09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੈਡਮ ਤੁਸਾਦ ਲੰਡਨ 'ਚ ਬਾਲੀਵੁੱਡ, ਕ੍ਰਿਕਟ ਸਿਤਾਰਿਆਂ ਦੀ 'ਆਈਕਨਜ਼ ਆਫ਼ ਇੰਡੀਆ' ਪ੍ਰਦਰਸ਼ਨੀ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 02-05-2026
ਲੰਡਨ, 1 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮੈਡਮ ਤੁਸਾਦ ਲੰਡਨ ਨੇ ਬਾਲੀਵੁੱਡ, ਕ੍ਰਿਕਟ ਸਿਤਾਰਿਆਂ ਨਾਲ 'ਆਈਕਨਜ਼ ਆਫ਼ ਇੰਡੀਆ' ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਹੈ | 2 ਮਹੀਨਿਆਂ ਲਈ ਲਗਾਈ ਗਈ ਇਹ ਪ੍ਰਦਰਸ਼ਨੀ 'ਚ ਬਾਲੀਵੁੱਡ ਦੇ ਪ੍ਰਮੁੱਖ ਅਦਾਕਾਰਾਂ ਤੇ ਭਾਰਤੀ ਕ੍ਰਿਕਟ ਸਿਤਾਰਿਆਂ ਦੇ 13 ਮੋਮ ਦੇ ਪੁਤਲੇ ਸ਼ਾਮਿਲ ਕੀਤੇ ਗਏ ਹਨ | 1 ਮਈ ਤੋਂ 30 ਜੂਨ ਤੱਕ ਲੱਗਣ ਵਾਲੀ ਇਸ ਪ੍ਰਦਰਸ਼ਨੀ ਨੂੰ ਭਾਰਤੀ ਸੱਭਿਆਚਾਰ ਤੋਂ ਪ੍ਰੇਰਿਤ ਇਕ ਜਗ੍ਹਾ 'ਚ ਬਦਲ ਦਿੱਤਾ ਹੈ ਜੋ ਹਿੰਦੀ ਸਿਨੇਮਾ ਤੇ ਕ੍ਰਿਕਟ ਦੀ ਵਿਰਾਸਤ ਨੂੰ ਉਜਾਗਰ ਕਰੇਗਾ | ਇਸ ਦੌਰਾਨ ਸੈਲਾਨੀ ਭਾਰਤੀ ਮਨੋਰੰਜਨ ਦੇ ਵੱਡੇ ਨਾਵਾਂ ਨਾਲ ਤਸਵੀਰਾਂ ਲੈ ਸਕਣਗੇ, ਜਿਨ੍ਹਾਂ 'ਚ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਪਿ੍ਅੰਕਾ ਚੋਪੜਾ ਜੋਨਸ, ਅਮਿਤਾਭ ਬੱਚਨ ਤੇ ਰਿਤਿਕ ਰੋਸ਼ਨ ਸ਼ਾਮਲ ਹਨ | ਜਦਕਿ ਕੈਟਰੀਨਾ ਕੈਫ, ਮਾਧੁਰੀ ਦੀਕਸ਼ਿਤ ਅਤੇ ਰਣਵੀਰ ਸਿੰਘ ਵੀ ਕਤਾਰ ਵਿੱਚ ਸ਼ਾਮਲ ਹਨ | ਇਸ ਤੋਂ ਇਲਾਵਾ ਕ੍ਰਿਕਟ ਸਿਤਾਰੇ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਵੀ ਸ਼ਾਮਲ ਹੋਣਗੇ, ਕੋਹਲੀ ਦਾ ਚਿੱਤਰ ਬੈਂਕਾਕ ਤੋਂ ਲਿਆਂਦਾ ਗਿਆ ਹੈ | ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਤੇ ਕਾਜਲ ਅਗਰਵਾਲ ਦੇ ਚਿੱਤਰ ਵੀ ਪ੍ਰਦਰਸ਼ਿਤ ਕੀਤੇ ਜਾਣਗੇ, ਜੋ ਕਿ ਹੋਰ ਅੰਤਰਰਾਸ਼ਟਰੀ ਮੈਡਮ ਤੁਸਾਦ ਸਥਾਨਾਂ ਤੋਂ ਲਿਆਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਐਡੀਲੇਡ ਦੌਰਾ -ਵਿਸ਼ੇਸ਼ ਇਕੱਠ 8 ਮਈ ਨੂੰ ਹੋਵੇਗਾ ਅਗਲੀ ਖ਼ਬਰ ਰਿਹਾਈ ਉਪਰੰਤ ਪੰਜਾਬੀ ਡਰਾਈਵਰ ਨੂੰ ਮੁੜ ਕੀਤਾ ਗਿ੍ਫ਼ਤਾਰ, ਹੋਵੇਗੀ ਭਾਰਤ ਵਾਪਸੀ
Ad Position 24