11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਗੁਜਰਾਤ ਨੇ ਪੰਜਾਬ 'ਤੇ 4 ਵਿਕਟਾਂ ਨਾਲ ਕੀਤੀ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 04-05-2026

ਅਹਿਮਦਾਬਾਦ, 3 ਮਈ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 ਦੇ 46ਵੇਂ ਮੈਚ 'ਚ ਗੁਜਰਾਤ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ | ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 9 ਵਿਕਟਾਂ ਦੇ ਨੁਕਸਾਨ 'ਤੇ 163 ਦÏੜਾਂ ਬਣਾਈਆਂ | ਪੰਜਾਬ ਕਿੰਗਜ਼ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ | ਪਹਿਲੇ ਹੀ ਓਵਰ 'ਚ, ਉਨ੍ਹਾਂ ਨੇ ਪਿ੍ਯਾਂਸ਼ ਆਰੀਆ (2 ਦÏੜਾਂ) ਅਤੇ ਕੂਪਰ ਕੌਨੋਲੀ (0 ਦÏੜਾਂ) ਦੀਆਂ ਵਿਕਟਾਂ ਗੁਆ ਦਿੱਤੀਆਂ | ਇਸ ਤੋਂ ਬਾਅਦ ਪ੍ਰਭਸਿਮਰਨ 15 ਦੇ ਨਿੱਜੀ ਸਕੋਰ 'ਤੇ ਆਉਟ ਹੋ ਗਏ | ਅਗਲੇ ਹੀ ਓਵਰ 'ਚ ਨੇਹਲ ਵਢੇਰਾ (0 ਦÏੜਾਂ) ਵੀ ਜਲਦ ਹੀ ਆਉਟ ਹੋ ਗਏ | ਸ਼੍ਰੇਅਸ ਅਈਅਰ ਵੀ 19 ਦੌੜਾਂ ਹੀ ਬਣਾ ਸਕੇ | ਸ਼੍ਰੇਅਸ ਦੇ ਆਊਟ ਹੋਣ ਸਮੇਂ, ਪੰਜਾਬ ਕਿੰਗਜ਼ ਦਾ ਸਕੋਰ 47/5 ਸੀ | ਇਸ ਸਮੇਂ ਤੋਂ, ਸੂਰਯਾਂਸ਼ ਸ਼ੈਡਗੇ ਤੇ ਮਾਰਕਸ ਸਟੋਇਨਿਸ ਨੇ ਛੇਵੀਂ ਵਿਕਟ ਲਈ 79 ਦÏੜਾਂ ਦੀ ਸਾਂਝੇਦਾਰੀ ਕੀਤੀ | ਸ਼ੈਡਗੇ ਨੇ 29 ਗੇਂਦਾਂ 'ਤੇ 57 ਦੌੜਾਂ ਦਾ ਯੋਗਦਾਨ ਪਾਇਆ | ਟੀਮ ਨੇ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 163 ਦੌੜਾਂ ਹੀ ਬਣਾਈਆਂ | ਦੌੜਾਂ ਦਾ ਪਿੱਛਾ ਕਰਦੇ ਹੋਏ ਸ਼ੁਰੂਆਤ 'ਚ ਹੀ ਗੁਜਰਾਤ ਟਾਈਟਨਸ ਦੇ ਕਪਤਾਨ ਕਪਤਾਨ ਸ਼ੁਭਮਨ ਗਿੱਲ (5) ਆਉਟ ਹੋ ਗਏ¢ ਇਸ ਤੋਂ ਬਾਅਦ, ਸਾਈ ਸੁਧਰਸਨ ਤੇ ਜੋਸ ਬਟਲਰ ਨੇ ਮਿਲ ਕੇ ਦੂਜੀ ਵਿਕਟ ਲਈ 53 ਦÏੜਾਂ ਦੀ ਸਾਂਝੇਦਾਰੀ ਕੀਤੀ | ਵਿਜੇਕੁਮਾਰ ਵਿਸ਼ਾਕ ਨੇ ਬਟਲਰ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ | ਡੈਬਿਊ ਕਰਨ ਵਾਲੇ ਨਿਸ਼ਾਂਤ ਸਿੰਧੂ ਸਿਰਫ਼ 15 ਦÏੜਾਂ ਹੀ ਬਣਾ ਸਕੇ | ਸਾਈ ਸੁਦਰਸਨ (57) ਤੇ ਵਾਸ਼ਿੰਗਟਨ ਸੁੰਦਰ ਨੇ ਇਕ ਵਧੀਆ ਪਾਰੀ ਖੇਡੀ, ਜਿਸਦੇ ਚਲਦੇ ਗੁਜਰਾਤ ਨੇ 19.5 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾ ਕੇ ਮੈਚ 'ਚ ਜਿੱਤ ਦਰਜ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿਲੋਂ ਦੇ ਜੀਵਨ ਸਾਥੀ ਸ਼ਵਿੰਦਰ ਸਿੰਘ ਢਿਲੋਂ ਦਾ ਦਿਹਾਂਤ... ਅਗਲੀ ਖ਼ਬਰ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ
Ad Position 24