11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿਲੋਂ ਦੇ ਜੀਵਨ ਸਾਥੀ ਸ਼ਵਿੰਦਰ ਸਿੰਘ ਢਿਲੋਂ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 04-05-2026
ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿਲੋਂ ਦੇ ਜੀਵਨ ਸਾਥੀ ਸ: ਸ਼ਵਿੰਦਰ ਸਿੰਘ ਢਿਲੋਂ ਦਾ ਬੀਤੇ ਦਿਨੀ ਲੰਡਨ ਵਿਚ ਦਿਹਾਂਤ ਹੋ ਗਿਆ | ਉਹ 85 ਵਰਿ੍ਹਆਂ ਦੇ ਸਨ | ਲੁਧਿਆਣਾ ਜਿਲ੍ਹੇ ਨਾਲ ਸਬੰਧਿਤ ਸ: ਢਿਲੋਂ 60ਵਿਆਂ ਦੇ ਅਖੀਰ 'ਚ ਮਲੇਸ਼ੀਆ ਤੋਂ ਯੂ.ਕੇ. ਆਏ ਸਨ | ਜਿੱਥੇ ਉਹਨਾਂ ਨਸਲੀ ਵਿਤਕਰਿਆਂ ਤੋਂ ਲੈ ਕੇ ਸਥਾਪਿਤ ਹੋ ਚੁੱਕੇ ਭਾਈਚਾਰੇ ਦੇ ਹਰ ਸਫ਼ਰ ਨੂੰ ਨੇੜਿਓ ਵੇਖਿਆ | ਉਹ ਆਪਣੇ ਪਿੱਛੇ ਪਤਨੀ, ਬੇਟੀ, ਬੇਟਾ ਅਤੇ ਪਰਿਵਾਰ ਛੱਡ ਗਏ ਹਨ | ਇੰਗਲੈਂਡ ਦੀਆਂ ਉੱਘੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਵੱਲੋਂ ਯਸ਼ ਸਾਥੀ, ਮਨਜੀਤ ਕੌਰ ਪੱਡਾ, ਅਜ਼ੀਮ ਸ਼ੇਖ਼ਰ, ਗੁਰਨਾਮ ਸਿੰਘ ਗਰੇਵਾਲ, ਮਹਿੰਦਰ ਸਿੰਘ ਧਾਲੀਵਾਲ, ਭਜਨ ਕੌਰ, ਦਰਸ਼ਨ ਸਿੰਘ ਢਿਲੋਂ, ਦਲਬੀਰ ਕੌਰ, ਰਾਜਿੰਦਰ ਕੌਰ, ਸ਼ਿਵਚਰਨ ਜੱਗੀ ਕੁੱਸਾ, ਜਗਰਾਜ ਸਿੰਘ ਸਰਾਂ, ਸੁਰਿੰਦਰ ਵਾਲੀਆ, ਸ਼ਿਵਦੀਪ ਕੌਰ ਢੇਸੀ, ਪਰਮ ਸੰਧਾਵਾਲੀਆ, ਗੁਰਮੇਲ ਸਿੰਘ ਮੱਲੀ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾਂ, ਬਲਜੀਤ ਸਿੰਘ ਮੱਲੀ, ਗੁਰਸ਼ਰਨ ਸਿੰਘ ਅਜੀਬ, ਗੁਰਮੇਲ ਕੌਰ ਸੰਘਾ ਤੇ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਤਸਵੀਰ: ਸ਼ਵਿੰਦਰ ਸਿੰਘ ਢਿਲੋਂ
ਸ਼ਵਿੰਦਰ ਸਿੰਘ ਢਿਲੋਂ ਦੀ ਪੁਰਾਣੀ ਤਸਵੀਰ |
Ad Position 22
No active advertisement
ਪਿਛਲੀ ਖ਼ਬਰ ਮਾਰਟਾ ਕੋਸਟਯੁਕ ਨੇ ਮੈਡਿ੍ਡ ਓਪਨ ਖਿਤਾਬ ਜਿੱਤਿਆ ਅਗਲੀ ਖ਼ਬਰ ਗੁਜਰਾਤ ਨੇ ਪੰਜਾਬ 'ਤੇ 4 ਵਿਕਟਾਂ ਨਾਲ ਕੀਤੀ ਜਿੱਤ ਦਰਜ
Ad Position 24