ਸੈਕਰਾਮੈਂਟੋ, 5 ਮਈ (ਹੁੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਨੇ ਕਈ ਮਹੀਨਿਆਂ ਦੀ ਬੇਯਕੀਨੀ ਤੋਂ ਬਾਅਦ ਪਾਬੰਦੀ ਹਟਾਉਂਦਿਆਂ ਵਿਦੇਸ਼ੀ ਡਾਕਟਰਾਂ ਲਈ ਵੀਜਾ ਪ੍ਰਕਿ੍ਆ ਸ਼ੁਰੂ ਕਰ ਦਿੱਤੀ ਹੈ | ਹੋਮਲੈਂਡ ਸਕਿਉਰਿਟੀ ਵਿਭਾਗ ਨੇ ਇਸ ਸਾਲ ਦੇ ਸ਼ੁਰੂ 'ਚ ਵਿਦੇਸ਼ੀ ਡਾਕਟਰਾਂ ਸਮੇਤ ਹੋਰਨਾਂ ਉਪਰ ਸਖਤ ਵੀਜਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ | ਪਾਬੰਦੀਆਂ ਕਾਰਨ ਸਿਹਤ ਸੇਵਾਵਾਂ ਉਪਰ ਖਾਸ ਕਰਕੇ ਦਿਹਾਤੀ ਇਲਾਕਿਆਂ ਵਿਚ ਬਹੁਤ ਬੁਰਾ ਅਸਰ ਪਿਆ ਹੈ | 64 ਫ਼ੀਸਦ ਵਿਦੇਸ਼ੀ ਡਾਕਟਰ ਦੂਰ ਦਰਾਡੇ ਦੇ ਪਛੜੇ ਖੇਤਰਾਂ ਵਿਚ ਕੰਮ ਕਰਦੇ ਹਨ, ਜਿਨਾਂ ਖੇਤਰਾਂ ਵਿਚ ਡਾਕਟਰੀ ਦੀ ਕਮੀ ਹੋਣ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਸਨ |