ਸੈਕਰਾਮੈਂਟੋ, 1 ਮਈ (ਹੁਸਨ ਲੜੋਆ ਬੰਗਾ)-ਭਾਰਤੀ ਨਾਗਰਿਕ ਰਜਿੰਦਰ ਕੁਮਾਰ ਨੂੰ ਪਿਛਲੇ ਸਾਲ ਹੋਏ ਸੈਮੀ ਟਰੱਕ ਹਾਦਸੇ ਜਿਸ ਵਿਚ ਨਵ ਵਿਆਹੁਤਾ ਜੋੜੀ ਮਾਰੀ ਗਈ ਸੀ, ਨੂੰ ਓਰੇਗੋਨ ਵਿਚ ਰਿਹਾਅ ਕਰ ਦੇਣ ਉਪਰੰਤ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਹੋਮਲੈਂਡ ਸਕਿਉਰਿਟੀ ਵਿਭਾਗ ਅਨੁਸਾਰ ਰਜਿੰਦਰ ਨੂੰ ਟਕੋਮਾ, ਵਾਸ਼ਿੰਗਟਨ ਵਿਚ ਉੇੱਤਰ ਪੂਰਬ ਆਈ.ਸੀ.ਈ. ਪ੍ਰਾਸੈਸਿੰਗ ਸੈਂਟਰ ਵਿਚ ਰਖਿਆ ਗਿਆ ਹੈ ਤੇ ਉਸ ਵਿਰੁੱਧ ਭਾਰਤ ਵਾਪਸੀ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਏ ਹੈ |