ਰੋਮ, 5 ਮਈ (ਏਜੰਸੀ)-ਚੋਟੀ ਦੀ ਰੈਂਕਿੰਗ ਵਾਲੀ ਮਹਿਲਾ ਸਿੰਗਲ ਖਿਡਾਰਨ ਆਰੀਨਾ ਸਬਾਲੇਂਕਾ ਦਾ ਮੰਨਣਾ ਹੈ ਕਿ ਜੇਕਰ ਟੈਨਿਸ ਖਿਡਾਰੀਆਂ ਨੂੰ ਗ੍ਰੈਂਡ ਸਲੈਮ ਟੂਰਨਾਮੈਂਟਾਂ ਤੋਂ ਹੋਣ ਵਾਲੀ ਕਮਾਈ ਦਾ ਵੱਡਾ ਹਿੱਸਾ ਨਹੀਂ ਮਿਲਦਾ ਤਾਂ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ | ਸਬਾਲੇਂਕਾ ਤੇ ਉਨ੍ਹਾਂ ਦੇ ਹਮਰੁਤਬਾ, ਪੁਰਸ਼ ਵਿਸ਼ਵ ਨੰਬਰ 1 ਜੈਨਿਕ ਸਿਨਰ, ਉਨ੍ਹਾਂ ਪ੍ਰਮੁੱਖ ਖਿਡਾਰੀਆਂ ਵਿੱਚੋਂ ਸਨ ਜਿਨ੍ਹਾਂ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਫ੍ਰੈਂਚ ਓਪਨ ਵਿਚ ਇਨਾਮੀ ਰਾਸ਼ੀ ਬਾਰੇ 'ਡੂੰਘੀ ਨਿਰਾਸ਼ਾ' ਜ਼ਾਹਰ ਕੀਤੀ | ਸਬਾਲੇਂਕਾ, ਜਿਸਨੇ ਇਟਾਲੀਅਨ ਓਪਨ 'ਚ ਆਪਣਾ 28ਵਾਂ ਜਨਮਦਿਨ ਮਨਾਇਆ, ਨੇ ਕਿਹਾ ਕਿ ਸਾਡੇ ਬਿਨਾਂ, ਕੋਈ ਟੂਰਨਾਮੈਂਟ ਨਹੀਂ ਹੋਵੇਗਾ ਤੇ ਨਾ ਹੀ ਕੋਈ ਮਨੋਰੰਜਨ | ਮੈਨੂੰ ਯਕੀਨਨ ਲੱਗਦਾ ਹੈ ਕਿ ਸਾਨੂੰ ਕਮਾਈ ਦਾ ਉੱਚ ਫ਼ੀਸਦ ਮਿਲਣਾ ਚਾਹੀਦਾ ਹੈ | ਉਸਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਿਸੇ ਸਮੇਂ, ਅਸੀਂ ਬਾਈਕਾਟ ਕਰਾਂਗੇ | ਮੈਨੂੰ ਲੱਗਦਾ ਹੈ ਕਿ ਇਹ ਸਾਡੇ ਅਧਿਕਾਰਾਂ ਲਈ ਲੜਨ ਦਾ ਇੱਕੋ ਇੱਕ ਤਰੀਕਾ ਹੋਵੇਗਾ |
ਖੇਡ ਸੰਸਾਰ
Free
ਸਬਾਲੇਂਕਾ ਨੇ ਗ੍ਰੈਂਡ ਸਲੈਮ ਕਮਾਈ ਦੇ ਹਿੱਸੇ 'ਤੇ ਜਤਾਈ ਨਿਰਾਸ਼ਾ
ਅਜੀਤ ਡੈਸਕ
06-05-2026