ਐਡੀਲੇਡ, 1 ਮਈ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕ ਵਿਸ਼ੇਸ਼ ਦੌਰੇ ਤਹਿਤ ਐਡੀਲੇਡ ਪਹੁੰਚ ਰਹੇ ਹਨ | ਇਸ ਮÏਕੇ 'ਤੇ ਇਕ ਖਾਸ ਇਕੱਠ 8 ਮਈ, ਸ਼ੁੱਕਰਵਾਰ ਸ਼ਾਮ 6 ਵਜੇ ਦਾ ਵਾਈਬਸ ਵੁੱਡਵਿਲ ਵਿਚ ਕਰਵਾਇਆ ਜਾ ਰਿਹਾ ਹੈ | ਇਸ ਮਾਣਯੋਗ ਡੈਲੀਗੇਸ਼ਨ 'ਚ ਸ਼ਾਮਲ ਹੋਣਗੇ ਤੇਜਿੰਦਰ ਸਿੰਘ ਮਿਡੂਖੇੜਾ(ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਸਰਬਜੀਤ ਸਿੰਘ ਝਿੰਜ਼ਰ (ਯੂਥ ਅਕਾਲੀ ਦਲ ਪ੍ਰਧਾਨ) ਗੁਰਪ੍ਰੀਤ ਸਿੰਘ ਝੱਬਰ (ਐਸ.ਜੀ.ਪੀ.ਸੀ ਮੈਂਬਰ) ਇਹ ਆਗੂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਮੌਜੂਦਾ ਅਹਿਮ ਮੁੱਦਿਆਂ ਅਤੇ ਭਵਿੱਖ ਦੀ ਰਾਜਨੀਤਿਕ ਦਿਸ਼ਾ ਬਾਰੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ | ਪ੍ਰਬੰਧਕਾਂ ਅਨੁਸਾਰ, ਇਸ ਪ੍ਰੋਗਰਾਮ ਦÏਰਾਨ ਪੰਜਾਬ ਨਾਲ ਸੰਬੰਧਿਤ ਅਹਿਮ ਮਸਲਿਆਂ 'ਤੇ ਖੁੱਲ੍ਹੀ ਚਰਚਾ ਹੋਵੇਗੀ ਤੇ ਸੰਗਤ ਨੂੰ ਸਿੱਧੇ ਤÏਰ 'ਤੇ ਆਗੂਆਂ ਨਾਲ ਸੰਵਾਦ ਕਰਨ ਦਾ ਮÏਕਾ ਮਿਲੇਗਾ | ਇਸ ਤੋਂ ਇਲਾਵਾ, ਸ਼ਾਮ ਦੇ ਸਮੇਂ ਡਿਨਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਦÏਰਾਨ ਰਾਜਨੀਤਿਕ ਵਿਚਾਰ-ਵਟਾਂਦਰਾ ਹੋਵੇਗਾ | ਪ੍ਰਬੰਧਕਾ ਨੇ ਸਭਨਾ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਸ਼ਿਰਕਤ ਕੀਤੀ ਜਾਵੇ ਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਮਸਲਿਆਂ 'ਤੇ ਵਿਚਾਰ ਕੀਤਾ ਜਾਵੇ ¢