21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕ੍ਰਿਕਟ ਨੇ ਭਾਰਤ-ਤਿ੍ਨੀਦਾਦ ਤੇ ਟੋਬੈਗੋ ਸੰਬੰਧਾਂ ਨੂੰ ਇਕ ਵਿਸ਼ੇਸ਼ ਪਛਾਣ ਦਿੱਤੀ-ਜੈਸ਼ੰਕਰ <br/>

Ad Position 21
No active advertisement
ਅਜੀਤ ਡੈਸਕ 10-05-2026

ਪੋਰਟ ਆਫ਼ ਸਪੇਨ, 9 ਮਈ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪੋਰਟ ਆਫ਼ ਸਪੇਨ ਵਿਖੇ ਕਰਵਾਏ ਗਏ ਇਕ ਸਮਾਗਮ 'ਚ ਭਾਰਤ-ਤਿ੍ਨੀਦਾਦ ਤੇ ਟੋਬੈਗੋ ਵਿਚਕਾਰ ਡੂੰਘੇ ਸੱਭਿਆਚਾਰਕ ਤੇ ਇਤਿਹਾਸਕ ਸਬੰਧਾਂ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਕ੍ਰਿਕਟ ਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਵਿਚ ਇਕ ਵਿਸ਼ੇਸ਼ ਪਹਿਲੂ ਜੋੜਿਆ ਹੈ | ਜੈਸ਼ੰਕਰ ਸ਼ੁੱਕਰਵਾਰ ਨੂੰ ਜਮੈਕਾ, ਸੂਰੀਨਾਮ ਤੇ ਤਿ੍ਨੀਦਾਦ ਤੇ ਟੋਬੈਗੋ ਦੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਪੈਰਾਮਾਰਿਬੋ ਤੋਂ ਪੋਰਟ ਆਫ਼ ਸਪੇਨ ਪਹੁੰਚੇ | ਇਸ ਦੌਰੇ ਦਾ ਉਦੇਸ਼ ਕੈਰੇਬੀਅਨ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ | ਜ਼ਿਕਰਯੋਗ ਹੈ ਕਿ ਤਿ੍ਨੀਦਾਦ ਤੇ ਟੋਬੈਗੋ ਕੈਰੇਬੀਅਨ ਕ੍ਰਿਕਟ ਦਾ ਇਕ ਰਵਾਇਤੀ ਗੜ੍ਹ ਹੈ ਤੇ ਇਹ ਵੈਸਟ ਇੰਡੀਜ਼ ਦੇ ਕਈ ਮਹਾਨ ਕ੍ਰਿਕਟਰਾਂ, ਜਿਵੇਂ ਕਿ ਬ੍ਰਾਇਨ ਲਾਰਾ ਤੇ ਇਆਨ ਬਿਸ਼ਪ ਦਾ ਜਨਮ ਸਥਾਨ ਵੀ ਹੈ | ਸਮਾਰੋਹ ਵਿਚ ਮÏਜੂਦ ਲਾਰਾ ਦੀ ਪ੍ਰਸ਼ੰਸਾ ਕਰਦੇ ਹੋਏ ਜੈਸ਼ੰਕਰ ਨੇ ਟਿੱਪਣੀ ਕੀਤੀ ਕਿ ਹਰ ਕੋਈ ਜਾਣਦਾ ਹੈ ਕਿ ਅਸੀਂ ਭਾਰਤੀ ਲੰਬੇ ਸਮੇਂ ਤੋਂ ਵੈਸਟ ਇੰਡੀਜ਼ ਦੇ ਕ੍ਰਿਕਟਰਾਂ ਦੇ ਉਤਸ਼ਾਹੀ ਪ੍ਰਸ਼ੰਸਕ ਰਹੇ ਹਾਂ | ਮੈਨੂੰ ਯਕੀਨ ਹੈ ਕਿ ਲਾਰਾ ਇਸ ਨਾਲ ਸਹਿਮਤ ਹੋਵੇਗਾ | ਇਸ ਤੋਂ ਪਹਿਲਾਂ, ਜੈਸ਼ੰਕਰ ਨੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨਾਲ ਮੁਲਾਕਾਤ ਕੀਤੀ ਤੇ ਦੁਵੱਲੇ ਸਹਿਯੋਗ ਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਰਾਜਨੀਤੀ 'ਚ ਕਦੇ ਨਹੀਂ ਆਵਾਂਗਾ-ਦਿਲਜੀਤ ਦੋਸਾਂਝ <br/> ਅਗਲੀ ਖ਼ਬਰ ਕੈਨੇਡਾ 'ਚ ਪਤੀ-ਪਤਨੀ ਦੇ ਕਤਲ ਮਾਮਲੇ 'ਚ 3 ਪੰਜਾਬੀ ਦੋਸ਼ੀ ਕਰਾਰ
Ad Position 24