਆ ਜਿਸ ਤੋਂ ਬਾਅਦ ਆਸ ਪਾਸ ਦੇ ਇਲਾਕਿਆਂ 'ਚ ਧੂੰਆਂ ਫੈਲ ਗਿਆ | ਅਧਿਕਾਰੀਆਂ ਨੇ ਕਿਹਾ ਕਿ ਜੇ ਸਾਵਧਾਨੀ ਨਾ ਵਰਤੀ ਜਾਂਦੀ ਤਾਂ ਇਹ ਧਮਾਕਾ ਬਹੁਤ ਵੱਡਾ ਤੇ ਖ਼ਤਰਨਾਕ ਹੋ ਸਕਦਾ ਸੀ | ਜ਼ਿਕਰਯੋਗ ਹੈ ਕਿ ਯੂ.ਕੇ. ਦੂਜੇ ਵਿਸ਼ਵ ਯੁੱਧ ਦੇ ਅਣਚੱਲੇ ਬੰਬ ਅਜੇ ਵੀ ਮਿਲਦੇ ਰਹਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਰਿਹਾਈ ਉਪਰੰਤ ਪੰਜਾਬੀ ਡਰਾਈਵਰ ਨੂੰ ਮੁੜ ਕੀਤਾ ਗਿ੍ਫ਼ਤਾਰ, ਹੋਵੇਗੀ ਭਾਰਤ ਵਾਪਸੀ ਅਗਲੀ ਖ਼ਬਰ 7 ਸਾਲਾ ਇਸ਼ਾਂਕ ਨੇ ਰਚਿਆ ਇਤਿਹਾਸ
Ad Position 24