ਮੈਡਿ੍ਡ, 3 ਮਈ (ਏਜੰਸੀ)-ਯੂਕਰੇਨ ਦੀ ਮਾਰਟਾ ਕੋਸਟਯੁਕ ਨੇ ਰੂਸ ਦੀ ਮੀਰਾ ਐਂਡਰੀਵਾ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਮੈਡਿ੍ਡ ਓਪਨ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ | ਫਾਈਨਲ ਵਿਚ ਸਖ਼ਤ ਮੁਕਾਬਲੇ ਵਾਲੇ ਪਹਿਲੇ ਸੈੇੱਟ ਤੋਂ ਬਾਅਦ, ਕੋਸਟਯੁਕ ਨੇ ਐਂਡਰੀਵਾ ਨੂੰ 7-5, 6-3 ਨਾਲ ਹਰਾਇਆ | ਰੂਸ ਨੇ 2022 ਵਿਚ ਯੂਕਰੇਨ 'ਤੇ ਹਮਲਾ ਕੀਤਾ ਸੀ ਤੇ ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਚੱਲ ਰਹੀ ਹੈ | ਇਸ ਕਾਰਨ ਕਰਕੇ, ਮੈਚ ਤੋਂ ਬਾਅਦ ਕਿਸੇ ਵੀ ਖਿਡਾਰੀ ਨੇ ਨੈੱਟ 'ਤੇ ਹੱਥ ਨਹੀਂ ਮਿਲਾਇਆ ਤੇ ਨਾ ਹੀ ਉਨ੍ਹਾਂ ਨੇ ਪੁਰਸਕਾਰ ਸਮਾਰੋਹ ਦੌਰਾਨ ਇਕੱਠੇ ਫੋਟੋ ਲਈ ਪੋਜ਼ ਦਿੱਤਾ | ਦੁਨੀਆ ਵਿਚ 23ਵੇਂ ਸਥਾਨ 'ਤੇ, ਕੋਸਟਯੁਕ ਮੈਚ ਜਿੱਤਣ ਤੋਂ ਤੁਰੰਤ ਬਾਅਦ ਕਲੇਅ ਕੋਰਟ 'ਤੇ ਡਿੱਗ ਪਈ, ਆਪਣੇ ਹੱਥਾਂ ਨਾਲ ਆਪਣਾ ਚਿਹਰਾ ਢੱਕ ਲਿਆ | ਬਾਅਦ ਵਿੱਚ, ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ, ਉਸਨੇ ਇਕ ਐਕਰੋਬੈਟਿਕ ਬੈਕਫਲਿਪ ਕੀਤਾ | ਇਸ ਦÏਰਾਨ, ਐਂਡਰੀਵਾ ਕੋਰਟ ਦੇ ਕਿਨਾਰੇ ਆਪਣੇ ਬੈਂਚ 'ਤੇ ਬੈਠ ਗਈ, ਆਪਣਾ ਚਿਹਰਾ ਤÏਲੀਏ ਨਾਲ ਢੱਕਿਆ ਤੇ ਭਾਵੁਕ ਹੋ ਗਈ | ਇਹ ਕੋਸਟਯੁਕ ਦਾ ਤੀਜਾ ਡਬਲਯੂਟੀਏ ਖਿਤਾਬ ਹੈ |