28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹਰਿਆਣਾ ਦੇ ਪਹਿਲਵਾਨਾਂ ਦੀ ਵੱਡੀ ਮÏਜੂਦਗੀ ਪੱਖਪਾਤ ਦੇ ਦੋਸ਼ਾਂ ਦਾ ਕਰ ਰਹੀ ਖੰਡਨ-ਡਬਲਿਊ.ਐਫ.ਆਈ.

Ad Position 21
No active advertisement
ਅਜੀਤ ਡੈਸਕ 11-05-2026

ਗੋਂਡਾ (ਉੱਤਰ ਪ੍ਰਦੇਸ਼), 10 ਮਈ (ਪੀ.ਟੀ.ਆਈ.)-ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਕਿ ਗੋਂਡਾ 'ਚ ਚੱਲ ਰਹੇ ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ 'ਚ ਹਰਿਆਣਾ ਦੇ ਪਹਿਲਵਾਨਾਂ ਦੀ ਵੱਡੀ ਭਾਗੀਦਾਰੀ ਇਸ ਦੋਸ਼ ਨੂੰ ਖਾਰਜ ਕਰਦੀ ਹੈ ਕਿ ਫੈਡਰੇਸ਼ਨ ਰਾਜ ਪ੍ਰਤੀ ਪੱਖਪਾਤੀ ਹੈ | ਇਸ ਤਿੰਨ-ਰੋਜ਼ਾ ਟੂਰਨਾਮੈਂਟ ਲਈ ਲਗਭਗ 1,400 ਪਹਿਲਵਾਨਾਂ ਨੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿਚੋਂ ਲਗਭਗ 80 ਫ਼ੀਸਦ ਹਰਿਆਣਾ ਤੋਂ ਹਨ | ਹਰਿਆਣਾ ਨੂੰ ਰਵਾਇਤੀ ਤੌਰ 'ਤੇ ਦੇਸ਼ ਵਿਚ ਕੁਸ਼ਤੀ ਦਾ ਸਭ ਤੋਂ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ | ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ ਇਕ ਮਹੱਤਵਪੂਰਨ ਘਰੇਲੂ ਪੱਧਰ ਦਾ ਮੁਕਾਬਲਾ ਹੈ, ਕਿਉਂਕਿ ਇਹ ਰਾਸ਼ਟਰੀ ਕੈਂਪਾਂ ਤੇ ਭਵਿੱਖ ਦੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਚੋਣ ਲਈ ਮਾਰਗ ਵਜੋਂ ਕੰਮ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ -ਤੀਰਅੰਦਾਜ਼ੀ ਵਿਸ਼ਵ ਕੱਪ- ਦੀਪਿਕਾ ਦੀ ਅਗਵਾਈ 'ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਬਰਮਿੰਘਮ ਸਿਟੀ ਕੌਂਸਲ ਚੋਣਾਂ ਵਿਚ ਪੰਜਾਬੀ ਛਾਏ
Ad Position 24